'Excuse Me ਮੈਡਮ, ਸੈਕਟਰ-34 ਕਿੱਧਰ ਐ ?' ਪੁੱਛਦਿਆਂ ਹੀ ਔਰਤ ਦਾ ਮਹਿੰਗਾ ਫ਼ੋਨ ਖੋਹ ਕੇ ਹੋ ਗਿਆ ਫ਼ਰਾਰ

'Excuse Me ਮੈਡਮ, ਸੈਕਟਰ-34 ਕਿੱਧਰ ਐ ?' ਪੁੱਛਦਿਆਂ ਹੀ ਔਰਤ ਦਾ ਮਹਿੰਗਾ ਫ਼ੋਨ ਖੋਹ ਕੇ ਹੋ ਗਿਆ ਫ਼ਰਾਰ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 38 ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੈਰ ਕਰ ਰਹੀ ਇਕ ਔਰਤ ਕੋਲੋਂ ਇਕ ਲੁਟੇਰਾ ਰਸਤਾ ਪੁੱਛਣ ਦੇ ਬਹਾਨੇ ਉਸਦਾ ਮਹਿੰਗਾ ਫ਼ੋਨ ਖੋਹ ਕੇ ਫਰਾਰ ਹੋ ਗਿਆ। ਪੀੜਤ ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਅਣਪਛਾਤੇ ਮੋਟਰਸਾਈਕਲ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਸੈਕਟਰ 38 ਦੀ ਵਸਨੀਕ ਔਰਤ ਨੇ ਦੱਸਿਆ ਕਿ ਉਹ ਪਾਰਕ ’ਚ ਸੈਰ ਕਰ ਲਈ ਘਰੋਂ ਨਿਕਲੀ ਸੀ। ਸੈਰ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਜਾਂਦੇ ਸਮੇਂ ਵਿਵੇਕ ਹਾਈ ਸਕੂਲ ਸੈਕਟਰ 38 ਬੀ ਨੇੜੇ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਆਇਆ। 

ਉਸ ਵਿਅਕਤੀ ਨੇ ਉਸ ਨੂੰ ‘ਐਕਸਕਿਊਜ਼ ਮੀ ਮੈਮ’ ਕਹਿ ਕੇ ਰੋਕ ਲਿਆ ਤੇ ਸੈਕਟਰ 34 ਜਾਣ ਦਾ ਰਸਤਾ ਪੁੱਛਣ ਲੱਗ ਪਿਆ। ਇਸ ਦੌਰਾਨ ਜਦੋਂ ਉਹ ਉਸ ਨੂੰ ਰਸਤਾ ਦੱਸਣ ਲੱਗੀ ਤਾਂ ਉਹ ਵਿਅਕਤੀ ਉਸ ਦਾ ਮਹਿੰਗਾ ਫ਼ੋਨ ਖੋਹ ਕੇ ਫਰਾਰ ਹੋ ਗਿਆ। ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS