IPL : ਬਟਲਰ ਦੇ ਤੂਫ਼ਾਨ 'ਚ ਉੱਡੀ KKR, ਆਖ਼ਰੀ ਗੇਂਦ 'ਤੇ ਦਰਜ ਕੀਤੀ 2 ਵਿਕਟਾਂ ਨਾਲ ਰੋਮਾਂਚਕ ਜਿੱਤ

IPL : ਬਟਲਰ ਦੇ ਤੂਫ਼ਾਨ 'ਚ ਉੱਡੀ KKR, ਆਖ਼ਰੀ ਗੇਂਦ 'ਤੇ ਦਰਜ ਕੀਤੀ 2 ਵਿਕਟਾਂ ਨਾਲ ਰੋਮਾਂਚਕ ਜਿੱਤ

ਸਪੋਰਟਸ ਡੈਸਕ- ਕੋਲਕਾਤਾ ਦੇ ਈਡਨ ਗਾਰਡਨਜ਼ 'ਚ ਖੇਡੇ ਗਏ ਆਈ.ਪੀ.ਐੱਲ. ਦੇ ਆਖ਼ਰੀ ਗੇਂਦ ਤੱਕ ਚੱਲੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਰਾਜਸਥਾਨ ਨੇ ਜਾਸ ਬਟਲਰ ਦੇ ਚਮਤਕਾਰੀ ਸੈਂਕੜੇ ਦੀ ਬਦੌਲਤ ਕੋਲਕਾਤਾ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਹੈ। 

Image

ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨੇ ਓਪਨਿੰਗ ਕਰਨ ਆਏ ਸੁਨੀਲ ਨਾਰਾਇਣ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 223 ਦੌੜਾਂ ਬਣਾਈਆਂ।

Image

ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਵੱਲੋਂ ਯਸ਼ਸਵੀ ਜਾਇਸਵਾਲ (19), ਕਪਤਾਨ ਸੈਮਸਨ (12), ਧਰੁਵ ਜੁਰੇਲ (2) ਤੇ ਅਸ਼ਵਿਨ (8) ਕੁਝ ਖ਼ਾਸ ਨਾ ਕਰ ਸਕੇ ਤੇ ਸਸਤੇ 'ਚ ਪੈਵੇਲੀਅਨ ਪਰਤ ਗਏ। 

Image

ਇਸ ਦੌਰਾਨ ਜਾਸ ਬਟਲਰ ਅਤੇ ਰਿਆਨ ਪਰਾਗ ਨੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਦੋਵਾਂ ਨੇ ਤੀਜੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਆਨ ਪਰਾਗ ਨੇ 14 ਗੇਂਦਾਂ 'ਚ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਤਾਬੜਤੋੜ 34 ਦੌੜਾਂ ਬਣਾਈਆਂ।

Image

ਹੈਟਮਾਇਰ ਵੀ ਬਿਨਾਂ ਖਾਤਾ ਖੋਲ੍ਹੇ ਪਹਿਲੀ ਹੀ ਗੇਂਦ 'ਤੇ ਵਰੁਣ ਚਕਰਵਰਤੀ ਹੱਥੋਂ ਆਊਟ ਹੋ ਗਿਆ। ਰੋਵਮੈਨ ਪਾਵੇਲ ਨੇ ਵੀ 13 ਗੇਂਦਾਂ 'ਚ 1 ਚੌਕਾ ਅਤੇ 3 ਛੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ ਤੇ ਉਹ ਵੀ ਚਕਰਵਰਤੀ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ। 

Image

ਪਰ ਜਾਸ ਬਟਲਰ ਨੇ ਇਕ ਪਾਸਾ ਸੰਭਾਲੀ ਰੱਖਿਆ ਤੇ ਟੀਮ ਨੂੰ ਮੁਕਾਬਲੇ ਤੋਂ ਬਾਹਰ ਨਹੀਂ ਹੋਣ ਦਿੱਤਾ। ਆਖ਼ਰੀ ਓਵਰਾਂ 'ਚ ਉਸ ਨੇ ਚੌਕੇ-ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ ਤੇ 55 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਉਸ ਦੇ ਸੈਂਕੜੇ ਨੇ ਕੋਲਕਾਤਾ ਦੇ ਸੁਨੀਲ ਨਾਰਾਇਣ ਦੇ ਆਲ-ਰਾਊਂਡ ਪ੍ਰਦਰਸ਼ਨ 'ਤੇ ਪਾਣੀ ਫੇਰ ਦਿੱਤਾ। ਬਟਲਰ ਨੇ 60 ਗੇਂਦਾ 'ਚ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ।

Image

ਇਸ ਜਿੱਤ ਦੇ ਨਾਲ ਰਾਜਸਥਾਨ ਦੇ 7 ਮੈਚਾਂ 'ਚ 6 ਜਿੱਤਾਂ ਨਾਲ 12 ਅੰਕ ਹੋ ਗਏ ਹਨ ਤੇ ਉਹ ਪੁਆਇੰਟ ਟੇਬਲ 'ਚ ਚੋਟੀ 'ਤੇ ਬਣੀ ਹੋਈ ਹੈ, ਉੱਥੇ ਹੀ ਕੋਲਕਾਤਾ ਨੂੰ ਆਪਣੇ 6 ਮੁਕਾਬਲਿਆਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਰ੍ਹਾਂ ਉਹ 8 ਅੰਕਾਂ ਨਾਲ ਦੂਜੇ ਸਥਾਨ 'ਤੇ ਕਾਬਜ਼ ਹੈ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS