ਜ਼ਮੀਨ ਦੀ ਖੁਦਾਈ ਤੋਂ ਮਿਲੀਆਂ ਮਹਾਭਾਰਤ ਕਾਲ ਦੀਆਂ ਚੀਜ਼ਾਂ, ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ

ਜ਼ਮੀਨ ਦੀ ਖੁਦਾਈ ਤੋਂ ਮਿਲੀਆਂ ਮਹਾਭਾਰਤ ਕਾਲ ਦੀਆਂ ਚੀਜ਼ਾਂ, ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ

ਨੈਸ਼ਨਲ ਡੈਸਕ– ਭਰਤਪੁਰ ਦੇ ਡੀਗ ਦੇ ਪਿੰਡ ਬਹਿਜ ’ਚ ਹੋਈ ਖੁਦਾਈ ਦੌਰਾਨ ਮੌਰਿਆ ਕਾਲ ਦੀ ਦੇਵੀ ਮਾਂ ਦੀ ਮੂਰਤੀ ਦਾ ਸਿਰ, ਸ਼ੁੰਗ ਕਾਲ ਦੇ ਅਸ਼ਵਨੀ ਕੁਮਾਰੋਂ ਦੀ ਮੂਰਤੀ ਫਲਕ, ਅਸਥੀਆਂ ਤੋਂ ਬਣੇ ਔਜ਼ਾਰ ਤੇ ਮਹਾਭਾਰਤ ਕਾਲ ਦੇ ਮਿੱਟੀ ਦੇ ਬਰਤਨ ਦੇ ਟੁਕੜੇ ਆਦਿ ਮਿਲੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : 14 ਸਾਲਾਂ ਬਾਅਦ ਸੁਲਝਿਆ MBA ਵਿਦਿਆਰਥਣ ਨਾਲ ਹੋਏ ਜਬਰ-ਜ਼ਿਨਾਹ ਤੇ ਕਤਲ ਦਾ ਮਾਮਲਾ

PunjabKesari

ਪੁਰਾਤੱਤਵ ਵਿਭਾਗ ਦੇ ਅਨੁਸਾਰ ਮਹਾਭਾਰਤ ’ਚ ਅਸ਼ਵਨੀ ਕੁਮਾਰੋਂ ਦੇ ਨਾਮ ਦੁਸਵ ਤੇ ਨਾਸਤਿਆ ਸਨ। ਅਸ਼ਵਨੀ ਕੁਮਾਰੋਂ ਨੂੰ ਨਕੁਲ ਤੇ ਸਹਿਦੇਵ ਦਾ ਮਾਨਸਿਕ ਪਿਤਾ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ 700 ਈਸਵੀਂ ਪਹਿਲਾਂ ਤੱਕ ਬਹਿਜ ਤੋਂ ਪਹਿਲਾਂ ਭਾਰਤ ’ਚ ਅਸ਼ਵਨੀ ਕੁਮਾਰੋਂ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਤੇ ਹਜ਼ਾਰਾਂ ਸਾਲ ਪਹਿਲਾਂ ਹੋਏ ਯੱਗ ਵਰਗੀਆਂ ਧਾਰਮਿਕ ਰਸਮਾਂ ਦੇ ਵੀ ਪ੍ਰਮਾਣ ਹਨ। ਹਵਨ ਕੁੰਡ ਤੋਂ ਮਿੱਟੀ ਵੀ ਕੱਢ ਕੇ ਰੱਖੀ ਜਾ ਰਹੀ ਹੈ। ਇਸ ਦਾ ਖ਼ਾਸ ਮਹੱਤਵ ਮੰਨਿਆ ਜਾਂਦਾ ਹੈ। ਹਵਨ ਕੁੰਡ ’ਚ ਧਾਤੂ ਦੇ ਸੰਦਾਂ ’ਚ ਸਿੱਕੇ ਵੀ ਮਿਲੇ ਹਨ। ਪੁਰਾਤੱਤਵ ਵਿਗਿਆਨੀਆਂ ਦੀ ਟੀਮ 4 ਮਹੀਨਿਆਂ ਤੋਂ ਇਥੇ ਖੁਦਾਈ ਕਰ ਰਹੀ ਹੈ।

PunjabKesari

ਹੁਣ ਇਨ੍ਹਾਂ ’ਚੋਂ ਕੁਝ ਅਵਸ਼ੇਸ਼ਾਂ ਨੂੰ ਜੈਪੁਰ ਭੇਜਿਆ ਜਾਵੇਗਾ ਤੇ ਕੁਝ ਅਵਸ਼ੇਸ਼ਾਂ ਨੂੰ ਦੇਗ ਦੇ ਜਲ ਮਹਲੋ ਮੇਲੇ ’ਚ ਰੱਖਿਆ ਜਾਵੇਗਾ। ਸੁਪਰਡੈਂਟ ਆਫ ਪੁਰਾਤੱਤਵ ਵਿਭਾਗ, ਜੈਪੁਰ ਡਵੀਜ਼ਨ ਨੇ ਕੁਝ ਮਹੀਨੇ ਪਹਿਲਾਂ ਇਹ ਸਰਵੇਖਣ ਕੀਤਾ ਸੀ, ਜਿਸ ਤੋਂ ਬਾਅਦ ਖੁਦਾਈ ਦਾ ਪ੍ਰਸਤਾਵ ਭਾਰਤੀ ਪੁਰਾਤੱਤਵ ਸਰਵੇਖਣ ਦੇ ਡਾਇਰੈਕਟਰ ਜਨਰਲ ਨੂੰ ਭੇਜਿਆ ਗਿਆ ਸੀ ਤੇ ਫਿਰ 10 ਜਨਵਰੀ ਤੋਂ ਖੁਦਾਈ ਸ਼ੁਰੂ ਕੀਤੀ ਗਈ ਸੀ। ਹੁਣ ਮਿਲੇ ਅਵਸ਼ੇਸ਼ਾਂ ਨੂੰ ਜੈਪੁਰ ਦਫ਼ਤਰ ਭੇਜ ਦਿੱਤਾ ਗਿਆ ਹੈ। ਡੀਗ ਅਜਾਇਬਘਰ ਦੇ ਨੰਦ ਭਵਨ ’ਚ ਇਕ ਗੈਲਰੀ ’ਚ ਮਹੱਤਵਪੂਰਨ ਪੁਰਾਤੱਤਵ ਅਵਸ਼ੇਸ਼ ਪ੍ਰਦਰਸ਼ਿਤ ਕੀਤੇ ਜਾਣਗੇ। ਇਨ੍ਹਾਂ ਅਵਸ਼ੇਸ਼ਾਂ ’ਚੋਂ ਮਹਾਭਾਰਤ ਕਾਲ ਦੇ ਬਰਤਨ ਤੇ ਸ਼ੁੰਗ ਕਾਲ ਦੇ ਅਸ਼ਵਨੀ ਕੁਮਾਰੋਂ ਦੀਆਂ ਮੂਰਤੀਆਂ ਵੀ ਮਿਲੀਆਂ ਹਨ।

PunjabKesari

ਜੈਪੁਰ ਡਵੀਜ਼ਨ ਦੇ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਡਾ. ਵਿਨੈ ਗੁਪਤਾ ਨੇ ਦੱਸਿਆ ਕਿ ਹੁਣ ਲਗਭਗ 50 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਬ੍ਰਜ ਖ਼ੇਤਰ ’ਚ ਵੱਡੇ ਪੱਧਰ ’ਤੇ ਖੁਦਾਈ ਦਾ ਕੰਮ ਕੀਤਾ ਗਿਆ ਹੈ। ਪਹਿਲਾਂ ਕੀਤੀ ਖੁਦਾਈ ’ਚ ਅਜਿਹੇ ਸਬੂਤ ਨਹੀਂ ਮਿਲੇ ਸਨ, ਖੁਦਾਈ ਦਾ ਕੰਮ ਕੁਝ ਦਿਨ ਹੋਰ ਜਾਰੀ ਰਹੇਗਾ ਕਿਉਂਕਿ ਕੁਝ ਹੋਰ ਅਵਸ਼ੇਸ਼ ਤੇ ਹੋਰ ਸਬੂਤ ਮਿਲਣ ਦੀ ਸੰਭਾਵਨਾ ਹੈ। ਇਸ ਲਈ ਹੋਰ ਖੁਦਾਈ ਕੀਤੀ ਜਾਵੇਗੀ।

PunjabKesari

ਇਤਿਹਾਸ ਦੇ ਮਾਹਿਰ ਡਾ. ਸੁਧਾ ਸਿੰਘ ਦਾ ਕਹਿਣਾ ਹੈ ਕਿ ਸਕੰਦਪੁਰਾਣ ’ਚ ਡੀਗ ਨੂੰ ਦੀਰਘ ਜਾਂ ਦੀਰਘਪੁਰ ਦੱਸਿਆ ਗਿਆ ਹੈ। ਮਥੁਰਾ ਤੋਂ ਇਸ ਦੀ ਦੂਰੀ ਲਗਭਗ 24 ਮੀਲ ਦੱਸੀ ਜਾਂਦੀ ਹੈ। ਦੁਆਪਰ ਯੁੱਗ ਤੋਂ ਲੈ ਕੇ ਸ਼ੁੰਗ, ਕੁਸ਼ਾਨ, ਮੌਰਿਆ, ਗੁਪਤ, ਮੁਗਲ ਤੇ ਜਾਟ ਕਾਲ ਤੱਕ, ਸਭ ਦੇ ਪ੍ਰਤੀਕ ਇਥੇ ਪਾਏ ਗਏ ਹਨ। ਹੁਣ ਸਮਾਂ ਮਿਆਦ ਜਾਣਨ ਲਈ ਕਾਰਬਨ ਡੇਟਿੰਗ ਹੈ। ਇਸ ਲਈ ਜੇਕਰ ਪੁਰਾਤਨ ਟਿੱਲੇ ਜਿਵੇਂ ਆਗਾਪੁਰ, ਮੱਲ੍ਹਾ, ਧੁੰਨ, ਕੁਮਹੇਰ ਆਦਿ ਦੀ ਖੁਦਾਈ ਕੀਤੀ ਜਾਵੇ ਤਾਂ ਇਥੇ ਇਤਿਹਾਸ ਦੇ ਹੋਰ ਵੀ ਬਹੁਤ ਸਾਰੇ ਅਵਸ਼ੇਸ਼ ਮਿਲ ਜਾਣਗੇ।

PunjabKesari

ਪੁਰਾਤੱਤਵ ਵਿਗਿਆਨੀ ਨੀਰਜ ਤ੍ਰਿਪਾਠੀ ਦਾ ਕਹਿਣਾ ਹੈ ਕਿ ਨੋਂਹ ’ਚ 1961 ਤੋਂ 63 ਤੱਕ ਖੁਦਾਈ ਕੀਤੀ ਗਈ ਸੀ, ਜਿਸ ’ਚ ਰੰਗੇ ਹੋਏ ਸਲੇਟੀ ਮਿੱਟੀ ਦੇ ਸਿੱਕੇ, ਮਿੱਟੀ ਦੀਆਂ ਮੂਰਤੀਆਂ, ਪੱਥਰ ਤੇ ਮਿੱਟੀ ਦੇ ਮਣਕੇ, ਤਾਂਬੇ ਦੀਆਂ ਚੂੜੀਆਂ ਤੇ ਮੁੰਦਰੀਆਂ, ਚੱਕੀ ਤੇ ਚੁੱਲ੍ਹੇ ਵੀ ਮਿਲੇ ਹਨ। ਨੋਂਹ ਸ਼ੁੰਗ-ਕੁਸ਼ਾਨ ਯੁੱਗ ਦੀ ਕਲਾ ਨੂੰ ਦਰਸਾਉਂਦਾ ਹੈ। ਸ਼ੁੰਗ ਯੁੱਗ ਦੇ ਕਈ ਯਕਸ਼-ਯਕਸ਼ਾਨੀਆਂ ਦੀਆਂ ਮੂਰਤੀਆਂ ਇਥੋਂ ਮਿਲੀਆਂ ਹਨ। ਇਥੇ ਕੁਸ਼ਾਨ ਰਾਜਿਆਂ ਹੁਵਿਸ਼ਕਾ ਤੇ ਵਾਸੂਦੇਵ ਦੇ ਸਿੱਕੇ ਵੀ ਮਿਲੇ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS