ਗਰਮੀਆਂ ਦੀਆਂ ਛੁੱਟੀਆਂ 'ਚ ਰੇਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ, ਵਿਭਾਗ ਨੇ ਲਿਆ ਇਹ ਵੱਡਾ ਫ਼ੈਸਲਾ

ਗਰਮੀਆਂ ਦੀਆਂ ਛੁੱਟੀਆਂ 'ਚ ਰੇਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ, ਵਿਭਾਗ ਨੇ ਲਿਆ ਇਹ ਵੱਡਾ ਫ਼ੈਸਲਾ

ਨਵੀਂ ਦਿੱਲੀ - ਇਸ ਸਾਲ ਦੀਆਂ ਗਰਮੀਆਂ ਵਿੱਚ ਯਾਤਰਾ ਦੀ ਮੰਗ ਵਿੱਚ ਅਨੁਮਾਨਿਤ ਵਾਧੇ ਦੇ ਮੱਦੇਨਜ਼ਰ, ਰੇਲ ਮੰਤਰਾਲਾ ਵਾਧੂ ਟਰੇਨਾਂ ਦੀ ਗਿਣਤੀ ਵਿੱਚ 43 ਫ਼ੀਸਦੀ ਦਾ ਵਾਧਾ ਕਰਨ ਜਾ ਰਿਹਾ ਹੈ। ਇਸ ਨਾਲ ਜ਼ਿਆਦਾ ਯਾਤਰੀਆਂ ਨੂੰ ਉਨ੍ਹਾਂ ਦੇ ਇੱਛਤ ਮੰਜ਼ਿਲਾਂ 'ਤੇ ਆਸਾਨੀ ਨਾਲ ਪਹੁੰਚਾਉਣ 'ਚ ਮਦਦ ਮਿਲੇਗੀ। ਰੇਲ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਅਤੇ ਗਰਮੀਆਂ ਵਿੱਚ ਯਾਤਰਾ ਦੀ ਮੰਗ ਵਿੱਚ ਅਨੁਮਾਨਤ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਲਵੇ ਗਰਮੀਆਂ ਦੇ ਮੌਸਮ ਵਿੱਚ ਰੇਲਗੱਡੀਆਂ ਦੇ ਰਿਕਾਰਡ 9,111 ਗੇੜੇ ਚਲਾਉਣ ਜਾ ਰਿਹਾ ਹੈ।

ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ

ਰੇਲ ਮੰਤਰਾਲੇ ਨੇ ਕਿਹਾ, "ਇਹ 2023 ਦੀਆਂ ਗਰਮੀਆਂ ਦੇ ਮੁਕਾਬਲੇ ਕਾਫ਼ੀ ਵਾਧਾ ਦਰਸਾਉਂਦਾ ਹੈ, ਜਦੋਂ ਕੁੱਲ 6,369 ਵਾਧੂ ਰੇਲਗੱਡੀਆਂ ਦੀ ਪੇਸ਼ਕਸ਼ ਕੀਤੀ ਗਈ ਸੀ।" ਇਸ ਤਰ੍ਹਾਂ ਰੇਲ ਗੱਡੀਆਂ ਦੀ ਯਾਤਰਾਵਾਂ ਦੀ ਗਿਣਤੀ ਵਿਚ 2742 ਦਾ ਵਾਧਾ ਹੋਇਆ ਹੈ, ਜੋ ਯਾਤਰੀਆਂ ਦੀਆਂ ਮੰਗਾਂ ਨੂੰ ਪ੍ਰਭਾਵਿਤ ਢੰਗ ਨਾਲ ਪੂਰਾ ਕਰਨ ਲਈ ਭਾਰਤੀ ਰੇਲਵੇ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਰੇਲ ਮੰਤਰਾਲੇ ਨੇ ਕਿਹਾ ਕਿ ਮੁੱਖ ਰੇਲ ਮਾਰਗਾਂ 'ਤੇ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਉਣ ਲਈ ਦੇਸ਼ ਭਰ ਦੀਆਂ ਪ੍ਰਮੁੱਖ ਮੰਜ਼ਿਲਾਂ ਨੂੰ ਜੋੜਨ ਲਈ ਵਾਧੂ ਰੇਲ ਗੱਡੀਆਂ ਦੀ ਸਾਵਧਾਨੀ ਨਾਲ ਯੋਜਨਾ ਬਣਾਈ ਗਈ ਹੈ। 

ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਕਾਰਨ 133 ਟਰੇਨਾਂ ਪ੍ਰਭਾਵਿਤ, 56 ਰੇਲ ਗੱਡੀਆਂ ਦੇ ਬਦਲੇ ਰੂਟ, ਯਾਤਰੀ ਪ੍ਰੇਸ਼ਾਨ

ਇਨ੍ਹਾਂ 9,111 ਵਾਧੂ ਟਰੇਨਾਂ ਵਿੱਚੋਂ ਪੱਛਮੀ ਰੇਲਵੇ ਸਭ ਤੋਂ ਵੱਧ 1,878 ਟਰੇਨਾਂ ਚਲਾਏਗੀ। ਇਸ ਤੋਂ ਬਾਅਦ, ਉੱਤਰੀ ਪੱਛਮੀ ਰੇਲਵੇ 1,623 ਵਾਧੂ ਟਰੇਨਾਂ ਚਲਾਏਗਾ, ਜਦੋਂ ਕਿ ਦੱਖਣੀ ਮੱਧ ਰੇਲਵੇ 1,012 ਅਤੇ ਪੂਰਬੀ ਮੱਧ ਰੇਲਵੇ 1,003 ਟਰੇਨਾਂ ਚਲਾਏਗਾ। ਰੇਲ ਮੰਤਰਾਲੇ ਨੇ ਕਿਹਾ, ''ਦੇਸ਼ ਭਰ ਵਿੱਚ ਫੈਲੇ ਸਾਰੇ ਜ਼ੋਨਲ ਰੇਲਵੇ ਨੇ ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ, ਉੜੀਸਾ, ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਦਿੱਲੀ, ਝਾਰਖੰਡ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਗਰਮੀਆਂ ਦੌਰਾਨ ਇਹ ਵਾਧੂ ਯਾਤਰਾਵਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਮੰਤਰਾਲੇ ਨੇ ਇਹ ਫ਼ੈਸਲਾ ਪੀਆਰਐੱਸ ਪ੍ਰਣਾਲੀ ਵਿੱਚ ਉਡੀਕ ਸੂਚੀਬੱਧ ਯਾਤਰੀਆਂ ਦੇ ਵੇਰਵਿਆਂ ਦੇ ਨਾਲ-ਨਾਲ ਮੀਡੀਆ ਰਿਪੋਰਟਾਂ, ਸੋਸ਼ਲ ਮੀਡੀਆ ਫੋਰਮਾਂ ਅਤੇ ਰੇਲਵੇ ਹੈਲਪਲਾਈਨ ਨੰਬਰ 139 ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਲਿਆ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS