ਇਕਤਰਫ਼ੇ ਇਸ਼ਕ 'ਚ ਅੰਨ੍ਹਾ ਹੋਇਆ ਨੌਜਵਾਨ, ਕੁੜੀ ਨੇ ਕੀਤੀ ਨਾਂਹ ਤਾਂ ਦਿੱਤੀ ਬੇਰਹਿਮ ਮੌਤ, ਵੀਡੀਓ ਵਾਇਰਲ

ਇਕਤਰਫ਼ੇ ਇਸ਼ਕ 'ਚ ਅੰਨ੍ਹਾ ਹੋਇਆ ਨੌਜਵਾਨ, ਕੁੜੀ ਨੇ ਕੀਤੀ ਨਾਂਹ ਤਾਂ ਦਿੱਤੀ ਬੇਰਹਿਮ ਮੌਤ, ਵੀਡੀਓ ਵਾਇਰਲ

ਹੁਬਲੀ (ਯੂ.ਐੱਨ.ਆਈ.)- ਦੇਸ਼ ਦੇ ਕਰਨਾਟਕ ਸੂਬੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਹੁਬਲੀ ਵਿਚ ਬੀ.ਸੀ.ਏ. ਦੇ ਇਕ ਵਿਦਿਆਰਥੀ ਨੇ ਇਕਤਰਫ਼ਾ ਪਿਆਰ 'ਚ ਅੰਨ੍ਹੇ ਹੋ ਕੇ ਦਿਨ-ਦਿਹਾੜੇ ਆਪਣੀ ਹੀ ਕਲਾਸ 'ਚ ਪੜ੍ਹਨ ਵਾਲੀ ਕੁੜੀ ਦਾ ਬੇਰਹਿਮੀ ਨਾਲ 9 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਭਿਆਨਕ ਘਟਨਾ ਕੈਮਰੇ ’ਚ ਕੈਦ ਹੋ ਗਈ ਅਤੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਕਾਫ਼ੀ ਵਾਇਰਲ ਹੋ ਰਹੀ ਹੈ।

ਇਹ ਘਟਨਾ ਕਾਲਜ ਕੈਂਪਸ ਦੇ ਅੰਦਰ ਉਦੋਂ ਵਾਪਰੀ ਜਦੋਂ ਮੁਲਜ਼ਮ, ਜਿਸ ਦੀ ਪਛਾਣ ਫਿਆਜ਼ ਵਜੋਂ ਹੋਈ, ਆਪਣੀ ਜਮਾਤਣ ਨੇਹਾ ਹੀਰੇਮਠ ਦੇ ਕੋਲ ਗਿਆ ਅਤੇ ਉਸ ਨੂੰ ਪ੍ਰਪੋਜ਼ ਕੀਤਾ। ਉਸ ਦੇ ਨਾਂਹ ਕਰਨ ’ਤੇ ਫਿਆਜ਼ ਗੁੱਸੇ ’ਚ ਆ ਗਿਆ ਅਤੇ ਉਸ ਨੇ ਨੇਹਾ ਦਾ ਪਿੱਛਾ ਕੀਤਾ ਅਤੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

ਵੀਡੀਓ ਫੁਟੇਜ ’ਚ ਦਿਖਾਇਆ ਗਿਆ ਹੈ ਕਿ ਫਿਆਜ਼ ਨੇਹਾ ਦਾ ਪਿੱਛਾ ਕਰਦਾ ਹੈ ਅਤੇ ਬਾਅਦ ਵਿਚ ਉਸ ਨੂੰ ਕਈ ਵਾਰ ਚਾਕੂ ਮਾਰਦਾ ਹੈ, ਜਿਸ ਨਾਲ ਉਸ ਦੀ ਤੁਰੰਤ ਮੌਤ ਹੋ ਜਾਂਦੀ ਹੈ। ਹਮਲੇ ਤੋਂ ਬਾਅਦ ਫਿਆਜ਼ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਲਜ ਦੇ ਸਾਥੀ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਉਸ ਨੂੰ ਫੜ ਲਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS