ਖੇਤਾਂ ਦੀ ਅੱਗ ਨੇ ਬੁਝਾ'ਤਾ ਘਰ ਦਾ 'ਚਿਰਾਗ', ਲੰਘਦੇਂ ਸਮੇਂ ਝੁਲਸ ਜਾਣ ਕਾਰਨ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ

ਖੇਤਾਂ ਦੀ ਅੱਗ ਨੇ ਬੁਝਾ'ਤਾ ਘਰ ਦਾ 'ਚਿਰਾਗ', ਲੰਘਦੇਂ ਸਮੇਂ ਝੁਲਸ ਜਾਣ ਕਾਰਨ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ

ਬੇਗੋਵਾਲ- ਬੇਗੋਵਾਲ ਤੋਂ ਭੁਲੱਥ ਰੋਡ 'ਤੇ ਸਿਖਰ ਦੁਪਹਿਰੇ ਪਿੰਡ ਭਦਾਸ ਨੇੜੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਇਕ ਮੋਟਰਸਾਈਕਲ ਸਵਾਰ ਰਾਹਗੀਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੌਕੇ 'ਤੇ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਿਆ ਅਤੇ ਨੌਜਵਾਨ ਵੀ ਬੁਰੀ ਤਰ੍ਹਾਂ ਝੁਲਸ ਗਿਆਸ ਜਿਸ ਕਾਰਨ ਉਕਤ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਜਾਣਕਾਰੀ ਅਨੁਸਾਰ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਦੁਪਹਿਰ ਵੇਲੇ ਬੇਗੋਵਾਲ- ਭੁਲੱਥ ਸੜਕ ਤੋਂ ਲੰਘ ਰਿਹਾ ਸੀ ਕਿ ਪਿੰਡ ਭਦਾਸ ਤੋਂ ਥੋੜ੍ਹਾ ਅੱਗੇ ਭੁਲੱਥ ਵੱਲ ਨੂੰ ਖੇਤਾਂ ਵਿਚ ਨਾੜ ਨੂੰ ਅੱਗ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਸੜਕ 'ਤੇ ਧੂੰਆ ਜ਼ਿਆਦਾ ਹੋਣ ਕਾਰਨ ਉਕਤ ਨੌਜਵਾਨ ਧੂੰਏ ਵਾਲੇ ਇਲਾਕੇ ਨੂੰ ਪਾਰ ਨਹੀਂ ਕਰ ਸਕਿਆ ਅਤੇ ਸੜਕ ਦੇ ਇਕ ਪਾਸੇ ਅੱਗ ਵਾਲੇ ਖੇਤ ਵੱਲ ਜਾ ਡਿੱਗਿਆ। ਜਿਥੇ ਉਕਤ ਨੌਜਵਾਨ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਿਆ ਅਤੇ ਨੌਜਵਾਨ ਵੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS