ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 121 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 121 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਮਲੱਪਪੁਰਮ — ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਕੁੰਜੀਰੁਮਾ ਦਾ ਸ਼ਨੀਵਾਰ ਨੂੰ ਵਲਾਨਚੇਰੀ ਨੇੜੇ ਪੁਕਾੱਤਿਰੀ ਸਥਿਤ ਆਪਣੇ ਘਰ 'ਚ ਬੁਢਾਪੇ ਦੀਆਂ ਬੀਮਾਰੀਆਂ ਕਾਰਨ 121 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਕੁੰਜੀਰੁਮਾ ਨੇ ਸਪੇਨ ਦੀ ਮਾਰੀਆ ਬ੍ਰਾਨਿਆਸ (116) ਦੇ ਰਿਕਾਰਡ ਨੂੰ ਪਛਾੜਦਿਆਂ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਵਜੋਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ।

ਕੁੰਜੀਰੁਮਾ ਦਾ ਜਨਮ 2 ਜੂਨ, 1903 ਨੂੰ ਹੋਇਆ ਸੀ। ਉਹ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਕੋਲੈਸਟ੍ਰੋਲ ਵਰਗੀਆਂ ਜੀਵਨ ਸ਼ੈਲੀ ਦੀਆਂ ਸਿਹਤ ਸੰਬੰਧੀ ਬਿਮਾਰੀਆਂ ਤੋਂ ਪੀੜਤ ਨਹੀਂ ਸੀ। ਹਾਲਾਂਕਿ, ਉਹ 115 ਸਾਲ ਦੀ ਉਮਰ ਤੋਂ ਘਰ ਦੇ ਅੰਦਰ ਜਾਣ ਲਈ ਵ੍ਹੀਲਚੇਅਰ ਦੀ ਵਰਤੋਂ ਕਰਦੀ ਸੀ। ਉਹ ਆਮ ਤੌਰ 'ਤੇ ਕਾਂਜੀ (ਚਾਵਲ ਦਾ ਦਲੀਆ) ਅਤੇ ਕਈ ਵਾਰ ਥੋੜ੍ਹੀ ਜਿਹੀ ਬਿਰਯਾਨੀ ਖਾਂਦੀ ਸੀ। ਉਸਨੇ 17 ਸਾਲ ਦੀ ਉਮਰ ਵਿੱਚ ਸੈਦਾਲੀ ਨਾਲ ਵਿਆਹ ਕੀਤਾ ਅਤੇ ਇੱਕ ਮਦਰੱਸੇ ਤੋਂ ਕੇਵਲ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS