ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਸਤਿਸੰਗ ਲਈ ਚਲਾਈਆਂ ਜਾਣਗੀਆਂ ਵਿਸ਼ੇਸ਼ ਰੇਲਗੱਡੀਆਂ

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਸਤਿਸੰਗ ਲਈ ਚਲਾਈਆਂ ਜਾਣਗੀਆਂ ਵਿਸ਼ੇਸ਼ ਰੇਲਗੱਡੀਆਂ

ਜਲੰਧਰ– ਰੇਲਵੇ ਵੱਲੋਂ ਬਿਆਸ ਵਿਚ ਰਾਧਾ ਸੁਆਮੀ ਸਤਿਸੰਗ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 9, 12, 23 ਤੇ 26 ਮਈ ਨੂੰ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਫਿਰੋਜ਼ਪੁਰ ਡਵੀਜ਼ਨ ਦੇ ਬੁਲਾਰੇ ਨੇ ਦੱਸਿਆ ਕਿ ਸਪੈਸ਼ਲ ਗੱਡੀਆਂ ਦੇ ਕ੍ਰਮ ਵਿਚ ਅਜਮੇਰ-ਬਿਆਸ ਦੇ 2 ਟ੍ਰਿਪ, ਜਦੋਂ ਕਿ ਜੋਧਪੁਰ-ਬਿਆਸ ਦਾ ਇਕ ਟ੍ਰਿਪ ਚੱਲੇਗਾ।

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਪੁਲਸ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦੀਆਂ ਤਸਵੀਰਾਂ ਜਾਰੀ, ਕੀਤੇ ਵੱਡੇ ਖ਼ੁਲਾਸੇ

ਗੱਡੀ ਨੰਬਰ 09641 (ਅਜਮੇਰ-ਬਿਆਸ ਸਪੈਸ਼ਲ) 9 ਮਈ ਅਤੇ 23 ਮਈ ਨੂੰ ਅਜਮੇਰ ਤੋਂ ਸ਼ਾਮ 5.15 ਵਜੇ ਰਵਾਨਾ ਹੋਵੇਗੀ, ਜੋ ਕਿ ਅਗਲੇ ਦਿਨ 10 ਮਈ ਨੂੰ ਦੁਪਹਿਰ 12 ਵਜੇ ਬਿਆਸ ਪਹੁੰਚੇਗੀ। ਇਸੇ ਤਰ੍ਹਾਂ ਗੱਡੀ ਨੰਬਰ 09642 (ਬਿਆਸ-ਅਜਮੇਰ ਸਪੈਸ਼ਲ) 12 ਅਤੇ 26 ਮਈ ਨੂੰ ਬਿਆਸ ਤੋਂ ਦੁਪਹਿਰ 2.15 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9.45 ਵਜੇ ਅਜਮੇਰ ਪਹੁੰਚੇਗੀ। ਇਹ ਗੱਡੀ ਕਿਸ਼ਨਗੜ੍ਹ, ਫਲੇਰਾ, ਜੈਪੁਰ, ਗਾਂਧੀਨਗਰ, ਜੈਪੁਰ, ਬਾਂਦੀਕੁਈ, ਅਲਵਰ, ਰਿਵਾੜੀ, ਭਿਵਾਨੀ, ਹਿਸਾਰ, ਜਾਖਲ, ਧੁਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਰੁਕੇਗੀ। ਇਸ ਗੱਡੀ ਵਿਚ ਕੁੱਲ 24 ਡੱਬੇ ਹੋਣਗੇ, ਜਿਨ੍ਹਾਂ ਵਿਚ 2 ਥਰਡ ਏ. ਸੀ., 12 ਸੈਕਿੰਡ ਸਲੀਪਰ, 8 ਜਨਰਲ ਕਲਾਸ ਅਤੇ 2 ਗਾਰਡ ਡੱਬੇ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਹਾਈ ਕੋਰਟ ਨੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਕੀਤੀ ਰੱਦ, ETT ਅਧਿਆਪਕਾਂ ਦੀ ਭਰਤੀ ਬਾਰੇ ਸੁਣਾਇਆ ਵੱਡਾ ਫ਼ੈਸਲਾ

ਜੋਧਪੁਰ-ਬਿਆਸ-ਜੋਧਪੁਰ ਸਪੈਸ਼ਲ ਟ੍ਰਿਪ ’ਚ 16 ਮਈ ਨੂੰ ਗੱਡੀ ਨੰਬਰ 04833 ਦੁਪਹਿਰ 3.30 ਵਜੇ ਜੋਧਪੁਰ ਤੋਂ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 10.10 ਵਜੇ ਬਿਆਸ ਪੁੱਜੇਗੀ। ਇਸੇ ਤਰ੍ਹਾਂ 04834 ਗੱਡੀ ਨੰਬਰ 19 ਮਈ ਨੂੰ ਦੁਪਹਿਰ 2.15 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ 9.15 ਵਜੇ ਜੋਧਪੁਰ ਪੁੱਜੇਗੀ। ਇਹ ਗੱਡੀ ਪੀਪਾੜ ਰੋਡ, ਗੋਟਨ, ਮੇਡਤਾ ਰੋਡ, ਮਾਰਵਾੜ ਮੁੰਡਵਾ, ਨਾਗੌਰ, ਬੀਕਾਨੇਰ, ਸੂਰਤਗੜ੍ਹ, ਹਨੂੰਮਾਨਗੜ੍ਹ, ਬਠਿੰਡਾ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਰੁਕੇਗੀ। ਇਸ ਗੱਡੀ ਵਿਚ 2 ਥਰਡ ਏ. ਸੀ., 12 ਸੈਕਿੰਡ ਸਲੀਪਰ, 8 ਜਨਰਲ ਕਲਾਸ ਅਤੇ 2 ਗਾਰਡ ਡੱਬੇ ਸ਼ਾਮਲ ਹਨ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS