ਜਲੰਧਰ ਦੇ ਸਪਾ ਸੈਂਟਰਾਂ ’ਚ ਪੁਲਸ ਦੀ ਰੇਡ, ਕਈ ਲੜਕੀਆਂ ਤੇ ਗਲਤ ਕੰਮ ਕਰਨ ਆਏ ਨੌਜਵਾਨ ਕਾਬੂ

ਜਲੰਧਰ ਦੇ ਸਪਾ ਸੈਂਟਰਾਂ ’ਚ ਪੁਲਸ ਦੀ ਰੇਡ, ਕਈ ਲੜਕੀਆਂ ਤੇ ਗਲਤ ਕੰਮ ਕਰਨ ਆਏ ਨੌਜਵਾਨ ਕਾਬੂ

ਜਲੰਧਰ– ਥਾਣਾ ਨੰਬਰ 7 ਦੀ ਪੁਲਸ ਨੇ ਤਾਜ ਦੇ ਸਾਹਮਣੇ ਖੁੱਲ੍ਹੇ ਸਪਾ ਸੈਂਟਰਾਂ ’ਚ ਰੇਡ ਕੀਤੀ। ਸੂਤਰਾਂ ਅਨੁਸਾਰ ਉਥੋਂ ਕਈ ਲੜਕੀਆਂ ਤੇ ਮਸਾਜ ਦੀ ਆੜ ’ਚ ਗਲਤ ਕੰਮ ਕਰਨ ਆਏ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਦਾ ਮਾਮਲਾ: ਬੇਕਰੀ ਦੇ 4 ਸੈਂਪਲਾਂ ਦੀ ਰਿਪੋਰਟ ਆਈ ਸਾਹਮਣੇ

ਦੱਸਿਆ ਜਾ ਰਿਹਾ ਹੈ ਕਿ ਪੁਲਸ ਦੀ ਇਹ ਰੇਡ ਐਤਵਾਰ ਨੂੰ ਹੋਈ ਸੀ। ਕਈ ਕਾਲੀਆਂ ਭੇਡਾਂ ਇਸ ਛਾਪੇਮਾਰੀ ਨੂੰ ਮੈਨੇਜ ਕਰਨ ’ਚ ਜੁਟੀਆਂ ਹੋਈਆਂ ਸਨ ਪਰ ਪੁਲਸ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਿਆ।

ਪੁਲਸ ਨੇ ਕੁਝ ਮੁਲਜ਼ਮਾਂ ਦਾ ਮੈਡੀਕਲ ਵੀ ਕਰਵਾਇਆ। ਫਿਲਹਾਲ ਪੁਲਸ ਨੇ ਇਸ ਮਾਮਲੇ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS