IPL 2024 : ਦਿੱਲੀ ਨੇ ਇਕਤਰਫ਼ਾ ਅੰਦਾਜ਼ 'ਚ ਗੁਜਰਾਤ ਨੂੰ ਦਿੱਤੀ ਸ਼ਿਕਸਤ, 6 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

IPL 2024 : ਦਿੱਲੀ ਨੇ ਇਕਤਰਫ਼ਾ ਅੰਦਾਜ਼ 'ਚ ਗੁਜਰਾਤ ਨੂੰ ਦਿੱਤੀ ਸ਼ਿਕਸਤ, 6 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

ਸਪੋਰਟਸ ਡੈਸਕ- ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਗੁਜਰਾਤ ਨੂੰ ਇਕਤਰਫ਼ਾ ਅੰਦਾਜ਼ 'ਚ 6 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਤੀਜੀ ਜਿੱਤ ਹਾਸਲ ਕਰ ਲਈ ਹੈ। 

PunjabKesari

ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਉਸ ਦੇ ਗੇਂਦਬਾਜ਼ਾਂ ਨੇ ਇਹ ਫ਼ੈਸਲਾ ਬਿਲਕੁਲ ਸਹੀ ਸਾਬਿਤ ਕੀਤਾ। ਗੁਜਰਾਤ ਦਾ ਕੋਈ ਬੱਲੇਬਾਜ਼ ਟਿਕ ਨਾ ਸਕਿਆ ਤੇ ਟੀਮ ਦੇ 7 ਬੱਲੇਬਾਜ਼ ਤਾਂ ਦੋਹਰੇ ਅੰਕੜੇ ਤੱਕ ਵੀ ਨਾ ਪਹੁੰਚ ਸਕੇ। ਬੱਲੇਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਕਾਰਨ ਗੁਜਰਾਤ ਦੀ ਟੀਮ 17.3 ਓਵਰਾਂ 'ਚ ਸਿਰਫ਼ 89 ਦੌੜਾਂ 'ਤੇ ਹੀ ਢੇਰ ਹੋ ਗਈ।

PunjabKesari

ਇਸ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਨੇ ਸਿਰਫ਼ 8.3 ਓਵਰਾਂ 'ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਦਿੱਲੀ ਵੱਲੋਂ ਪ੍ਰਿਥਵੀ ਸ਼ਾਹ ਨੇ 7, ਜੇਕ ਫ੍ਰੇਜ਼ਰ ਨੇ 20, ਅਭਿਸ਼ੇਕ ਪੋਰੇਲ ਨੇ 15 ਤੇ ਸ਼ਾਈ ਹੋਪ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਰਿਸ਼ਭ ਪੰਤ 16, ਜਦਕਿ ਸੁਮਿਤ ਕੁਮਾਰ 9 ਦੌੜਾਂ ਬਣਾ ਕੇ ਨਾਬਾਦ ਰਹੇ। 

PunjabKesari

ਇਸ ਜਿੱਤ ਤੋਂ ਬਾਅਦ ਦਿੱਲੀ ਦੇ 7 ਮੈਚਾਂ 'ਚ 3 ਜਿੱਤਾਂ ਨਾਲ 6 ਅੰਕ ਹੋ ਗਏ ਹਨ ਤੇ ਪੁਆਇੰਟ ਟੇਬਲ 'ਚ ਉਹ 6ਵੇਂ ਸਥਾਨ 'ਤੇ ਪਹੁੰਚ ਗਈ ਹੈ। ਉੱਥੇ ਹੀ ਗੁਜਰਾਤ 7 ਮੁਕਾਬਲਿਆਂ 'ਚੋਂ 4 ਹਾਰ ਕੇ 6 ਅੰਕਾਂ ਨਾਲ ਨੈੱਟ-ਰਨਰੇਟ ਦੇ ਆਧਾਰ 'ਤੇ 7ਵੇਂ ਸਥਾਨ 'ਤੇ ਖਿਸਕ ਗਈ ਹੈ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS