'ਨੀਟ' ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆ ਕੇਂਦਰਾਂ 'ਚ ਇਨ੍ਹਾਂ ਚੀਜ਼ਾਂ ਦੇ ਲਿਜਾਣ 'ਤੇ ਪਾਬੰਦੀ

'ਨੀਟ' ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆ ਕੇਂਦਰਾਂ 'ਚ ਇਨ੍ਹਾਂ ਚੀਜ਼ਾਂ ਦੇ ਲਿਜਾਣ 'ਤੇ ਪਾਬੰਦੀ

ਲੁਧਿਆਣਾ : ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਵੱਲੋਂ ਮੈਡੀਕਲ ਕਾਲਜਾਂ 'ਚ ਐੱਮ. ਬੀ. ਬੀ. ਐੱਸ. ਦੇ ਦਾਖ਼ਲੇ ਲਈ ਦਾਖ਼ਲਾ ਪ੍ਰੀਖਿਆ ਨੀਟ ਯੂ. ਜੀ. ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ 7 ਸਕੂਲਾਂ 'ਚ ਬਣਾਏ ਗਏ ਪ੍ਰੀਖਿਆ ਕੇਂਦਰਾਂ 'ਚ ਦੁਪਹਿਰ 2 ਤੋਂ 5 ਵਜੇ ਤੱਕ ਹੋਵੇਗੀ। ਲੁਧਿਆਣਾ ਦੇ ਸਕੂਲਾਂ 'ਚ ਬਣਾਏ ਗਏ ਪ੍ਰੀਖਿਆ ਕੇਂਦਰਾਂ 'ਚ 4090 ਕੈਂਡੀਡੇਟ ਅਪੀਅਰ ਹੋਣਗੇ, ਜਦੋਂਕਿ ਐੱਨ. ਟੀ. ਏ. ਵੱਲੋਂ ਕਰੀਬ 350 ਇਨਵੀਜ਼ੀਲੇਟਰ ਤੇ 15 ਆਬਜ਼ਰਵਰ ਪ੍ਰੀਖਿਆ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਇਸ ਵਾਰ ਖ਼ਾਸ ਗੱਲ ਇਹ ਹੈ ਕਿ ਪ੍ਰੀਖਿਆ ਲਈ ਦੇਸ਼ ਭਰ ਤੋਂ ਕਰੀਬ 23 ਲੱਖ ਵਿਦਿਆਰਥੀਆਂ ਨੇ ਰਜਿਸਟਰਡ ਕੀਤਾ ਹੈ। ਭਾਰਤ ਦੇ 557 ਸ਼ਹਿਰਾਂ ਤੇ ਵਿਦੇਸ਼ਾਂ ਦੇ 14 ਸ਼ਹਿਰਾਂ 'ਚ ਨੀਟ ਐਗਜ਼ਾਮ ਲਏ ਜਾ ਰਹੇ ਹਨ। ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪ੍ਰੀਖਿਆ ਕੇਂਦਰਾਂ ਵਿਚ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪ੍ਰੀਖਿਆ ਕੇਂਦਰ ਵਿਚ ਐਂਟਰੀ ਲਈ ਕੈਂਡੀਡੇਟਾਂ ’ਤੇ ਕਈ ਚੀਜ਼ਾਂ ਲਿਜਾਣ ਦੀ ਪਾਬੰਦੀ ਲਗਾਈ ਗਈ ਹੈ। ਜਿਨ੍ਹਾਂ ਦੀ ਦਾਖ਼ਲ ਹੋਣ ਤੋਂ ਪਹਿਲਾਂ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਵਿਚ ਅਤਿ-ਆਧੁਨਿਕ ਮੈਟਲ ਡਿਟੈਕਟਰਾਂ ਦੀ ਵਰਤੋਂ ਕੀਤੀ ਜਾਵੇਗੀ। ਲੜਕਿਆਂ ਨੂੰ ਅੱਧੀ ਬਾਂਹ ਦੀ ਸ਼ਰਟ ਜਾਂ ਟੀ-ਸ਼ਰਟ ਅਤੇ ਸਲਿੱਪਰ ਪਹਿਨ ਕੇ ਜਾਣਾ ਹੋਵੇਗਾ, ਜਦੋਂਕਿ ਕੁੜੀਆਂ ਨੂੰ ਅਕਸੈਸਰੀਜ਼ ਅਤੇ ਗਹਿਣਿਆਂ ਨੂੰ ਨਾ ਪਹਿਨਣ ਦੇ ਨਾਲ-ਨਾਲ ਹਲਕੇ ਕੱਪੜਿਆਂ ਦੇ ਨਾਲ ਘੱਟ ਹੀਲ ਵਾਲੇ ਸੈਂਡਲ, ਜੁੱਤੀਆਂ ਪਹਿਨ ਕੇ ਜਾਣਾ ਜ਼ਰੂਰੀ ਹੈ। ਕੁੜੀਆਂ ਲਈ ਕੁੜਤੀ ਪਹਿਨਣ ਦੀ ਆਗਿਆ ਨਹੀਂ ਹੈ। ਨੀਟ ਪ੍ਰੀਖਿਆ ਦੇਣ ਜਾ ਰਹੇ ਸਾਰੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਕੇਂਦਰ ’ਤੇ ਕਿਸੇ ਵੀ ਤਰ੍ਹਾਂ ਦੇ ਇਲੈਕਟ੍ਰਾਨਿਕ ਗੈਜੇਟ ਨੂੰ ਲੈ ਕੇ ਜਾਣ ਦੀ ਪੂਰੀ ਤਰ੍ਹਾਂ ਮਨਾਹੀ ਹੈ।

Credit : www.jagbani.com

  • TODAY TOP NEWS