ਭਾਰਤੀ ਰੇਲਵੇ ਦਾ ਅਹਿਮ ਉਪਰਾਲਾ, ਜਲੰਧਰ ਸਣੇ ਇਨ੍ਹਾਂ ਸਟੇਸ਼ਨਾਂ 'ਤੇ ਮਿਲੇਗਾ ਸਿਰਫ਼ 15 ਰੁਪਏ 'ਚ ਭਰ ਪੇਟ ਖਾਣਾ

ਭਾਰਤੀ ਰੇਲਵੇ ਦਾ ਅਹਿਮ ਉਪਰਾਲਾ, ਜਲੰਧਰ ਸਣੇ ਇਨ੍ਹਾਂ ਸਟੇਸ਼ਨਾਂ 'ਤੇ ਮਿਲੇਗਾ ਸਿਰਫ਼ 15 ਰੁਪਏ 'ਚ ਭਰ ਪੇਟ ਖਾਣਾ

ਜਲੰਧਰ– ਭਾਰਤੀ ਰੇਲ ਵੱਲੋਂ ਟਰੇਨਾਂ ਵਿਚ ਸਫਰ ਕਰਨ ਵਾਲੇ ਅਨ-ਰਿਜ਼ਰਵਡ ਯਾਤਰੀਆਂ ਨੂੰ ਸਸਤਾ ਅਤੇ ਤਾਜ਼ਾ ਭੋਜਨ ਮੁਹੱਈਆ ਕਰਵਾਉਣ ਲਈ ਕਈ ਯੋਜਨਾਵਾਂ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ, ਜਿਸ ਨਾਲ ਯਾਤਰੀਆਂ ਦੀ ਜੇਬ ’ਤੇ ਭਾਰ ਨਹੀਂ ਪਵੇਗਾ ਅਤੇ ਵਧੀਆ ਖਾਣਾ ਵੀ ਮਿਲ ਜਾਵੇਗਾ। ਇਸੇ ਲੜੀ ਵਿਚ ਪੰਜਾਬ ਦੇ ਮੁੱਖ ਰੇਲਵੇ ਸਟੇਸ਼ਨਾਂ ’ਤੇ ਡਿੱਬਾਬੰਦ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਜਨਤਾ ਖਾਣਾ ਦਾ ਨਾਂ ਦਿੱਤਾ ਗਿਆ ਹੈ।

ਰਿਜ਼ਰਵ ਟਿਕਟ ’ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੁਟੀਨ ਟਰੇਨਾਂ ਵਿਚ ਖਾਣਾ ਮੁਹੱਈਆ ਹੋ ਰਿਹਾ ਹੈ, ਜਦੋ ਕਿ ਅਨ-ਰਿਜ਼ਰਵਡ ਯਾਤਰੀਆਂ ਨੂੰ ਖਾਣੇ ਲਈ ਕਾਫੀ ਕੁਝ ਸੋਚ-ਵਿਚਾਰ ਕਰਨਾ ਪੈਂਦਾ ਹੈ। ਖਾਣੇ ਦੀਆਂ ਕੀਮਤਾਂ ਨੂੰ ਲੈ ਕੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਉਲਝਣਾਂ ਰਹਿੰਦੀਆਂ ਹਨ, ਜਿਸ ਨੂੰ ਦੇਖਦਿਆਂ ਰੇਲਵੇ ਵੱਲੋਂ ਵੱਡੇ ਪੱਧਰ ’ਤੇ ਯੋਜਨਾਵਾਂ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ।

ਇਸੇ ਲੜੀ ਵਿਚ ਜਨਤਾ ਖਾਣਾ ਦੇ ਨਾਂ ’ਤੇ ਸ਼ੁਰੂ ਕੀਤੀ ਯੋਜਨਾ ਤਹਿਤ ਸਿਰਫ 15 ਰੁਪਏ ਵਿਚ 7 ਪੂੜੀਆਂ (ਲੱਗਭਗ 175 ਗ੍ਰਾਮ ਵਜ਼ਨ), 150 ਗ੍ਰਾਮ ਸਬਜ਼ੀ ਅਤੇ ਅਚਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਨਾਲ ਬੇਹੱਦ ਕਿਫਾਇਤੀ ਕੀਮਤ ’ਤੇ ਇਕ ਸਮੇਂ ਦਾ ਖਾਣਾ ਯਾਤਰੀਆਂ ਨੂੰ ਮਿਲਿਆ ਕਰੇਗਾ।

ਇਸ ਤੋਂ ਇਲਾਵਾ ਆਈ.ਆਰ.ਸੀ.ਟੀ.ਸੀ. ਕਿਫਾਇਤੀ ਭੋਜਨ (ਇਕਾਨਮੀ ਮੀਲ) ਦੀ ਵਿਵਸਥਾ ਮੰਤਰਾਲੇ ਦੁਆਰਾ ਅਲਾਟ ਕੀਤੇ ਗਏ ਕੈਟਰਿੰਗ ਯੂਨਿਟਾਂ ਵਿਚ ਕੀਤੀ ਗਈ ਹੈ ਅਤੇ ਇਸਦੀ ਕੀਮਤ 20 ਰੁਪਏ ਹੋਵੇਗੀ।

ਕਿਫਾਇਤੀ ਭੋਜਨ ਵਿਚ ਖਾਣੇ ਦੀ ਸਮੱਗਰੀ ਅਤੇ ਮਾਤਰਾ ਜਨਤਾ ਖਾਣੇ ਜਿੰਨੀ ਹੀ ਰਹੇਗੀ ਪਰ ਇਸ ਵਿਚ 300 ਐੱਮ.ਐੱਲ. ਪਾਣੀ ਦੀ ਬੰਦ ਬੋਤਲ ਮਿਲੇਗੀ। ਯਾਤਰੀ ਜਨਤਾ ਖਾਣੇ ਤੋਂ ਇਲਾਵਾ ਆਪਣੀ ਇੱਛਾ ਅਨੁਸਾਰ ਹੋਰ ਖਾਣਾ ਵੀ ਖਰੀਦ ਸਕਦੇ ਹਨ।

ਰੇਲਵੇ ਵੱਲੋਂ ਇਹ ਖਾਣਾ ਕੈਟਰਿੰਗ ਸਟਾਲਾਂ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਯੋਜਨਾ ਤਹਿਤ ਪੰਜਾਬ ਦੇ ਫਿਰੋਜ਼ਪੁਰ ਡਵੀਜ਼ਨ ਦੇ ਜੰਮੂਤਵੀ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜਲੰਧਰ ਸਿਟੀ, ਜਲੰਧਰ ਕੈਂਟ, ਸ਼ਹੀਦ ਕਪਤਾਨ ਤੁਸ਼ਾਰ ਮਹਾਜਨ, ਫਿਰੋਜ਼ਪੁਰ ਕੈਂਟ ਆਦਿ ਰੇਲਵੇ ਸਟੇਸ਼ਨਾਂ ’ਤੇ ਇਹ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

ਫਿਲਹਾਲ ਇਹ ਸਹੂਲਤ ਸਾਰੇ ਸਟੇਸ਼ਨਾਂ ’ਤੇ ਮੁਹੱਈਆ ਨਹੀਂ ਹੋ ਸਕਦੀ ਕਿਉਂਕਿ ਕਈ ਛੋਟੇ ਸਟੇਸ਼ਨਾਂ ’ਤੇ ਖਾਣਾ ਬਣਾਉਣ ਵਾਲੇ ਸਟਾਲ ਮੁਹੱਈਆ ਨਹੀਂ ਹਨ। ਇਸੇ ਕਾਰਨ ਜਿਹੜੇ ਸਟੇਸ਼ਨਾਂ ’ਤੇ ਕੈਟਰਿੰਗ ਸਟਾਲ ਮੁਹੱਈਆ ਹਨ ਅਤੇ ਖਾਣਾ ਬਣਾਇਆ ਜਾਂਦਾ ਹੈ, ਉਨ੍ਹਾਂ ਸਟੇਸ਼ਨਾਂ ’ਤੇ ਇਹ ਸਹੂਲਤ ਮਿਲ ਸਕੇਗੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਯਾਤਰੀਆਂ ਨੂੰ ਵਧੀਆ ਗੁਣਵੱਤਾ, ਸਹੀ ਮਾਤਰਾ ਅਤੇ ਉਚਿਤ ਰੇਟ ’ਤੇ ਖਾਣ-ਪੀਣ ਦੀ ਸਹੂਲਤ ਮੁਹੱਈਆ ਹੋਵੇ, ਇਸ ਦੇ ਲਈ ਡਵੀਜ਼ਨ ਦੇ ਖਾਣ-ਪੀਣ ਦੇ ਸਟਾਲਾਂ ਦੀ ਲਗਾਤਾਰ ਚੈਕਿੰਗ ਕਰਵਾਈ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS