ਚਾਹ ਪੀ ਰਹੇ ਨੌਜਵਾਨ ਮਜ਼ਦੂਰ ’ਤੇ ਡਿੱਗੀਆਂ ਕਣਕ ਦੀਆਂ ਬੋਰੀਆਂ, ਮੌਤ

ਚਾਹ ਪੀ ਰਹੇ ਨੌਜਵਾਨ ਮਜ਼ਦੂਰ ’ਤੇ ਡਿੱਗੀਆਂ ਕਣਕ ਦੀਆਂ ਬੋਰੀਆਂ, ਮੌਤ

ਮੁੱਦਕੀ– ਸਥਾਨਕ ਦਾਣਾ ਮੰਡੀ ’ਚ ਪੱਲੇਦਾਰੀ ਕਰਦੇ ਇਕ ਨੌਜਵਾਨ ਮਜ਼ਦੂਰ ਦੀ ਕਣਕ ਦੀਆਂ ਬੋਰੀਆਂ ਹੇਠ ਆਉਣ ਕਾਰਨ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਰੇਲ ਰੋਕੋ ਅੰਦੋਲਨ: 3 ਦਿਨਾਂ ਲਈ ਰੱਦ ਕੀਤੀਆਂ 46 ਰੇਲਗੱਡੀਆਂ, 100 ਦੇ ਬਦਲੇ ਜਾਣਗੇ ਰੂਟ

ਸਥਾਨਕ ਚੰਦੜ ਰੋਡ ’ਤੇ ਸਥਿਤ ਆੜ੍ਹਤੀ ਲਕਸ਼ਮੀ ਗਰੇਨ ਟਰੇਡਰਜ਼ ਦੇ ਚੌਧਰੀ ਤੇ ਐੱਮ. ਸੀ. ਪਤੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਦੇ ਸਬ ਯਾਰਡ ’ਚ ਕੰਮ ਕਰਦਿਆਂ ਦੁਪਹਿਰ ਦੇ ਸਮੇਂ ਮਜ਼ਦੂਰ ਚਾਹ-ਪਾਣੀ ਪੀ ਰਹੇ ਸਨ ਕਿ ਉਨ੍ਹਾਂ ਦੇ ਨਾਲ ਕੰਮ ਕਰਦਾ ਮਜ਼ਦੂਰ ਹਰਫੂਲ ਸਿੰਘ (37) ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਹੇਸਰੀ ਜ਼ਿਲਾ ਮੋਗਾ ਬੋਰੀਆਂ ਦੇ ਲੱਗੇ ਚੱਠੇ ਦੀ ਛਾਵੇਂ ਚਾਹ ਪੀਣ ਬੈਠ ਗਿਆ ਕਿ ਅਚਾਨਕ ਉਪਰੋਂ ਕਣਕ ਦੀਆਂ ਭਰੀਆਂ ਬੋਰੀਆਂ ਉਸ ’ਤੇ ਡਿੱਗ ਪਈਆਂ।

ਤੁਰੰਤ ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਫ਼ਰੀਦਕੋਟ ਭੇਜਿਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS