ਫਰਾਂਸ 'ਚ ਦੋ ਪੰਜਾਬੀ ਵਿਅਕਤੀਆਂ ਦੀ ਹੋਈ ਮੌਤ, ਪਰਿਵਾਰਾਂ 'ਚ ਪਸਰਿਆ ਮਾਤਮ

ਫਰਾਂਸ 'ਚ ਦੋ ਪੰਜਾਬੀ ਵਿਅਕਤੀਆਂ ਦੀ ਹੋਈ ਮੌਤ, ਪਰਿਵਾਰਾਂ 'ਚ ਪਸਰਿਆ ਮਾਤਮ

ਪੈਰਿਸ - ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਪ੍ਰਬੰਧਕਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਦੀ ਕੰਸਟ੍ਰਕਸ਼ਨ ਕੰਪਨੀ ਵਿੱਚ ਕੰਮ ਕਰਦੇ ਸਮੇਂ ਤੀਸਰੀ ਮੰਜਿਲ ਦੇ ਬਾਹਰੋਂ ਪੈੜ ਉਪਰੋਂ ਪੈਰ ਤਿਲਕਣ ਕਾਰਨ ਚਾਰ ਅਪ੍ਰੈਲ ਨੂੰ ਮੌਕੇ 'ਤੇ ਹੀ ਮੌਤ ਹੋ ਗਈ। ਕਮਲਜੀਤ ਸਿੰਘ(36) ਲੁਬਾਣਾ ਬਰਾਦਰੀ ਨਾਲ ਸਬੰਧ ਰੱਖਦਾ ਹੈ  ਅਤੇ ਟਿਰਕਿਆਣਾ ਦਾ ਨਿਵਾਸੀ ਸੀ| ਹੁਣ ਇਸਦੀ ਮ੍ਰਿਤਕ ਦੇਹ ਨੂੰ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਉਪਰੰਤ ਭਾਰਤ ਭੇਜਿਆ ਜਾ ਸਕਦਾ ਹੈ | 

ਦੂਸਰੇ ਪੈਸੇ ਫਰਾਂਸ ਤੋਂ ਇੰਗਲੈਂਡ ਗਲਤ ਤਰੀਕੇ ਨਾਲ ਜਾਂਦੇ ਸਮੇਂ ਸਮੁੰਦਰੀ ਕਿਸ਼ਤੀ ਉਲਟਣ ਕਾਰਨ 26 ਮਾਰਚ ਨੂੰ ਰਾਕੇਸ਼ ਕੁਮਾਰ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਕਿਸ਼ਤੀ ਵਿਚ ਸਵਾਰ 27 ਵਿਅਕਤੀਆਂ ਵਿੱਚ ਇੱਕੋ ਇੱਕ ਭਾਰਤੀ ਨਾਗਰਿਕ , ਜੋ ਕਿ ਮਸੀਹ ਭਾਈਚਾਰੇ ਦਾ ਰਾਕੇਸ਼ ਕੁਮਾਰ (44) ਪਿੰਡ ਸਲੇਮਪੁਰ ਪੁਰ ਦਾ ਅਭਾਗਾ ਪੰਜਾਬੀ ਨੌਜੁਆਨ ਸੀ। 2 ਅਪ੍ਰੈਲ ਨੂੰ ਪੁਲਸ ਦੀ ਹਾਜ਼ਰੀ ਵਿੱਚ ਇਸ ਦੀ ਪਛਾਣ ਫਰਾਂਸ ਨਿਵਾਸੀ ਵਜੋਂ ਕੀਤੀ ਗਈ ਹੈ |

ਹੁਣ ਇਸਦਾ ਪਾਰਥਿਕ ਸਰੀਰ ਫਰਾਂਸ ਵਿੱਚ ਹੀ ਸਪੁਰਦੇਖਾਕ ਕੀਤਾ ਜਾਵੇਗਾ | ਇੱਥੇ ਇਹ ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਦਾ ਕਿਰਿਆ ਕਰਮ ਸਮਾਜ ਸੇਵੀ ਸੰਸਥਾ ਔਰਰ-ਡਾਨ ਦੇ ਪ੍ਰਬੰਧਕਾਂ ਵੱਲੋਂ ਹੀ ਕੀਤਾ ਜਾ ਸਕਦਾ ਹੈ ।

Credit : www.jagbani.com

  • TODAY TOP NEWS