ਭਾਜਪਾ ਨੇ ਕੇਜਰੀਵਾਲ ਦੇ ਘਰ ਨੇੜੇ ਲਗਾਇਆ ਬੋਰਡ, ਲਿਖਿਆ-'ਸ਼ੀਸ਼ਮਹਿਲ- ਭ੍ਰਿਸ਼ਟਾਚਾਰ ਦਾ ਅੱਡਾ'

ਭਾਜਪਾ ਨੇ ਕੇਜਰੀਵਾਲ ਦੇ ਘਰ ਨੇੜੇ ਲਗਾਇਆ ਬੋਰਡ, ਲਿਖਿਆ-'ਸ਼ੀਸ਼ਮਹਿਲ- ਭ੍ਰਿਸ਼ਟਾਚਾਰ ਦਾ ਅੱਡਾ'

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ 'ਚ ਲੋਕ ਸਭਾ ਚੋਣਾਂ ਦੀ ਮੁਹਿੰਮ ਤੇਜ਼ ਹੋਣ 'ਤੇ ਸੂਬੇ ਦੇ ਭਾਜਪਾ ਨੇਤਾਵਾਂ ਨੇ ਸ਼ਨੀਵਾਰ ਨੂੰ ਇੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਨੇੜੇ ਇਕ ਬੋਰਡ ਲਗਾਇਆ, ਜਿਸ 'ਤੇ ਲਿਖਿਆ ਸੀ, ''ਸ਼ੀਸ਼ਮਹਿਲ - ਭ੍ਰਿਸ਼ਟਾਚਾਰ ਦਾ ਅੱਡਾ।'' ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਨੇ ਦੱਸਿਆ ਕਿ ਇਹ ਬੋਰਡ ਇੱਥੋਂ ਦੇ ਸਿਵਲ ਲਾਈਨਜ਼ ਵਿੱਚ ਮੁੱਖ ਮੰਤਰੀ ਦੇ ਨਵੇਂ ਬਣੇ ਬੰਗਲੇ ਦੇ ਨੇੜੇ ਇਸ ਲਈ ਲਗਾਇਆ ਗਿਆ ਹੈ ਕਿਉਂਕਿ ਇਹ ‘ਮਹਿਲ ਵਰਗਾ ਘਰ’ ‘ਗੈਰ-ਕਾਨੂੰਨੀ’ ਢੰਗ ਨਾਲ ਬਣਾਇਆ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


 

Credit : www.jagbani.com

  • TODAY TOP NEWS