ਨਹੀਂ ਰੁਕ ਰਹੀਆਂ ਸੁਸ਼ੀਲ ਰਿੰਕੂ ਦੀਆਂ ਮੁਸ਼ਕਿਲਾਂ, ਹਰ ਥਾਂ ਵੱਡੀ ਗਿਣਤੀ ’ਚ ਕਿਸਾਨ ਕਰ ਰਹੇ ਵਿਰੋਧ

ਨਹੀਂ ਰੁਕ ਰਹੀਆਂ ਸੁਸ਼ੀਲ ਰਿੰਕੂ ਦੀਆਂ ਮੁਸ਼ਕਿਲਾਂ, ਹਰ ਥਾਂ ਵੱਡੀ ਗਿਣਤੀ ’ਚ ਕਿਸਾਨ ਕਰ ਰਹੇ ਵਿਰੋਧ

ਲੋਹੀਆਂ/ਮਲਸੀਆਂ– ਭਾਜਪਾ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਦਾ ਮੰਗਲਵਾਰ ਨੂੰ ਲੋਹੀਆਂ ਤੇ ਮਲਸੀਆਂ ਪੁੱਜਣ ’ਤੇ ਕਿਸਾਨਾਂ ਨੇ ਭਾਰੀ ਵਿਰੋਧ ਕੀਤਾ। ਲੋਹੀਆਂ ਵਿਖੇ ਕਿਸਾਨ ਆਗੂਆਂ ਨੇ ਜਿਥੇ ਇਸ ਮੌਕੇ ਭਾਜਪਾ ਵਿਰੋਧੀ ਨਾਅਰੇ ਲਾਏ, ਉਥੇ ਹੀ ਪੁਲਸ ਵਲੋਂ ਰੋਕਾਂ ਲਾਏ ਜਾਣ ਕਾਰਨ ਕਿਸਾਨ ਰਿੰਕੂ ਦੀ ਸਟੇਜ ਕੋਲ ਪੁੱਜਣ ’ਚ ਅਸਫ਼ਲ ਰਹੇ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਪ੍ਰਜਵਲ ਰੇਵੰਨਾ ਦੀ ਸੈਕਸ ਟੇਪ ਕਿਵੇਂ ਹੋਈ ਲੀਕ? ਡਰਾਈਵਰ ਹੀ ਬਣਿਆ ਕੇਸ ਦਾ ਮੁੱਖ ਪਾਤਰ

PunjabKesari

ਜਾਣਕਾਰੀ ਅਨੁਸਾਰ ਜਿਵੇਂ ਹੀ ਕਿਸਾਨਾਂ ਨੂੰ ਸੁਸ਼ੀਲ ਰਿੰਕੂ ਦੇ ਲੋਹੀਆਂ ਪੁੱਜਣ ਬਾਰੇ ਪਤਾ ਲੱਗਾ ਤਾਂ ਕਿਸਾਨ ਇਕੱਠੇ ਹੋ ਗਏ ਤੇ ਉਨ੍ਹਾਂ ਨਕੋਦਰ ਵਾਲੇ ਫਾਟਕ ਤੋਂ ਰਿੰਕੂ ਦੀ ਲੱਗੀ ਸਟੇਜ ਵੱਲ ਭਾਜਪਾ ਵਿਰੋਧੀ ਨਾਅਰੇ ਲਾਉਂਦਿਆਂ ਵਧਣਾ ਸ਼ੁਰੂ ਕਰ ਦਿੱਤਾ ਪਰ ਰਸਤੇ ’ਚ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਲੋਹੀਆਂ, ਸ਼ਾਹਕੋਟ ਤੇ ਹੋਰ ਥਾਣਿਆਂ ਦੀ ਪੁਲਸ ਫੋਰਸ ਵੱਡੀ ਗਿਣਤੀ ’ਚ ਮੌਜੂਦ ਸੀ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਉਸ ਦਾ ਸਾਥ ਦੇ ਰਹੇ ਸਨ ਪਰ ਥੋੜ੍ਹੀ ਜਿਹੀ ਧੱਕਾ-ਮੁੱਕੀ ਤੋਂ ਬਾਅਦ ਕਿਸਾਨ ਫਿਰ ਅੱਗੇ ਵਧੇ ਪਰ ਥੋੜ੍ਹੀ ਦੂਰ ਪੁੱਜਣ ’ਤੇ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਕਿਸਾਨ ਆਗੂ ਸਲਵਿੰਦਰ ਸਿੰਘ ਜਾਣੀਆਂ ਤੇ ਰਣਜੀਤ ਸਿੰਘ ਅਲੀਵਾਲ ਨੇ ਕਿਹਾ ਕਿ ਸੁਸ਼ੀਲ ਰਿੰਕੂ ਕਿਸਾਨਾਂ ਦੇ ਇਕੱਠ ਤੋਂ ਡਰਦਿਆਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ।

PunjabKesari

ਇਸੇ ਤਰ੍ਹਾਂ ਮਲਸੀਆਂ ਵਿਖੇ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਸੁਸ਼ੀਲ ਕੁਮਾਰ ਰਿੰਕੂ ਦਾ ਵਿਰੋਧ ਕੀਤਾ ਗਿਆ। ਮਲਸੀਆਂ ਦੀ ਪੱਤੀ ਅਕਲਪੁਰ ਵਿਖੇ ਸੁਸ਼ੀਲ ਕੁਮਾਰ ਰਿੰਕੂ ਨੇ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚਣਾ ਸੀ, ਜਦੋਂ ਇਸ ਦੀ ਸੂਚਨਾ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੂੰ ਲੱਗੀ ਤਾਂ ਉਨ੍ਹਾਂ ਮੀਟਿੰਗ ਵਾਲੀ ਜਗ੍ਹਾ ’ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ।

PunjabKesari

ਐੱਸ. ਪੀ. ਸਪੈਸ਼ਲ ਬ੍ਰਾਂਚ ਮਨਪ੍ਰੀਤ ਸਿੰਘ ਢਿੱਲੋ ਨੇ ਸਥਿਤੀ ਤਣਾਅਪੂਰਨ ਹੁੰਦੀ ਦੇਖ ਵੱਡੀ ਗਿਣਤੀ ’ਚ ਪੈਰਾ ਮਿਲਟਰੀ ਤੇ ਪੁਲਸ ਫੋਰਸ ਤਾਇਨਾਤ ਕੀਤੀ। ਕਿਸਾਨਾਂ ਦੇ ਮੀਟਿੰਗ ਵਾਲੀ ਜਗ੍ਹਾ ਨੂੰ ਜਾਂਦੇ ਮੁੱਖ ਰਸਤੇ ਅੱਗੇ ਵੱਡੀ ਗਿਣਤੀ ’ਚ ਮੌਜੂਦ ਹੋਣ ਕਾਰਨ ਪ੍ਰਸ਼ਾਸਨ ਵਲੋਂ ਸੁਸ਼ੀਲ ਕੁਮਾਰ ਰਿੰਕੂ ਲਈ ਦੂਸਰੇ ਰਸਤੇ ਮੀਟਿੰਗ ਵਾਲੀ ਜਗ੍ਹਾ ’ਤੇ ਜਾਣ ਦਾ ਪ੍ਰਬੰਧ ਕੀਤਾ ਗਿਆ, ਜਦੋਂ ਇਸ ਦਾ ਪਤਾ ਕਿਸਾਨ ਜਥੇਬੰਦੀਆਂ ਨੂੰ ਲੱਗਾ ਤਾਂ ਉਨ੍ਹਾਂ ਵਲੋਂ ਮੀਟਿੰਗ ਵਾਲੀ ਜਗ੍ਹਾ ਨੂੰ ਜਾਣ ਵਾਲੇ 3 ਰਸਤਿਆਂ ’ਤੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਲਈ ਪ੍ਰਸ਼ਾਸਨ ਨੂੰ ਸੁਸ਼ੀਲ ਕੁਮਾਰ ਰਿੰਕੂ ਦੀ ਚੋਣ ਮੀਟਿੰਗ ਤੋਂ ਵਾਪਸੀ ਸਮੇਂ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS