ਸੰਦੇਸ਼ਖਾਲੀ ਕਾਂਡ 'ਚ ਵੱਡਾ ਖੁਲਾਸਾ, ਸਟਿੰਗ ਆਪ੍ਰੇਸ਼ਨ 'ਚ ਭਾਜਪਾ ਆਗੂ ਦੇ ਬਿਆਨ ਨੇ ਕੀਤਾ ਵੱਡਾ ਧਮਾਕਾ

ਸੰਦੇਸ਼ਖਾਲੀ ਕਾਂਡ 'ਚ ਵੱਡਾ ਖੁਲਾਸਾ, ਸਟਿੰਗ ਆਪ੍ਰੇਸ਼ਨ 'ਚ ਭਾਜਪਾ ਆਗੂ ਦੇ ਬਿਆਨ ਨੇ ਕੀਤਾ ਵੱਡਾ ਧਮਾਕਾ

ਕੋਲਕਾਤਾ- ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਕਾਂਡ ’ਚ ਹੁਣ ਨਵਾਂ ਮੋੜ ਆ ਗਿਆ ਹੈ। ਇਕ ਸਟਿੰਗ ਆਪ੍ਰੇਸ਼ਨ ਦੌਰਾਨ ਰਿਕਾਰਡ ਕੀਤੇ ਗਏ 32 ਮਿੰਟ 43 ਸੈਕਿੰਡ ਦੇ ਵੀਡੀਓ ਨੇ ਪੱਛਮੀ ਬੰਗਾਲ ਦੀ ਸਿਆਸਤ ’ਚ ਹਲਚਲ ਮਚਾ ਦਿੱਤੀ ਹੈ।

ਵੀਡੀਓ ’ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸੰਦੇਸ਼ਖਾਲੀ ’ਚ ਰੋਸ ਪ੍ਰਦਰਸ਼ਨ ਕਰ ਰਹੀਆਂ ਔਰਤਾਂ ’ਤੇ ਅੱਤਿਆਚਾਰ ਦੇ ਦੋਸ਼ ਝੂਠੇ ਤੇ ਮਨਘੜਤ ਹਨ। ਸਾਰਾ ਮਾਮਲਾ ਭਾਜਪਾ ਨੇ ਰਚਿਆ ਹੈ। ਸਟਿੰਗ ਅਨੁਸਾਰ ਸੰਦੇਸ਼ਖਾਲੀ ਦੇ ਇੱਕ ਸਥਾਨਕ ਭਾਜਪਾ ਨੇਤਾ ਕਿਆਲ ਨੇ ਵੀਡੀਓ ’ਚ ਕਥਿਤ ਤੌਰ ’ਤੇ ਇਸ ਗੱਲ ਨੂੰ ਮੰਨਿਆ ਹੈ।

ਮਮਤਾ ਬੈਨਰਜੀ ਗੁੱਸੇ ’ਚ
ਵੀਡੀਓ ਦੇ ਸਾਹਮਣੇ ਆਉਂਦੇ ਹੀ ਤ੍ਰਿਣਮੂਲ ਦੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਗੁੱਸੇ ’ਚ ਆ ਗਈ। ਆਪਣੇ ਟਵੀਟ ’ਚ ਮਮਤਾ ਨੇ ਸਿੱਧਾ ਭਾਜਪਾ ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਮਾਤਾ ਬੈਨਰਜੀ ਨੇ ‘ਐਕਸ’ ’ਤੇ ਕਿਹਾ ਕਿ ਸੰਦੇਸ਼ਖਾਲੀ ਦਾ ਸਟਿੰਗ ਵੀਡੀਓ ਹੈਰਾਨ ਕਰਨ ਵਾਲਾ ਹੈ। ਇਸ ਵੀਡੀਓ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਅੰਦਰ ਨਫਰਤ ਕਿੰਨੀ ਡੂੰਘੀ ਹੈ। ਬੰਗਾਲੀ-ਵਿਰੋਧੀ ਲੋਕਾਂ ਨੇ ਬੰਗਾਲ ਦੀ ਅਗਾਂਹਵਧੂ ਸੋਚ ਤੇ ਸੱਭਿਆਚਾਰ ਪ੍ਰਤੀ ਆਪਣੀ ਨਫ਼ਰਤ ਨਾਲ ਸਾਡੇ ਸੂਬੇ ਨੂੰ ਹਰ ਸੰਭਵ ਪੱਧਰ ’ਤੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS