ਜਦੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੀ ਪਤਨੀ ਦੀ ਫਿਸਲੀ ਜ਼ੁਬਾਨ ! ਕਰ'ਤੀ AAP ਨੂੰ ਵੋਟਾਂ ਪਾਉਣ ਦੀ ਅਪੀਲ

ਜਦੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੀ ਪਤਨੀ ਦੀ ਫਿਸਲੀ ਜ਼ੁਬਾਨ ! ਕਰ'ਤੀ AAP ਨੂੰ ਵੋਟਾਂ ਪਾਉਣ ਦੀ ਅਪੀਲ

ਜਲੰਧਰ- ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪੂਰੇ ਦੇਸ਼ 'ਚ ਸਿਆਸੀ ਮਾਹੌਲ ਗਰਮਾਇਆ ਪਿਆ ਹੈ। ਹਰੇਕ ਪਾਰਟੀ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਲਈ ਪੂਰਾ ਵਾਹ ਲਗਾ ਰਹੀ ਹੈ। ਉਮੀਦਵਾਰ ਤੇ ਵਰਕਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਅਖਾੜੇ 'ਚ ਉਤਰੇ ਹੋਏ ਹਨ ਤੇ ਲੋਕਾਂ ਕੋਲ ਆਪਣੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। 

ਇਸ ਸਿਆਸੀ ਮਾਹੌਲ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਤੇ ਲੋਕ ਹੱਸਣ ਲਈ ਮਜਬੂਰ ਹੋ ਰਹੇ ਹਨ। ਇਹ ਮਾਮਲਾ ਹੈ ਜਲੰਧਰ ਦਾ, ਜਿੱਥੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਪ੍ਰਚਾਰ ਦੌਰਾਨ ਇਕ ਸਮਾਗਮ 'ਚ ਉਨ੍ਹਾਂ ਦੀ ਪਤਨੀ ਸੁਨੀਤਾ ਦੀ ਜ਼ੁਬਾਨ ਫਿਸਲ ਗਈ। 

ਇਸ ਸਮਾਗਮ 'ਚ ਉਹ ਆਪਣੇ ਪਤੀ ਦੀ ਪਾਰਟੀ (ਭਾਜਪਾ) ਲਈ ਵੋਟਾਂ ਮੰਗਣ ਲਈ ਪਹੁੰਚੇ ਸਨ, ਪਰ ਉਨ੍ਹਾਂ ਨੇ ਲੋਕਾਂ ਨੂੰ 'ਇਕ-ਇਕ ਵੋਟ' 'ਆਮ ਆਦਮੀ ਪਾਰਟੀ' ਨੂੰ ਪਾਉਣ ਦੀ ਅਪੀਲ ਕਰ ਦਿੱਤੀ। ਉਨ੍ਹਾਂ ਦੀ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। 

ਜ਼ਿਕਰਯੋਗ ਹੈ ਕਿ ਸੁਸ਼ੀਲ ਰਿੰਕੂ ਜਲੰਧਰ ਤੋਂ 'ਆਪ' ਵੱਲੋਂ ਚੋਣ ਲੜ ਕੇ ਸਾਂਸਦ ਬਣੇ ਸਨ ਤੇ ਹੁਣ ਉਹ ਭਾਜਪਾ 'ਚ ਸ਼ਾਮਲ ਹੋ ਗਏ ਹਨ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਜਲੰਧਰ ਤੋਂ ਚੋਣਾਂ ਲੜਨ ਦਾ ਇਕ ਵਾਰ ਫਿਰ ਮੌਕਾ ਦਿੱਤਾ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS