ਚੀਨ 'ਚ ਮੀਂਹ ਤੇ ਤੂਫਾਨ ਦਾ ਕਹਿਰ, ਹਾਈਵੇਅ ਡਿੱਗਣ ਕਾਰਨ 24 ਲੋਕਾਂ ਦੀ ਮੌਤ

ਚੀਨ 'ਚ ਮੀਂਹ ਤੇ ਤੂਫਾਨ ਦਾ ਕਹਿਰ, ਹਾਈਵੇਅ ਡਿੱਗਣ ਕਾਰਨ 24 ਲੋਕਾਂ ਦੀ ਮੌਤ

ਬੀਜਿੰਗ: ਦੱਖਣੀ ਚੀਨ ਵਿੱਚ ਪਿਛਲੇ ਛੇ ਦਿਨਾਂ ਤੋਂ ਭਾਰੀ ਮੀਂਹ ਅਤੇ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਨਦੀਆਂ ਦੇ ਕਿਨਾਰੇ ਸ਼ਹਿਰਾਂ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਵਿੱਚ ਇੱਕ ਹਾਈਵੇਅ ਦਾ ਇੱਕ ਹਿੱਸਾ ਡਿੱਗਣ ਨਾਲ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਹਾਈਵੇਅ ਦਾ 17.9 ਮੀਟਰ (58.7 ਫੁੱਟ) ਢਹਿ ਜਾਣ ਕਾਰਨ 18 ਕਾਰਾਂ ਢਲਾਨ ਤੋਂ ਹੇਠਾਂ ਡਿੱਗ ਗਈਆਂ। ਗੁਆਂਗਡੋਂਗ ਸੂਬੇ ਦੇ ਮੇਝੋ ਸ਼ਹਿਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਹਾਦਸਾ ਅੱਧੀ ਰਾਤ ਤੋਂ ਬਾਅਦ ਕਰੀਬ 2 ਵਜੇ ਵਾਪਰਿਆ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਬੁੱਧਵਾਰ ਦੁਪਹਿਰ ਤੱਕ ਮਰਨ ਵਾਲਿਆਂ ਦੀ ਗਿਣਤੀ 24 ਤੱਕ ਪਹੁੰਚ ਗਈ ਹੈ। ਗੁਆਂਗਡੋਂਗ ਸੂਬੇ ਦੇ ਕੁਝ ਹਿੱਸਿਆਂ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਹੋਈ ਹੈ, ਜਿਸ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਮੇਝੌ ਦੇ ਕੁਝ ਪਿੰਡਾਂ ਵਿੱਚ ਅਪ੍ਰੈਲ ਵਿੱਚ ਹੜ੍ਹ ਆ ਗਿਆ ਸੀ ਅਤੇ ਸ਼ਹਿਰ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਭਾਰੀ ਮੀਂਹ ਪਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਲਾਸ ਏਂਜਲਸ 'ਚ ਮੈਟਰੋ ਟਰੇਨ-ਬੱਸ ਦੀ ਜ਼ਬਰਦਸਤ ਟੱਕਰ, 55 ਲੋਕ ਜ਼ਖਮੀ 

ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਸੜਕ ਦਾ ਕੁਝ ਹਿੱਸਾ ਡਿੱਗਣ ਤੋਂ ਪਹਿਲਾਂ ਲੰਘਦੇ ਸਮੇਂ ਇੱਕ ਉੱਚੀ ਆਵਾਜ਼ ਸੁਣੀ ਅਤੇ ਉਨ੍ਹਾਂ ਦੇ ਪਿੱਛੇ ਕਈ ਮੀਟਰ ਚੌੜਾ ਟੋਆ ਬਣਦੇ ਦੇਖਿਆ। ਚੀਨ ਦੇ ਸਥਾਨਕ ਮੀਡੀਆ ਦੁਆਰਾ ਦਿਖਾਏ ਗਏ ਵੀਡੀਓ ਅਤੇ ਤਸਵੀਰਾਂ ਵਿੱਚ ਘਟਨਾ ਸਥਾਨ 'ਤੇ ਧੂੰਆਂ ਅਤੇ ਅੱਗ ਦਿਖਾਈ ਦੇ ਰਹੀ ਹੈ। ਹਾਈਵੇਅ ਪੱਟੀ ਅੱਗ ਦੀਆਂ ਲਪਟਾਂ ਵਿੱਚ ਹੇਠਾਂ ਵੱਲ ਝੁਕ ਰਹੀ ਹੈ। ਹਾਈਵੇਅ ਤੋਂ ਹੇਠਾਂ ਵੱਲ ਜਾਂਦੀ ਢਲਾਨ 'ਤੇ ਵੀ ਤਬਾਹ ਹੋਈਆਂ ਕਾਰਾਂ ਦੇ ਢੇਰ ਦੇਖੇ ਜਾ ਸਕਦੇ ਸਨ। ਸੜਕ ਦੇ ਟੁੱਟੇ ਹਿੱਸੇ ਦੇ ਨਾਲ-ਨਾਲ ਹਾਈਵੇਅ ਦੇ ਹੇਠਾਂ ਜ਼ਮੀਨ ਵੀ ਧੱਸੀ ਨਜ਼ਰ ਆ ਰਹੀ ਹੈ। ਰਾਜ ਪ੍ਰਸਾਰਕ ਸੀ.ਸੀ.ਟੀ.ਵੀ ਅਨੁਸਾਰ ਬਚਾਅ ਕਰਮਚਾਰੀਆਂ ਨੇ 30 ਲੋਕਾਂ ਨੂੰ ਹਸਪਤਾਲ ਪਹੁੰਚਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS