ਸਨਸਨੀਖੇਜ਼ ਵਾਰਦਾਤ ਨਾਲ ਕੰਬਿਆ ਪੂਰਾ ਪਿੰਡ, ਭੂਆ ਦੇ ਪੁੱਤ ਨੇ ਘਰ ਬੁਲਾ ਕੇ ਮਾਰਿਆ ਮਾਮੇ ਦਾ ਮੁੰਡਾ

ਸਨਸਨੀਖੇਜ਼ ਵਾਰਦਾਤ ਨਾਲ ਕੰਬਿਆ ਪੂਰਾ ਪਿੰਡ, ਭੂਆ ਦੇ ਪੁੱਤ ਨੇ ਘਰ ਬੁਲਾ ਕੇ ਮਾਰਿਆ ਮਾਮੇ ਦਾ ਮੁੰਡਾ

ਮੋਗਾ/ਸਮਾਲਸਰ : ਜ਼ਿਲ੍ਹਾ ਮੋਗਾ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਮੱਲਕੇ ਵਿਚ ਸਾਹੋਕੇ ਰੋਡ 'ਤੇ ਪੈਂਦੀ ਕਲੋਨੀ ਵਿਚ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਇਕ 30 ਸਾਲਾ ਨੌਜਵਾਨ ਦੀ ਸਿਰ ਵਿਚ ਲੋਹੇ ਦੀ ਪਾਈਪ ਅਤੇ ਘੋਟਨਾ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਧਰਮਾ ਸਿੰਘ ਪੁੱਤਰ ਜਸਮੇਲ ਸਿੰਘ ਨਿਵਾਸੀ ਪਿੰਡ ਜੀਵਨਵਾਲਾ (ਫਰੀਦਕੋਟ) ਜਿਸ ਦੇ ਆਪਣੇ ਭੂਆ ਦੇ ਲੜਕੇ ਦੀ ਪਤਨੀ ਨਾਲ ਕਥਿਤ ਤੌਰ 'ਤੇ ਨਜਾਇਜ਼ ਸਬੰਧ ਸਨ। 

ਇਸ ਦੇ ਚੱਲਦਿਆਂ ਕਥਿਤ ਦੋਸ਼ੀ ਜਸਵਿੰਦਰ ਸਿੰਘ ਪੁੱਤਰ ਮੰਗਾਂ ਸਿੰਘ ਵਾਸੀ ਪਿੰਡ ਮੱਲਕੇ ਨੇ ਆਪਣੀ ਘਰ ਵਾਲੀ ਤੋਂ ਫੋਨ ਕਰਵਾ ਕੇ ਆਪਣੇ ਮਾਮੇ ਦੇ ਪੁੱਤਰ ਧਰਮਾ ਸਿੰਘ ਨੂੰ ਮੱਲਕੇ ਪਿੰਡ ਸੱਦ ਲਿਆ ਅਤੇ ਪਤੀ-ਪਤਨੀ ਦੋਹਾਂ ਨੇ ਧਰਮਾ ਸਿੰਘ ਦੇ ਸਿਰ ਵਿਚ ਲੋਹੇ ਦੀ ਪਾਈਪ ਅਤੇ ਘੋਟਨੇ ਆਦਿ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਥਾਣਾ ਸਮਾਲਸਰ ਅਤੇ ਮੁੱਖ ਅਫਸਰ ਦਿਲਬਾਗ ਸਿੰਘ ਬਰਾੜ ਵੱਲੋਂ ਮੌਕੇ ਉੱਪਰ ਆਪਣੀ ਪੁਲਸ ਪਾਰਟੀ ਨਾਲ ਪਹੁੰਚ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕਾਤਲ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS