ਟਰੇਨ ਯਾਤਰੀਆਂ ਲਈ ਅਹਿਮ ਖ਼ਬਰ, ਜਨਰਲ ਡੱਬੇ ਲਈ ਘਰ ਬੈਠੇ ਕਰ ਸਕੋਗੇ ਟਿਕਟ ਦੀ ਬੁਕਿੰਗ, ਮਿਲੇਗਾ ਬੋਨਸ

ਟਰੇਨ ਯਾਤਰੀਆਂ ਲਈ ਅਹਿਮ ਖ਼ਬਰ, ਜਨਰਲ ਡੱਬੇ ਲਈ ਘਰ ਬੈਠੇ ਕਰ ਸਕੋਗੇ ਟਿਕਟ ਦੀ ਬੁਕਿੰਗ, ਮਿਲੇਗਾ ਬੋਨਸ

ਜਲੰਧਰ,–ਰੇਲਵੇ ਵੱਲੋਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਦਿਆਂ ਯਾਤਰੀ ਸਹੂਲਤਾਂ ਵਿਚ ਤੇਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ ਰੇਲ ਵਿਭਾਗ ਵੱਲੋਂ ਜਨਰਲ ਡੱਬਿਆਂ ਵਿਚ ਯਾਤਰਾ ਕਰਨ ਵਾਲਿਆਂ ਲਈ ਵੱਡੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਤਹਿਤ ਟਰੇਨ ਦੇ ਜਨਰਲ ਡੱਬਿਆਂ (ਅਨਰਿਜ਼ਰਵਡ) ਵਿਚ ਯਾਤਰਾ ਕਰਨ ਵਾਲਿਆਂ ਲਈ ਘਰ ਬੈਠੇ ਟਿਕਟ ਬੁਕਿੰਗ ਦੀ ਸਹੂਲਤ ਬੁੱਧਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ।

ਨਵੀਂ ਸਹੂਲਤ ਤਹਿਤ ਜਨਰਲ ਯਾਤਰੀਆਂ ਨੂੰ ਟਿਕਟ ਖ਼ਰੀਦਣ ਲਈ ਕਾਊਂਟਰ ’ਤੇ ਜਾਣ ਦੀ ਲੋੜ ਨਹੀਂ ਪਵੇਗੀ। ਉਹ ਆਪਣੇ ਮੋਬਾਇਲ ਫੋਨ ਰਾਹੀਂ ਟਿਕਟ ਦੀ ਬੁਕਿੰਗ ਕਰ ਸਕਣਗੇ। ਇਸ ਲਈ ਰੇਲ ਮੰਤਰਾਲੇ ਦੀ ਮੋਬਾਇਲ ਐਪਲੀਕੇਸ਼ਨ ਯੂ. ਟੀ. ਐੱਸ. ਆਨ ਮੋਬਾਇਲ ਨੂੰ ਆਪਣੇ ਮੋਬਾਇਲ ਦੇ ਪਲੇਅਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ। ਯੂ. ਟੀ. ਐੱਸ. (ਅਨਰਿਜ਼ਰਵਡ ਟਿਕਟਿੰਗ ਸਿਸਟਮ) ਦੀ ਐਪਲੀਕੇਸ਼ਨ ਡਾਊਨਲੋਡ ਹੋਣ ਮਗਰੋਂ ਖ਼ਪਤਕਾਰ ਨੂੰ ਆਪਣੀ ਭਾਸ਼ਾ ਦੀ ਚੋਣ ਕਰਨੀ ਹੋਵੇਗੀ ਅਤੇ ਇਸ ਤੋਂ ਬਾਅਦ ਪ੍ਰੋਸੈਸਿੰਗ ਸ਼ੁਰੂ ਹੋ ਜਾਵੇਗੀ। ਵਿਭਾਗ ਦੀ ਇਸ ਪਹਿਲ ’ਤੇ ਯਾਤਰੀਆਂ ਨੂੰ ਹਰ ਵਾਰ ਟਿਕਟ ਕਰਵਾਉਣ ’ਤੇ 3 ਫ਼ੀਸਦੀ ਦਾ ਬੋਨਸ ਮਿਲੇਗਾ। ਉਥੇ ਹੀ, ਲਾਈਨਾਂ ਵਿਚ ਲੱਗਣ ਤੋਂ ਨਿਜਾਤ ਮਿਲੇਗੀ।

PunjabKesari

ਇਸ ਐਪਲੀਕੇਸ਼ਨ ਰਾਹੀ ਯਾਤਰੀ ਪੀ. ਐੱਨ. ਆਰ. ਸਟੇਟਸ, ਹੋਟਲ ਬੁਕਿੰਗ, ਟਰੇਨ ਦਾ ਰਨਿੰਗ ਸਟੇਟਸ, ਸੀਟਾਂ ਦੀ ਉਪਲੱਬਧਤਾ, ਅਲਟਰਨੇਟਿਵ ਟਰੇਨ ਸਮੇਤ ਵੱਖ-ਵੱਖ ਜਾਣਕਾਰੀਆਂ ਪ੍ਰਾਪਤ ਕਰ ਸਕਣਗੇ। ਇਸ ਤੋਂ ਪਹਿਲਾਂ ਵਿਭਾਗ ਵੱਲੋਂ ਜੀਓ ਫੈਂਸਿੰਗ ਸਿਸਟਮ ਲਾਗੂ ਕੀਤਾ ਗਿਆ ਸੀ, ਜਿਸ ਕਾਰਨ ਸਟੇਸ਼ਨ ਕੰਪਲੈਕਸ ਤੋਂ 5 ਕਿਲੋਮੀਟਰ ਦੇ ਅੰਦਰ ਟਿਕਟ ਬੁਕਿੰਗ ਕਰਨਾ ਸੰਭਵ ਹੋ ਸਕਦਾ ਸੀ। ਹੁਣ ਵਿਭਾਗ ਵੱਲੋਂ ਇਸ ਤਰ੍ਹਾਂ ਦੀਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲ ਮੰਤਰਾਲਾ ਨੇ ਯਾਤਰੀਆਂ ਦੀ ਸਹੂਲਤ ਲਈ ਇਸ ਸਕੀਮ ਤੋਂ ਪਾਬੰਦੀ ਹਟਾ ਦਿੱਤੀ ਹੈ ਅਤੇ ਹਰ ਬੁਕਿੰਗ ’ਤੇ 3 ਫ਼ੀਸਦੀ ਬੋਨਸ ਮਿਲੇਗਾ।

PunjabKesari

ਐਂਡ੍ਰਾਇਡ, ਆਈ. ਓ. ਐੱਸ. ਵਿੰਡੋਜ਼ ’ਚ ਮਿਲੇਗੀ ਐਪ
ਰੇਲਵੇ ਵੱਲੋਂ ਹਰ ਤਰ੍ਹਾਂ ਦੇ ਯਾਤਰੀਆਂ ਲਈ ਇਹ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤਹਿਤ ਯੂ. ਟੀ. ਐੱਸ. ਆਨ ਮੋਬਾਈਲ ਐਪ ਨੂੰ ਐਂਡ੍ਰਾਇਡ, ਆਈ. ਓ. ਐੱਸ. ਅਤੇ ਵਿੰਡੋਜ਼ ਆਪ੍ਰੇਟਿੰਗ ਸਿਸਟਮ ’ਤੇ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਯੂ. ਟੀ. ਐੱਸ. ਆਨ ਮੋਬਾਈਲ ਐਪ ’ਤੇ ਆਨਲਾਈਨ ਪੇਮੈਂਟ ਲਈ ਬੈਂਕਿੰਗ ਜਾਂ ਆਰ. ਵਾਲੇਟ ਆਦਿ ਰਾਹੀਂ ਭੁਗਤਾਨ ਕਰਨ ਦਾ ਬਦਲ ਦਿੱਤਾ ਗਿਆ ਹੈ।

PunjabKesari

ਰੋਜ਼ਾਨਾ ਲੱਖਾਂ ਯਾਤਰੀਆਂ ਨੂੰ ਮਿਲੇਗਾ ਲਾਭ
ਫਿਰੋਜ਼ਪੁਰ ਮੰਡਲ ਦੇ ਪ੍ਰਬੰਧਕ ਸੰਜੇ ਸਾਹੂ ਨੇ ਕਿਹਾ ਕਿ ਇਹ ਸਹੂਲਤ ਯਾਤਰੀਆਂ ਲਈ ਵੱਡੀ ਰਾਹਤ ਪ੍ਰਦਾਨ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਜਨਰਲ ਡੱਬਿਆਂ ਰਾਹੀਂ ਹਰ ਦਿਨ ਲੱਖਾਂ-ਕਰੋੜਾਂ ਲੋਕ ਸਫ਼ਰ ਕਰਦੇ ਹਨ। ਜਨਰਲ ਟਿਕਟ ਬੁਕਿੰਗ ਵਿਚ ਕਈ ਤਰ੍ਹਾਂ ਦੀਆਂ ਪਾਬੰਦੀ ਹੋਣ ਕਾਰਨ ਯਾਤਰੀਆਂ ਨੂੰ ਲੰਮਾ ਸਮਾਂ ਟਿਕਟ ਕਾਊਂਟਰਾਂ ’ਤੇ ਖੜ੍ਹਾ ਹੋਣਾ ਪੈਂਦਾ ਸੀ, ਅਜਿਹੇ ਵਿਚ ਉਨ੍ਹਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਰੇਲਵੇ ਨੇ ਨਿਯਮਾਂ ਵਿਚ ਬਦਲਾਅ ਕੀਤਾ ਹੈ।

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS