ਦਿਲਜੀਤ ਦੋਸਾਂਝ ਦੀ ਹਰ ਪਾਸੇ ਬੱਲੇ-ਬੱਲੇ, ਦੋਸਾਂਝਾਵਾਲੇ ਦੀ ਤਾਰੀਫ਼ 'ਚ ਰਾਣਾ ਰਣਬੀਰ ਨੇ ਲਿਖੇ ਖ਼ਾਸ ਬੋਲ

ਦਿਲਜੀਤ ਦੋਸਾਂਝ ਦੀ ਹਰ ਪਾਸੇ ਬੱਲੇ-ਬੱਲੇ, ਦੋਸਾਂਝਾਵਾਲੇ ਦੀ ਤਾਰੀਫ਼ 'ਚ ਰਾਣਾ ਰਣਬੀਰ ਨੇ ਲਿਖੇ ਖ਼ਾਸ ਬੋਲ

ਐਂਟਰਟੇਨਮੈਂਟ ਡੈਸਕ : ਗਲੋਬਲ ਆਈਕਨ ਦਿਲਜੀਤ ਦੋਸਾਂਝ ਇੱਕ ਵਾਰ ਮੁੜ ਇਤਿਹਾਸ ਰਚ ਦਿੱਤਾ ਹੈ। ਪਰਸੋ ਦੋਸਾਂਝਾਵਾਲੇ ਨੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ 'ਚ 54,000 ਲੋਕਾਂ ਸਾਹਮਣੇ ਲਾਈਵ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ। ਅਜਿਹਾ ਇਤਿਹਾਸ ਰਚਣ ਵਾਲੇ ਉਹ ਪੰਜਾਬੀ ਸਿਨੇਮਾ ਜਗਤ ਦੇ ਪਹਿਲੇ ਸੁਪਰਸਟਾਰ ਹਨ। ਦਿਲਜੀਤ ਦੋਸਾਂਝ ਦੀ ਇਸ ਕਾਮਯਾਬੀ 'ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਫ਼ਿਲਮ ਇੰਡਸਟਰੀ ਨਾਲ ਜੁੜੇ ਕਲਾਕਾਰ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ ਅਤੇ ਦਿਲਜੀਤ ਨੂੰ ਵਧਾਈਆਂ ਦੇ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਰਾਣਾ ਰਣਬੀਰ ਨੇ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਦਿਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਦਿਲਜੀਤ ਲਈ ਬਹੁਤ ਹੀ ਖ਼ਾਸ ਗੱਲਾਂ ਆਖੀਆਂ ਹਨ।

https://www.instagram.com/reel/C6TwwfWLZZg/?utm_source=ig_web_copy_link&igsh=MzRlODBiNWFlZA==

ਦਿਲਜੀਤ ਲਈ ਰਾਣਾ ਰਣਬੀਰ ਦੇ ਖ਼ਾਸ ਬੋਲ
ਰਾਣਾ ਰਣਬੀਰ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ''ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਦੋਸਾਂਝਾਵਾਲੇ ਦਿਲਜੀਤ ਦੀ ਰਾਸ਼ੀ, ਜਾਤ ਅਤੇ ਧਰਮ ਕੀ ਹੈ। ਦਿਲਜੀਤ ਦੀ ਰਾਸ਼ੀ ਸਟੇਜ ਹੈ, ਜਾਤ ਕਲਾਕਰੀ ਹੈ ਤੇ ਧਰਮ ਉਸ ਦਾ ਮੁਹੱਬਤ ਹੀ ਹੈ। ਉਹ ਆਖਦਾ ਹੈ ਕਿ ਮੈਂ 100 ਤੋਂ 0 ਵੱਲ ਜਾ ਰਿਹਾਂ। ਇਹ ਜੋ ਆਪਣੀ ਯਾਤਰਾ ਬਾਰੇ ਉਸ ਨੇ ਕਿਹਾ ਹੈ ਇਸ ਦੇ ਅਰਥ ਬਹੁਤ ਗਹਿਰੇ ਹਨ। ਇਹ ਹੈ ਮੁਹੱਬਤ 'ਚ ਮੁਹੱਬਤ ਹੋਏ ਦੀ ਪ੍ਰਾਪਤੀ। ਉਹ ਸਾਨੂੰ ਸਭ ਨੂੰ ਅਕਾਸ਼ 'ਚ ਖੜੇ ਹੋਣ ਦਾ ਅਹਿਸਾਸ ਕਰਵਾ ਕੇ ਆਪ ਧਰਤੀ 'ਤੇ ਮਸਤੀ ਦਾ ਨਾਚ ਕਰ ਰਿਹਾ ਹੈ। Entertainment ਦੀ ਦੁਨੀਆ 'ਚ, ਜੋ ਉਸ ਨੇ 27 April ਦੀ ਰਾਤ ਨੂੰ BC stadium Vancouver 'ਚ ਇਤਿਹਾਸ ਰਚਿਆ ਹੈ, ਉਸ ਲਈ ਸਮੁੱਚੇ ਕਲਾ ਪ੍ਰੇਮੀਆਂ ਅਤੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ। ਇਹ ਇਤਿਹਾਸ ਉਸ ਨੇ ਆਪਣੀ ਲਗਨ ਨਾਲ, ਜਿੱਦ ਨਾਲ ਅਤੇ ਕਲਾ ਦੇ ਸਿਰ 'ਤੇ ਸਿਰਜਿਆ ਹੈ। ਇੰਨੀ ਗਿਣਤੀ ਸਰੋਤਿਆਂ ਦਰਸ਼ਕਾਂ ਦੀ ਮੈਂ ਪਹਿਲੀ ਵਾਰ ਵੇਖੀ। ਉਹ ਜਾਦੂ ਕਰਦਾ ਹੈ। ਉਹ ਦਰਸ਼ਕ ਦੀਆਂ ਅੱਖਾਂ, ਕੰਨਾਂ ਤੇ ਦਿਮਾਗ ਨੂੰ ਆਪਣੇ controll ਚ ਕਰ ਲੈਂਦਾ ਹੈ। ਉਹ ਦੇ ਸਿਰ 'ਚ ਬਾਦਸ਼ਾਹੀ ਹੈ। ਉਸਦੇ ਪੈਰਾਂ ਚ ਫਕੀਰੀ ਹੈ। ਉਹਦੇ ਲਹੂ 'ਚ ਹੌਂਸਲਾ ਹੈ। ਅਸੀਂ ਉਸ 'ਤੇ ਜਿਨ੍ਹਾਂ ਫ਼ਖ਼ਰ ਕਰੀਏ ਘੱਟ ਹੈ। ਬਹੁਤ ਪਿਆਰ ਦੋਸਾਂਝਾਂ ਵਾਲੇ ਨੂੰ ਤੇ ਸ਼ਾਬਾਸ਼ੇ ਉਸ ਦੀ ਟੀਮ ਦੇ ਹਰ ਮੈਂਬਰ ਨੂੰ। ਬਹੁਤ ਮੁਹੱਬਤ ਲੱਖ ਦੁਆਵਾਂ ਉਮਰ ਵਡੇਰੀ ਹੋਵੇ। ਦਿਨ ਮਤਵਾਲੇ ਵਕਤ ਹੱਕ ਦਾ ਰਾਤ ਚੰਗੇਰੀ ਹੋਵੇ।''

PunjabKesari

ਲਾਈਵ ਸ਼ੋਅ ਤੋਂ ਪਹਿਲਾਂ ਹੀ ਰਚਿਆ ਇਤਿਹਾਸ
ਦੱਸ ਦਈਏ ਕਿ ਦਿਲਜੀਤ ਆਪਣੇ 'ਦਿਲੂਮਿਨਾਟੀ ਟੂਰ' ਦਾ ਪਹਿਲਾ ਸ਼ੋਅ ਕੈਨੇਡਾ ਦੇ ਵੈਨਕੂਵਰ ਦੇ 'ਬੀਸੀ ਸਟੇਡੀਅਮ' 'ਚ ਲਾਇਆ, ਜਿਸ 'ਚ 54 ਹਜ਼ਾਰ ਲੋਕਾਂ ਦੇ ਬੈਠਣ ਦੀ ਸਮੱਰਥਾ ਹੈ। ਇਸ ਸ਼ੋਅ ਦੀਆਂ ਸਾਰੀਆਂ 54 ਹਜ਼ਾਰ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਸਨ। ਇਸ ਤਰ੍ਹਾਂ ਦਿਲਜੀਤ ਦੇ ਨਾਂ ਵੈਨਕੂਵਰ ਦੇ ਬੀਸੀ ਸਟੇਡੀਅਮ 'ਚ ਸਭ ਤੋਂ ਜ਼ਿਆਦਾ ਭੀੜ ਇਕੱਠੀ ਕਰਨ ਦਾ ਰਿਕਾਰਡ ਹੋ ਗਿਆ। 

ਕੈਨੇਡਾ 'ਚ ਹੈ ਦਿਲਜੀਤ ਦੀ ਜ਼ਬਰਦਸਤ ਫੈਨ ਫਾਲੋਇੰਗ
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਉੱਥੇ ਜ਼ਿਆਦਾ ਗਿਣਤੀ 'ਚ ਪੰਜਾਬੀ ਵੱਸਦੇ ਹਨ। ਦੱਸਿਆ ਗਿਆ ਸੀ ਕਿ ਦਿਲਜੀਤ ਦੇ ਇਸ ਸ਼ੋਅ ਦੀ ਟਿਕਟ 44 ਡਾਲਰ (2600 ਰੁਪਏ) ਤੋਂ ਸ਼ੁਰੂ ਹੋ ਕੇ 374 ਕੈਨੇਡੀਅਨ ਡਾਲਰ (22, 799.18 ਰੁਪਏ) ਤੱਕ ਸੀ। ਦੂਜੇ ਪਾਸੇ ਦਿਲਜੀਤ ਖੁਦ ਵੀ ਆਪਣੇ ਇਸ ਸ਼ੋਅ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS