KP ਨੂੰ ਅਕਾਲੀ ਦਲ 'ਚ ਸ਼ਾਮਲ ਹੋਣ ਦੇ 15 ਮਿੰਟ ਬਾਅਦ ਮਿਲੀ ਟਿਕਟ, ਬੀਬੀ ਬਾਦਲ ਚੌਥੀ ਵਾਰ ਚੋਣ ਮੈਦਾਨ 'ਚ

KP ਨੂੰ ਅਕਾਲੀ ਦਲ 'ਚ ਸ਼ਾਮਲ ਹੋਣ ਦੇ 15 ਮਿੰਟ ਬਾਅਦ ਮਿਲੀ ਟਿਕਟ, ਬੀਬੀ ਬਾਦਲ ਚੌਥੀ ਵਾਰ ਚੋਣ ਮੈਦਾਨ 'ਚ

ਚੰਡੀਗੜ੍ਹ : ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਤੋਂ 15 ਮਿੰਟਾਂ ਬਾਅਦ ਹੀ ਮਹਿੰਦਰ ਸਿੰਘ ਕੇ. ਪੀ. ਨੂੰ ਪਾਰਟੀ ਵੱਲੋਂ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ। ਉਹ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਸੂਚੀ ’ਚ ਸਨ। ਅਕਾਲੀ ਦਲ ਕੋਲ ਜਲੰਧਰ ਅਤੇ ਹੁਸ਼ਿਆਰਪੁਰ ਸੀਟ ਤੋਂ ਕੋਈ ਮਜ਼ਬੂਤ ਚਿਹਰਾ ਨਹੀਂ ਸੀ। ਕੇ. ਪੀ. ਜਲੰਧਰ ਦੇ ਦਲਿਤ ਸਮਾਜ ’ਚ ਚੰਗੀ ਪਕੜ ਰੱਖਦੇ ਹਨ। ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਕਰੀਬੀ ਰਿਸ਼ਤੇਦਾਰ ਹਨ। ਉਹ 2009 ’ਚ ਜਲੰਧਰ ਤੋਂ ਸੰਸਦ ਮੈਂਬਰ ਬਣੇ ਸਨ। ਉਹ 2014 ’ਚ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਤੋਂ ਹਾਰ ਗਏ ਸਨ। ਤਿੰਨ ਵਾਰ ਵਿਧਾਇਕ ਤੇ ਦੋ ਵਾਰ ਮੰਤਰੀ ਵੀ ਰਹਿ ਚੁੱਕੇ ਹਨ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਪੁਰਾਣਾ ਚਿਹਰਾ ਹੋਣ ਕਾਰਨ ਉਨ੍ਹਾਂ ਦੀ ਚੰਗੀ ਪਕੜ ਹੈ। ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਹੈ, ਜੋ ਲੁਧਿਆਣਾ ਪੂਰਬੀ ਹਲਕੇ ਤੋਂ ਵਿਧਾਇਕ ਰਹੇ ਹਨ। ਸੋਹਣ ਸਿੰਘ ਠੰਡਲ ਜੇਲ੍ਹ ਮੰਤਰੀ ਰਹਿ ਚੁੱਕੇ ਹਨ। 2012 ’ਚ ਉਨ੍ਹਾਂ ਨੇ ਚੱਬੇਵਾਲ ਤੋਂ ਜਿੱਤ ਹਾਸਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 

Credit : www.jagbani.com

  • TODAY TOP NEWS