ਜਿਸ ਥਾਂ 'ਤੇ ਪਤੀ ਨੇ ਕੀਤੀ ਸੀ ਖ਼ੁਦਕੁਸ਼ੀ, ਉਸੇ ਥਾਂ 'ਤੇ ਪਤਨੀ ਨੇ ਗਲ਼ ਲਾਈ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਜਿਸ ਥਾਂ 'ਤੇ ਪਤੀ ਨੇ ਕੀਤੀ ਸੀ ਖ਼ੁਦਕੁਸ਼ੀ, ਉਸੇ ਥਾਂ 'ਤੇ ਪਤਨੀ ਨੇ ਗਲ਼ ਲਾਈ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨੰਗਲ- ਨੰਗਲ ਵਿਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਆਹੁਤਾ ਨੇ ਜਿੱਥੇ ਉਸ ਦੇ ਪਹਿਲੇ ਪਤੀ ਨੇ ਛਾਲ ਮਾਰੀ ਸੀ, ਉਥੇ ਹੀ ਲਗਭਗ ਦੋ ਸਾਲ ਬਾਅਦ ਪਤਨੀ ਨੇ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕਮਲਪ੍ਰੀਤ ਕੌਰ ਵਜੋਂ ਹੋਈ ਹੈ, ਜੋਕਿ ਲੁਧਿਆਣਾ ਦੀ ਰਹਿਣ ਵਾਲੀ ਸੀ। ਕਮਲਪ੍ਰੀਤ ਨੇ ਕਰੀਬ 6 ਮਹੀਨੇ ਪਹਿਲਾਂ ਹੀ ਦੂਜਾ ਵਿਆਹ ਕੀਤਾ ਸੀ।  

PunjabKesari

ਨੰਗਲ ਸ਼ਹਿਰ ਦੇ ਵਪਾਰੀ ਵੱਲੋਂ ਦੋ ਸਾਲ ਪਹਿਲਾਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। ਜਿਸ ਦੇ ਚਲਦਿਆਂ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਕਿਉਂਕਿ ਤਜਿੰਦਰ ਸਿੰਘ ਕੋਹਲੀ ਉਰਫ਼ ਸ਼ੇਰੂ ਲੋਕਾਂ ਵਿੱਚ ਆਪਣੇ ਹਸਮੁਖ ਸੁਭਾਅ ਨੂੰ ਲੈ ਕੇ ਕਾਫ਼ੀ ਮਿਲਣ ਸਾਰ ਸਨ। ਵਿਆਹੁਤਾ ਦੀ ਮਾਤਾ ਦੀ ਮੰਨੀਏ ਤਾਂ ਉਨ੍ਹਾਂ ਕਿਹਾ ਕਿ ਲਗਭਗ ਚਾਰ ਮਹੀਨੇ ਪਹਿਲਾਂ ਪਰਿਵਾਰ ਵੱਲੋਂ ਗੋਬਿੰਦਗੜ੍ਹ ਵਿਖੇ ਇਸ ਦਾ ਵਿਆਹ ਕਰ ਦਿੱਤਾ ਗਿਆ ਸੀ। ਤਾਂਕਿ ਉਹ ਆਪਣਾ ਅਗਲਾ ਜੀਵਨ ਖ਼ੁਸ਼ੀ ਨਾਲ ਕੱਟ ਸਕੇ ਪਰ ਸਹੁਰੇ ਪਰਿਵਾਰ ਵੱਲੋਂ ਇਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਕੁਝ ਦਿਨਾਂ ਤੋਂ ਸਹੁਰਾ ਪਰਿਵਾਰ ਇਸ ਨੂੰ ਪੇਤੇ ਘਰ ਛੱਡ ਗਿਆ ਸੀ। 

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS