ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ 24 ਪ੍ਰਵਾਸੀ ਗ੍ਰਿਫ਼ਤਾਰ

ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ 24 ਪ੍ਰਵਾਸੀ ਗ੍ਰਿਫ਼ਤਾਰ

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਯੂ.ਐਸ. ਬਾਰਡਰ ਪੈਟਰੋਲ ਦੇ ਏਜੰਟਾਂ ਨੇ ਕਈ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ। ਜੋ ਡੇਮਿੰਗ, ਨਿਊ ਮੈਕਸੀਕੋ ਵੱਲ ਨੂੰ ਜਾ ਰਹੀ ਕਾਰ ਵਿਚ ਸਵਾਰ ਹੋ ਕੇ ਅਮਰੀਕਾ ਵਿਚ ਦਾਖਲ ਹੋਣਾ ਚਾਹੁੰਦੇ ਸਨ। ਏਜੰਟਾਂ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਅਤੇ ਜਾਂਚ ਕਰਨ 'ਤੇ ਕਾਰ ਦੇ ਪਿੱਛਲੇ ਪਾਸੇ ਲੁਕੇ ਹੋਏ 24 ਪ੍ਰਵਾਸੀ ਪਾਏ ਜੋ ਬਾਰਡਰ ਟੱਪ ਕੇ ਅਮਰੀਕਾ ਵਿੱਚ ਦਾਖਲ ਹੋਣਾ ਚਾਹੁੰਦੇ ਸਨ।

ਟੈਕਸਾਸ (ਬਾਰਡਰ) ਦੀ ਰਿਪੋਰਟ ਅਨੁਸਾਰ ਬਾਰਡਰ ਏਜੰਟਾਂ ਨੇ ਕਾਰ ਵਿੱਚ ਪਿੱਛੇ ਲੁਕੇ ਹੋਏ ਇਸ ਕਾਫ਼ਲੇ ਅਤੇ ਇੱਕ ਪਿਕਅੱਪ ਟਰੱਕ ਦਾ ਸਰਹੱਦ ਨੇੜੇ ਕੋਲੰਬਸ, ਨਿਊ ਮੈਕਸੀਕੋ ਕੋਲ ਇੱਕ ਖਾਲੀ ਆਰਵੀ ਪਾਰਕ ਤੱਕ ਪਿੱਛਾ ਕੀਤਾ। ਪਿੱਛਾ ਕਰਨ ਤੋਂ ਬਾਅਦ ਤਿੰਨ ਡਰਾਈਵਰਾਂ ਅਤੇ 24 ਪ੍ਰਵਾਸੀਆਂ ਨੂੰ ਕਾਬੂ ਕੀਤਾ ਜੋ ਹਿਰਾਸਤ ਵਿੱਚ ਹਨ। ਜਾਣਕਾਰੀ ਅਨੁਸਾਰ ਨਿਊ ਮੈਕਸੀਕੋ ਸਟੇਟ ਦੇ ਰੋਡ 9 'ਤੇ ਲੰਘੀ 24 ਅਪ੍ਰੈਲ ਦੇ ਤੜਕੇ ਤਿੰਨ ਵਾਹਨਾਂ ਨੇ ਬਾਰਡਰ ਏਜੰਟਾਂ ਦਾ ਧਿਆਨ ਖਿੱਚਿਆ, ਕਿਉਂਕਿ ਉਹ ਕਾਫੀ ਤੇਜ਼ ਰਫ਼ਤਾਰ ਦੇ ਨਾਲ ਗੁਜ਼ਰ ਰਹੇ ਸਨ। ਜਦੋਂ ਸਫ਼ੈਦ ਫੋਰਡ ਐਫ 150 ਵਾਹਨ ਦਾ ਪਿੱਛਾ ਕੀਤਾ ਗਿਆ ਤਾਂ ਇਕ ਹੋਰ ਲੀਡ ਟਰੱਕ ਅੱਗੇ ਚੱਲਦਾ ਰਿਹਾ ਪਰ ਦੋ ਫੋਰਡ ਐਕਸਪੀਡੀਸ਼ਨ ਅਤੇ ਇੱਕ ਡੌਜ ਰਾਮ ਪਿਕਅੱਪ- ਸਾਰੇ ਚਿਹੁਆਹੁਆ, ਮੈਕਸੀਕੋ, ਦੀਆਂ ਲਾਇਸੈਂਸ ਪਲੇਟਾਂ ਦੇ ਨਾਲ ਮੈਕਸੀਕੋ ਦੀ ਸਰਹੱਦ ਤੋਂ ਲਗਭਗ 2 ਮੀਲ ਉੱਤਰ ਵਿੱਚ ਸਟੇਟ ਰੂਟ 9 ਦੇ ਨਾਲ ਜਾ ਰਹੇ ਸਨ, ਜਿੰਨਾਂ ਨੂੰ ਆਰਵੀ ਨਾਂ ਦੇ ਪਾਰਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਖਾਲਿਸਤਾਨੀਆਂ 'ਤੇ ਕਾਰਵਾਈ, 10 ਖ਼ਿਲਾਫ਼ ਲੁੱਕਆਊਟ ਿਸ ਦੀ ਤਿਆਰੀ 

ਅਦਾਲਤੀ ਰਿਕਾਰਡ ਦਿਖਾਉਂਦੇ ਹਨ ਕਿ ਕਈ ਯੂ.ਐਸ ਬਾਰਡਰ ਪੈਟਰੋਲ ਏਜੰਟ ਆਰਵੀ ਪਾਰਕ ਵਿੱਚ ਇਕੱਠੇ ਹੋਏ ਅਤੇ ਉਨ੍ਹਾਂ ਵੱਲੋਂ ਡਰਾਈਵਰਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਏਜੰਟਾਂ ਨੇ ਕਈ ਵਿਅਕਤੀਆਂ ਨੂੰ ਦੇਖਿਆ ਅਤੇ ਹਰੇਕ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲਾ ਪ੍ਰਵਾਸੀ ਵਾਹਨ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਨਿਊ ਮੈਕਸੀਕੋ ਦੇ ਡਿਸਟ੍ਰਿਕਟ ਲਈ ਯੂ.ਐਸ ਡਿਸਟ੍ਰਿਕਟ ਕੋਰਟ ਵਿੱਚ ਸ਼ੁੱਕਰਵਾਰ ਨੂੰ ਦਾਇਰ ਕੀਤੀ ਸ਼ਿਕਾਇਤ ਦੇ ਹਲਫ਼ਨਾਮੇ ਅਨੁਸਾਰ ਡਰਾਈਵਰ ਐਡੁਆਰਡੋ ਮਾਰਿਨ ਗੋਮੇਜ਼, ਆਸਕਰ ਪੇਰੇਜ਼ ਮੋਨਕਾਯੋ ਅਤੇ ਕੇਵਿਨ ਕੋਰਲ ਓਚੋਆ ਨੇ ਏਜੰਟਾਂ ਨੂੰ ਵੱਖਰੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਨੂੰ ਜੁਆਰੇਜ਼, ਮੈਕਸੀਕੋ ਦੇ ਇੱਕ ਵਿਅਕਤੀ ਦੁਆਰਾ ਇੱਕ ਅਣਪਛਾਤੀ ਸੰਖਿਆ ਵਿੱਚ ਗੱਡੀ ਚਲਾਉਣ ਲਈ ਕਿਰਾਏ 'ਤੇ ਲਿਆ ਗਿਆ ਸੀ। ਅਤੇ ਪੈਸੇ  ਲਈ ਹਾਈਵੇਅ 9 ਦੇ ਪਾਸੇ ਤੋਂ ਫੀਨਿਕਸ, ਐਰੀਜ਼ੋਨਾ ਅਮਰੀਕਾ ਤੱਕ ਸੌਦਾ ਤਹਿ ਹੋਇਆ ਸੀ। ਵਿਅਕਤੀ ਨੇ ਪ੍ਰਵਾਸੀਆਂ ਲਈ ਨਸ਼ੀਲੇ ਪਦਾਰਥਾਂ ਦੀ ਜਾਂਚ ਵਿੱਚ ਵੀ ਆਪਣੇ ਆਪ ਨੂੰ ਦੋਸ਼ੀ ਮੰਨਿਆ ਹੈ।

ਜੁਆਰੇਜ਼ ਵਿੱਚ ਰਹਿਣ ਵਾਲੇ ਇੱਕ ਅਮਰੀਕੀ ਨਾਗਰਿਕ ਕੋਰਲ ਨੇ ਕਥਿਤ ਤੌਰ 'ਤੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸਨੂੰ ਤਸਕਰੀ ਦੀ ਕੋਸ਼ਿਸ਼ ਵਿੱਚ ਸ਼ਾਮਲ ਵਾਹਨਾਂ ਵਿੱਚੋਂ ਇੱਕ ਲਈ ਕਾਰ ਦੀਆਂ ਚਾਬੀਆਂ ਅਤੇ ਗੈਸ ਦੇ ਪੈਸੇ ਦਿੱਤੇ ਗਏ ਸਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਕੋਲੰਬਸ ਨੇੜੇ ਆਰਵੀ ਪਾਰਕ ਵਿੱਚ ਲਿਜਾਣ ਲਈ ਨਿਰਦੇਸ਼ ਦਿੱਤਾ ਗਿਆ ਸੀ। ਇੰਨਾਂ ਡਰਾਈਵਰਾਂ ਨੇ 1 ਮਈ ਨੂੰ ਲਾਸ ਕਰੂਸ, ਨਿਊ ਮੈਕਸੀਕੋ ਵਿੱਚ ਅਮਰੀਕੀ ਸੰਘੀ ਅਦਾਲਤ ਵਿੱਚ ਆਪਣੇ ਮੁਨਾਫ਼ੇ ਦੇ ਲਈ ਗੈਰ-ਕਾਨੂੰਨੀ ਪਰਦੇਸੀ ਲੋਕਾਂ ਨੂੰ ਲਿਜਾਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਨਜ਼ਰਬੰਦੀ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS