ਪੰਜਾਬੀਓ ਅੱਤ ਦੀ ਗਰਮੀ ਲਈ ਰਹੋ ਤਿਆਰ, ਚੱਲੇਗੀ ਭਿਆਨਕ 'ਲੂ', ਦੁਪਹਿਰ 12 ਤੋਂ 3 ਵਜੇ ਲਈ Advisory ਜਾਰੀ

ਪੰਜਾਬੀਓ ਅੱਤ ਦੀ ਗਰਮੀ ਲਈ ਰਹੋ ਤਿਆਰ, ਚੱਲੇਗੀ ਭਿਆਨਕ 'ਲੂ', ਦੁਪਹਿਰ 12 ਤੋਂ 3 ਵਜੇ ਲਈ Advisory ਜਾਰੀ

ਚੰਡੀਗੜ੍ਹ : ਪੰਜਾਬ 'ਚ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਪਿਛਲੇ ਕੁੱਝ ਦਿਨਾਂ ਤੋਂ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ ਪਰ ਆਉਣ ਵਾਲੇ ਦਿਨਾਂ ਦੌਰਾਨ ਇਹ ਗਰਮੀ ਲੋਕਾਂ ਦੇ ਪਸੀਨੇ ਛੁਡਾ ਦੇਵੇਗੀ। ਮੌਸਮ ਵਿਭਾਗ ਦੇ ਮੁਤਾਬਕ 9 ਮਈ ਤੱਕ ਪੰਜਾਬ ਦੇ ਕੁੱਝ ਇਲਾਕਿਆਂ 'ਚ ਲੂ ਚੱਲਣ ਦੀ ਸੰਭਾਵਨਾ ਹੈ, ਜਦੋਂ ਕਿ ਇਸ ਤੋਂ ਬਾਅਦ 16 ਮਈ ਤੱਕ ਪੂਰੇ ਪੰਜਾਬ 'ਚ ਹੀ ਭਿਆਨਕ ਲੂ ਚੱਲੇਗੀ, ਜੋ ਲੋਕਾਂ ਨੂੰ ਹਾਲੋਂ-ਬੇਹਾਲ ਕਰੇਗੀ।

ਇਸ ਦੌਰਾਨ ਸੂਬੇ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਪੁੱਜਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਮਾਹਿਰਾਂ ਦੇ ਮੁਤਾਬਕ ਬੀਤਿਆ ਅਪ੍ਰੈਲ ਮਹੀਨੇ ਪਿਛਲੇ ਸਾਲ ਦੇ ਮੁਕਾਬਲੇ ਠੰਡਾ ਰਿਹਾ ਹੈ ਕਿਉਂਕਿ ਇਸ ਮਹੀਨੇ ਪੱਛਮੀ ਗੜਬੜੀਆਂ ਕਾਫ਼ੀ ਸਰਗਰਮ ਰਹੀਆਂ। ਮੌਸਮ ਵਿਭਾਗ ਦੇ ਮੁਤਾਬਕ 1 ਮਈ ਨੂੰ 29.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅਤੇ ਇਹ ਅਚਾਨਕ 2 ਮਈ ਨੂੰ ਵੱਧ ਕੇ 34 ਡਿਗਰੀ ਤੱਕ ਪੁੱਜ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਚਾਨਕ 2-4 ਡਿਗਰੀ ਤਾਪਮਾਨ ਦਾ ਵੱਧਣਾ ਇਸ ਗੱਲ ਦੀ ਸੰਭਾਵਨਾ ਪ੍ਰਗਟ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਹੀਟ ਵੇਵ ਚੱਲੇਗੀ। ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ, ਜਿਸ ਕਾਰਨ ਗਰਮੀ ਦਾ ਕਹਿਰ ਜਾਰੀ ਰਹੇਗਾ।

ਇਸ ਦੌਰਾਨ ਬਾਹਰ ਕੰਮ ਕਰਨ ਵਾਲੇ ਲੋਕ ਆਰਾਮ ਕਰਕੇ ਸ਼ਾਮ ਨੂੰ ਆਪਣਾ ਕੰਮ ਖ਼ਤਮ ਕਰ ਸਕਦੇ ਹਨ। ਮਾਹਿਰਾਂ ਦੇ ਮੁਤਾਬਕ ਹੀਟ ਵੇਵ ਨੂੰ ਧਿਆਨ 'ਚ ਰੱਖ ਕੇ ਹੀ ਸੂਬਾ ਵਾਸੀ ਆਪਣੇ ਕੰਮ-ਧੰਦੇ ਕਰਨ। ਮੌਸਮ ਵਿਭਾਗ ਨੇ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਹੀਟ ਵੇਵ ਨਾਲ ਪਹਿਲਾਂ ਹੀ ਲੋਕਾਂ ਦਾ ਬੁਰਾ ਹਾਲ ਹੋਵੇਗਾ ਅਤੇ ਜੇਕਰ ਕਣਕ ਦੀ ਨਾੜ ਨੂੰ ਅੱਗ ਲੱਗੇਗੀ ਤਾਂ ਇਸ ਨਾਲ ਤਾਪਮਾਨ ਹੋਰ ਵੀ ਜ਼ਿਆਦਾ ਵਧੇਗਾ, ਜੋ ਕਿ ਸੂਬਾ ਵਾਸੀਆਂ ਲਈ ਅੱਤ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹੀਟ ਵੇਵ ਦੇ ਅਲਰਟ ਮਗਰੋਂ ਸਾਨੂੰ ਸਭ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Credit : www.jagbani.com

  • TODAY TOP NEWS