ਹੈਰਾਨੀਜਨਕ- ਦੇਸ਼ ਦੇ ਮਾਲਖਾਨੇ 'ਚੋਂ 5 ਲੱਖ ਕਰੋੜ ਦੀ ਹੈਰੋਇਨ ਹੋ ਗਈ 'ਗਾਇਬ' !

ਹੈਰਾਨੀਜਨਕ- ਦੇਸ਼ ਦੇ ਮਾਲਖਾਨੇ 'ਚੋਂ 5 ਲੱਖ ਕਰੋੜ ਦੀ ਹੈਰੋਇਨ ਹੋ ਗਈ 'ਗਾਇਬ' !

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈਕੋਰਟ ਨੇ 2018 ਤੋਂ 2020 ਦੇ ਦਰਮਿਆਨ ਮਾਲਖਾਨੇ ’ਚੋਂ 70,772.48 ਕਿਲੋਗ੍ਰਾਮ ਹੈਰੋਇਨ ਗਾਇਬ ਹੋਣ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ’ਤੇ ਕੇਂਦਰ ਸਰਕਾਰ ਦਾ ਪੱਖ ਜਾਣਨਾ ਚਾਹਿਆ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਬੀ.ਆਰ. ਅਰਵਿੰਦਾਕਸ਼ਨ ਵੱਲੋਂ ਦਾਇਰ ਪਟੀਸ਼ਨ ’ਤੇ ਿਸ ਜਾਰੀ ਕਰ ਕੇ ਕੇਂਦਰ ਨੂੰ 4 ਹਫ਼ਤਿਆਂ ਦੇ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

ਪਟੀਸ਼ਨਰ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਲੱਗਭਗ 5 ਲੱਖ ਕਰੋੜ ਰੁਪਏ ਦੀ ਕੀਮਤ ਦੀ 70,000 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦਾ ‘ਭਿਆਨਕ ਰੂਪ ’ਚ ਗਾਇਬ ਹੋਣਾ’ ਰਾਸ਼ਟਰੀ ਸੁਰੱਖਿਆ, ਸਮਾਜਿਕ ਸਥਿਰਤਾ ਅਤੇ ਆਰਥਿਕ ਨਤੀਜਿਆਂ ਬਾਰੇ ਚਿੰਤਾਵਾਂ ਵਧਾਉਂਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS