ਲਾਡੋਵਾਲ- ਪਿੰਡ ਤਲਵੰਡੀ ਕਲਾਂ ਪੰਜਢੇਰਾਂ ਦੀਆਂ ਕਈ ਐਸੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਨ੍ਹਾਂ ਨਸ਼ਾ ਸਮੱਗਲਰਾਂ ਦੇ ਘਰ ਕਈ ਅਜਿਹੇ ਨੌਜਵਾਨ ਹਨ, ਜੋ ਚਿੱਟੇ ਦੇ ਆਦੀ ਹਨ ਤੇ ਘਰੋਂ ਬੇਦਖਲ ਕੀਤੇ ਹੋਏ ਹਨ, ਜਿਨ੍ਹਾਂ ਨੂੰ ਨਸ਼ਾ ਸਮੱਗਲਰ ਆਪਣੇ ਕੰਮ ਕਰਾਉਣ ਲਈ ਨਸ਼ਾ ਦੇ ਕੇ ਆਪਣਾ ਉਲਟਾ ਸਿੱਧਾ ਕੰਮ ਕਰਵਾਉਂਦੇ ਹਨ। ਇਹ ਨੌਜਵਾਨ ਚੰਗੇ ਘਰਾਂ ਦੇ ਕਾਕੇ ਹਨ, ਜੋ ਚਿੱਟੇ ਦੇ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਚੁੱਕੇ ਹਨ। ਨਸ਼ਾ ਸਮੱਗਲਰ ਇਨ੍ਹਾਂ ਕੋਲੋਂ ਆਪਣੇ ਘਰਾਂ ਦਾ ਗੋਹਾ-ਕੂੜਾ, ਬਰਤਨ ਵਗੈਰਾ ਦਾ ਕੰਮ ਕਰਾਉਂਦੇ ਹਨ ਅਤੇ ਇਹ ਨਸ਼ੇੜੀ ਇਕ ਰਿਮੋਟ ਦੀ ਤਰ੍ਹਾਂ ਕੰਮ ਕਰਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com