IMD ਦਾ ਅਲਰਟ : ਅਗਲੇ 36 ਘੰਟਿਆਂ 'ਚ ਅਰਬ ਸਾਗਰ 'ਚ ਉੱਠਣਗੀਆਂ ਉੱਚੀਆਂ ਲਹਿਰਾਂ, ਸੁਰੱਖਿਆ ਕਰਮੀ ਰਹਿਣ ਤਿਆਰ

IMD ਦਾ ਅਲਰਟ : ਅਗਲੇ 36 ਘੰਟਿਆਂ 'ਚ ਅਰਬ ਸਾਗਰ 'ਚ ਉੱਠਣਗੀਆਂ ਉੱਚੀਆਂ ਲਹਿਰਾਂ, ਸੁਰੱਖਿਆ ਕਰਮੀ ਰਹਿਣ ਤਿਆਰ

ਮੁੰਬਈ- ਬ੍ਰਹਿਨਮੁੰਬਈ ਮਹਾਨਗਰਪਾਲਿਕਾ (ਬੀ.ਐੱਮ.ਸੀ.) ਨੇ ਸ਼ਨੀਵਾਰ ਨੂੰ ਇਕ ਐਡਵਾਇਜ਼ਰੀ ਜਾਰੀ ਕਰ ਕੇ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠਣ ਦੀ ਚਿਤਾਵਨੀ ਦਰਮਿਆਨ ਲੋਕਾਂ ਨੂੰ ਐਤਵਾਰ ਰਾਤ ਤੱਕ ਅਰਬ ਸਾਗਰ 'ਚ ਉਤਰਨ ਦੇ ਪ੍ਰਤੀ ਚੌਕਸ ਕੀਤਾ। ਬੀ.ਐੱਮ.ਸੀ. ਨੇ ਕਿਹਾ ਕਿ ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਅਤੇ ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਕੇਂਦਰ (ਆਈ.ਐੱਨ.ਸੀ.ਓ.ਆਈ.ਐੱਸ.) ਅਨੁਸਾਰ, ਸ਼ਨੀਵਾਰ ਦੁਪਹਿਰ 11.30 ਵਜੇ ਐਤਵਾਰ ਰਾਤ 11.30 ਵਜੇ ਤੱਕ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ।

ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਲਹਿਰਾਂ ਦੀ ਉੱਚਾਈ 0.5 ਤੋਂ 1.5 ਮੀਟਰ ਤੱਕ ਰਹਿਣ ਦੀ ਸੰਭਾਵਨਾ ਹੈ। ਬੀ.ਐੱਮ.ਸੀ. ਨੇ ਮਛੇਰਿਆਂ ਨੂੰ ਸਾਵਧਾਨੀ ਵਰਤਣ ਲਈ ਵੀ ਕਿਹਾ ਹੈ। ਬੀ.ਐੱਮ.ਸੀ. ਕਮਿਸ਼ਨ ਭੂਸ਼ਣ ਗਗਾਰਿਨ ਨੇ ਨਗਰ ਬਾਡੀ ਕਰਮੀਆਂ ਨੂੰ ਪੁਲਸ ਨਾਲ ਤਾਲਮੇਲ ਕਰਨ ਅਤੇ ਸ਼ਹਿਰ 'ਚ ਸਮੁੰਦਰ ਕਿਨਾਰਿਆਂ 'ਤੇ ਸੁਰੱਖਿਆ ਕਰਮੀਆਂ ਨੂੰ ਲੋਕਾਂ ਨੂੰ ਸਮੁੰਦਰ 'ਚ ਜਾਣ ਤੋਂ ਰੋਕਣ ਦਾ ਨਿਰਦੇਸ਼ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS