ਵਿਦੇਸ਼ਾਂ ’ਚ ਫਿੱਕੀ ਹੋ ਰਹੀ ਭਾਰਤੀ ਗਹਿਣਿਆਂ ਦੀ ਚਮਕ, 52000 ਕਰੋੜ ਦਾ ਨੁਕਸਾਨ

ਵਿਦੇਸ਼ਾਂ ’ਚ ਫਿੱਕੀ ਹੋ ਰਹੀ ਭਾਰਤੀ ਗਹਿਣਿਆਂ ਦੀ ਚਮਕ, 52000 ਕਰੋੜ ਦਾ ਨੁਕਸਾਨ

ਬਿਜ਼ਨੈੱਸ ਡੈਸਕ : ਭਾਰਤ ਦੇ ਗਹਿਣਿਆਂ ਦਾ ਦੁਨੀਆ ’ਚ ਹਰ ਕੋਈ ਦੀਵਾਨਾ ਰਿਹਾ ਹੈ। ਇਸੇ ਕਾਰਨ ਦੇਸ਼ ਤੋਂ ਦੁਨੀਆ ਦੇ ਹਰੇਕ ਕੋਨੇ ’ਚ ਗਹਿਣੇ ਜਾਂਦੇ ਰਹੇ ਹਨ। ਖ਼ਾਸ ਗੱਲ ਤਾਂ ਇਹ ਹੈ ਕਿ ਭਾਰਤ ਦੇ ਐਕਸਪੋਰਟ ਬਕੇਟ ’ਚ ਇਨ੍ਹਾਂ ਗਹਿਣਿਆਂ ਦੀ ਹਿੱਸੇਦਾਰੀ ਕਾਫ਼ੀ ਰਹੀ ਹੈ ਪਰ ਬੀਤੇ ਕੁਝ ਸਾਲਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ ਲੱਗਦਾ ਹੈ ਕਿ ਦੁਨੀਆ ਦਾ ਭਾਰਤ ਦੀ ਜਿਊਲਰੀ ਤੋਂ ਮੋਹ ਭੰਗ ਜਿਹਾ ਹੁੰਦਾ ਜਾ ਰਿਹਾ ਹੈ। ਬੀਤੇ 3 ਸਾਲਾਂ ’ਚੋਂ ਮਾਲੀ ਸਾਲ 2024 ’ਚ ਭਾਰਤ ਤੋਂ ਜੈੱਮਸ ਐਂਡ ਜਿਊਲਰੀ ਦਾ ਐਕਸਪੋਰਟ ਸਭ ਤੋਂ ਘੱਟ ਦੇਖਣ ਨੂੰ ਮਿਲਿਆ ਹੈ। 

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਦੱਸ ਦੇਈਏ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਲੀ ਸਾਲ 2022 ਦੇ ਮੁਕਾਬਲੇ 2024 ’ਚ ਇਸ ਕੈਟੇਗਰੀ ਦਾ ਐਕਸਪੋਰਟ ਲਗਭਗ 52 ਹਜ਼ਾਰ ਕਰੋੜ ਰੁਪਏ ਘੱਟ ਹੋਇਆ ਹੈ, ਜਿਸ ਨੂੰ ਇਕ ਤਰ੍ਹਾਂ ਨਾਲ ਨੁਕਸਾਨ ਦੀ ਕੈਟੇਗਰੀ ’ਚ ਆਰਾਮ ਨਾਲ ਰੱਖਿਆ ਜਾ ਸਕਦਾ ਹੈ। ਵਿੱਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਮਾਲੀ ਸਾਲ 2024 ਦੌਰਾਨ ਰਤਨ ਅਤੇ ਗਹਿਣਿਆਂ ਦਾ ਐਕਸਪੋਰਟ 32.71 ਅਰਬ ਡਾਲਰ ਦੇਖਣ ਨੂੰ ਮਿਲਿਆ, ਜਦਕਿ ਮਾਲੀ ਸਾਲ 2023 ’ਚ ਇਹ ਅੰਕੜਾ 37.96 ਅਰਬ ਡਾਲਰ ਰਿਹਾ ਜੋ ਕਿ 2024 ਦੇ ਮੁਕਾਬਲੇ 5.25 ਅਰਬ ਡਾਲਰ ਜ਼ਿਆਦਾ ਸੀ। 

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਇਸ ਦਾ ਮਤਲਬ ਹੈ ਕਿ ਬੀਤੇ ਇਕ ਸਾਲ ’ਚ ਜੈੱਮਸ ਐਂਡ ਜਿਊਲਰੀ ਦੇ ਐਕਸਪੋਰਟ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਥੇ ਦੂਜੇ ਪਾਸੇ ਮਾਲੀ ਸਾਲ ’ਚ ਜੈੱਮਸ ਐਂਡ ਜਿਊਲਰੀ ਦੇ ਐਕਸਪੋਰਟ ਦਾ ਅੰਕੜਾ 38.94 ਅਰਬ ਡਾਲਰ ਸੀ, ਜੋ 2023 ਦੇ ਮੁਕਾਬਲੇ ਲਗਭਗ 1 ਬਿਲੀਅਨ ਡਾਲਰ ਜ਼ਿਆਦਾ ਸੀ। 2024 ਦੇ ਮੁਕਾਬਲੇ ਇਹ ਫਰਕ 6 ਅਰਬ ਡਾਲਰ ਤੋਂ ਜ਼ਿਆਦਾ ਭਾਵ ਲਗਭਗ 52 ਹਜ਼ਾਰ ਕਰੋੜ ਰੁਪਏ ਦਾ ਹੋ ਗਿਆ। ਇਸ ਦਾ ਮਤਲਬ ਹੈ ਕਿ ਐਕਸਪੋਰਟ ’ਚ ਦੇਸ਼ ਨੂੰ ਇਸ ਕੈਟੇਗਰੀ ’ਚ 2 ਸਾਲਾਂ ’ਚ ਕਾਫੀ ਵੱਡਾ ਨੁਕਸਾਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ - ਅਰਬਪਤੀ ਨੰਬਰ-1 ਬਣਨ ਦੀ ਦੌੜ 'ਚ Elon Musk, ਇਕ ਦਿਨ 'ਚ ਕਮਾਏ 18 ਅਰਬ ਡਾਲਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS