ਪਟਿਆਲਾ 'ਚ ਚੋਣ ਪ੍ਰਚਾਰ ਦੌਰਾਨ ਬੋਲੇ CM ਭਗਵੰਤ ਮਾਨ, 'ਅਸੀਂ ਚੰਮ ਦੀ ਨਹੀਂ, ਕੰਮ ਦੀ ਰਾਜਨੀਤੀ ਕਰਦੇ ਹਾਂ'

ਪਟਿਆਲਾ 'ਚ ਚੋਣ ਪ੍ਰਚਾਰ ਦੌਰਾਨ ਬੋਲੇ CM ਭਗਵੰਤ ਮਾਨ, 'ਅਸੀਂ ਚੰਮ ਦੀ ਨਹੀਂ, ਕੰਮ ਦੀ ਰਾਜਨੀਤੀ ਕਰਦੇ ਹਾਂ'

ਪਟਿਆਲਾ/ਸਨੌਰ/ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਪਟਿਆਲਾ ‘ਆਪ’ ਉਮੀਦਵਾਰ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਤ੍ਰਿਪੜੀ ਪਾਣੀ ਵਾਲੀ ਟੈਂਕੀ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਕੋਹਲੀ ਸਵੀਟ ਤ੍ਰਿਪੜੀ ਨੇੜੇ ਸਮਾਪਤ ਹੋਇਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਤਾਨਾਸ਼ਾਹ ਸਾਨੂੰ ਜਾਤਾਂ-ਪਾਤਾਂ ਵਿਚ ਵੰਡਣ ਨੂੰ ਫਿਰਦੇ ਹਨ ਪਰ ਅਸੀਂ ਚੰਮ ਦੀ ਨਹੀਂ ਸਗੋਂ ਕੰਮ ਦੀ ਰਾਜਨੀਤੀ ਕਰਦੇ ਹਾਂ। ਉਨ੍ਹਾਂ ਬਿਜਲੀ ਮੁਆਫ਼ੀ, ਸਕੂਲ ਆਫ਼ ਐਮੀਨੈਂਸ ਅਤੇ ਆਮ ਆਦਮੀ ਕਲੀਨਿਕਾਂ ਦੇ ਲੋਕਾਂ ਨੂੰ ਹੋਏ ਫਾਇਦੇ ਲੋਕਾਂ ਨਾਲ ਸਾਂਝੇ ਕੀਤੇ। ਉਨ੍ਹਾਂ ਸਨਅਤਕਾਰਾਂ ਬਾਰੇ ਵਿਸ਼ੇਸ਼ ਕਿਹਾ ਕਿ ਹੁਣ ਸਨਅਤਾਂ ਵਾਸਤੇ ਵੀ ਬਿਜਲੀ ਸਸਤੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਖੇਤਾਂ ਲਈ ਨਹਿਰੀ ਪਾਣੀ ਦੀ ਵਰਤੋਂ ਵਧਣ ਮਗਰੋਂ 14.5 ਲੱਖ ’ਚੋਂ 5 ਤੋਂ 6 ਲੱਖ ਟਿਊਬਵੈੱਲਾਂ ਦੀ ਲੋੜ ਨਹੀਂ ਰਹੇਗੀ ਅਤੇ ਇਹ ਟਿਊਬਵੈੱਲ ਬੰਦ ਹੋਣ ਨਾਲ ਬਿਜਲੀ ’ਤੇ ਦਿੱਤੀ ਜਾਂਦੀ ਸਬਸਿਡੀ ਦੀ ਰਕਮ ਬਚੇਗੀ। ਮਾਨ ਕਿਹਾ ਕਿ ਜਲਦ ਵਪਾਰ ਸਬੰਧੀ ਰੱਖੀਆਂ ਮਿਲਣੀਆਂ ਵਿਚ ਮੌਕੇ ’ਤੇ ਹੱਲ, ਰਿਹਾਇਸ਼ੀ ਇਲਾਕਿਆਂ ਵਾਸਤੇ ਪੀਲੇ ਰੰਗ ਦਾ ਸਟੈਂਪ ਪੇਪਰ ਅਤੇ ਇੰਡਸਟਰੀ ਲਈ ਹਰੇ ਰੰਗ ਦਾ ਸਟੈਂਪ ਪੇਪਰ, ਪਿਛਲੀਆਂ ਸਰਕਾਰਾਂ ਦੇ ਹਿੱਸੇ ਪੱਤੀ ਤੋਂ ਛੁਟਕਾਰਾ, ਫੋਕਲ ਪੁਆਇੰਟਾਂ ਦੀ ਅਪਗ੍ਰੇਡਸ਼ਨ, ਮੁਹੱਲਾ ਕਲੀਨਿਕਾਂ ਵਿਚ ਵਾਧਾ, ਪੰਜਾਬ ਵਿਚ ਸ਼ੁਰੂ ਕੀਤੀਆਂ 43 ਸੇਵਾਵਾਂ ਵਿਚ ਵਾਧਾ, ਸੇਵਾਵਾਂ ਖ਼ਤਮ ਹੋ ਚੁੱਕੇ ਟੋਲ ਪਲਾਜ਼ੇ ਬੰਦ ਆਦਿ ‘ਆਪ’ਸਰਕਾਰ ਵੱਲੋਂ ਹੋਰ ਲੋਕ ਪੱਖੀ ਕੰਮ ਸੁੱਚਜੇ ਅਤੇ ਆਸਾਨ ਢੰਗ ਨਾਲ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ, ਉਹ ਕਿਸੇ ਪਹਾੜ ਹੇਠਾਂ ਜਾਂ ਕਿਸੇ ਹੋਟਲ ਵਿਚ ਦੱਬਿਆ ਹੋਇਆ ਹੈ, ਉਨ੍ਹਾਂ ਦੀ ਸਰਕਾਰ ਵਿਆਜ ਸਮੇਤ ਵਸੂਲੀ ਕਰੇਗੀ। ਮੁੱਖ ਮੰਤਰੀ ਨੇ ਆਪਣੇ ਲੋਕਾਂ ਨੂੰ 13-0 ਦਾ ਨਤੀਜਾ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ, ਜਿਸ ਦਾ ਪੰਜਾਬ ਦੇ ਲੋਕ ਪੂਰਾ ਫਾਇਦਾ ਉਠਾ ਰਹੇ ਹਨ।

ਇਸ ਮੌਕੇ ‘ਆਪ’ ਆਗੂਆਂ ਵਿਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਜਨਰਲ ਸਕੱਤਰ ਪੰਜਾਬ ਹਰਚੰਦ ਸਿੰਘ ਬਰਸਟ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਐੱਮ. ਐੱਲ. ਏ. ਨੀਨਾ ਮਿੱਤਲ, ਐੱਮ. ਐੱਲ. ਏ. ਕੁਲਵੰਤ ਸਿੰਘ ਬਾਜ਼ੀਗਰ, ਐੱਮ. ਐੱਲ. ਏ. ਗੁਰਲਾਲ ਘਨੌਰ, ਐੱਮ. ਐੱਲ. ਏ. ਦੇਵ ਮਾਨ, ਐੱਮ. ਐੱਲ. ਏ. ਕੁਲਜੀਤ ਰੰਧਾਵਾ, ਮੇਘ ਚੰਦ ਸ਼ੇਰ ਮਾਜਰਾ ਚੈਅਰਮੈਨ, ਤੇਜਿੰਦਰ ਮਹਿਤਾ ਪਟਿਆਲਾ ਸ਼ਹਿਰੀ ਪ੍ਰਧਾਨ, ਸੁਭਾਸ਼ ਸ਼ਰਮਾ, ਵਿੱਕੀ ਘਨੌਰ, ਇੰਦਰਜੀਤ ਸੰਧੂ ਵਾਈਸ ਚੇਅਰਮੈਨ, ਆਰ. ਪੀ. ਐੱਸ. ਮਲਹੋਤਰਾ, ਜੱਸੀ ਸੋਹੀਆਂਵਾਲਾ, ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ. ਆਰ. ਟੀ. ਸੀ. ਅਤੇ ਸੂਬਾ ਸਕੱਤਰ ਪੰਜਾਬ, ਬਲਵਿੰਦਰ ਝਾੜਵਾ, ਰਾਜਬੰਸ ਸਿੰਘ, ਸੁਖਦੇਵ ਸਿੰਘ, ਜੇ. ਪੀ. ਸਿੰਘ, ਅਮਰੀਕ ਸਿੰਘ ਬਾਂਗੜ, ਜਤਿੰਦਰ ਜੀਤਾ, ਪਾਰਸ, ਹਰਪਾਲ ਜੁਨੇਜਾ, ਗੁਲਜ਼ਾਰ ਪਟਿਆਲਵੀ, ਦੀਪਾ ਰਾਮਗੜ੍ਹ, ਸੁੱਖਦੇਵ ਸਿੰਘ, ਦੀਪਕ ਸੂਦ ਰਾਜਪੁਰਾ, ਪਾਰਸ ਸ਼ਰਮਾ, ਰਾਜਾ ਧੰਜੂ, ਪਰਵੀਨ ਛਾਬੜਾ ਤੋਂ ਇਲਾਵਾ ਸੈਕੜੇ ਆਮ ਆਦਮੀ ਪਾਰਟੀ ਵਰਕਰ ਮੌਜੂਦ ਰਹੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS