ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰ ਗਈ ਅਣਹੋਣੀ, ਭੈਣ-ਭਰਾ ਤੇ ਮਾਂ ਦੀ ਹੋਈ ਮੌਤ

ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰ ਗਈ ਅਣਹੋਣੀ, ਭੈਣ-ਭਰਾ ਤੇ ਮਾਂ ਦੀ ਹੋਈ ਮੌਤ

ਹੁਸ਼ਿਆਰਪੁਰ/ਮੁਕੇਰੀਆਂ (ਵਰਿੰਦਰ ਪੰਡਿਤ, ਨਾਗਲਾ, ਬਲਬੀਰ)- ਮੁਕੇਰੀਆਂ-ਤਲਵਾੜਾ ਰੋਡ 'ਤੇ ਸਥਿਤ ਪਿੰਡ ਬੁੱਢੇਵਾਲ ਮੋੜ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਾਂ ਸਣੇ ਭੈਣ-ਭਰਾ ਦੀ ਮੌਤ ਹੋ ਜਾਣ ਅਤੇ ਪਰਿਵਾਰ ਦੇ 3 ਹੋਰ ਮੈਂਬਰ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

PunjabKesari

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਗਗਨ ਜੀ ਦੇ ਟਿੱਲੇ (ਸਹੌੜਾ ਕੰਢੀ) ਵਿਖੇ ਮੱਥਾ ਟੇਕ ਕੇ ਪਰਿਵਾਰ ਸਮੇਤ ਵਾਪਸ ਆ ਰਹੇ ਮ੍ਰਿਤਕ ਜੈੇਸ਼ ਮਹੰਤ ਦੀ ਕਾਰ ਪਿੰਡ ਬੁੱਢੇਵਾਲ ਮੋੜ ਵਿਖੇ ਬੇਕਾਬੂ ਹੋ ਕੇ ਜਾਮੁਨ ਦੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਚਾਲਕ ਜੈੇਸ਼ ਮਹੰਤ ਅਤੇ ਉਸ ਦੇ ਨਾਲ ਬੈਠੀ ਉਸ ਦੀ ਭੈਣ ਦੀ ਮੌਤ ਹੋ ਗਈ।

ਜਾਣਕਾਰੀ ਦਿੰਦੇ ਹੋਏ ਗੁਆਂਢੀ ਰੋਹਿਤ ਜੈਨ ਨੇ ਦੱਸਿਆ ਕਿ ਜੈੇਸ਼ ਮਹੰਤ (45) ਪੁੱਤਰ ਸ਼ਾਮ ਸੁੰਦਰ ਮਹੰਤ ਵਾਸੀ ਲੰਬੀ ਗਲੀ, ਮੁਕੇਰੀਆਂ ਆਪਣੇ ਪਰਿਵਾਰ ਸਮੇਤ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਸੀ। ਸ਼ਾਮ 5.30 ਵਜੇ ਦੇ ਕਰੀਬ ਆਪਣੇ ਘਰ ਮੁਕੇਰੀਆਂ ਵਾਪਸ ਆ ਰਿਹਾ ਸੀ ਕਿ ਉਸ ਦੀ ਕਾਰ ਬੇਕਾਬੂ ਹੋ ਕੇ ਜਾਮੁਨ ਦੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਜੈੇਸ਼ ਮਹੰਤ (45) ਪੁੱਤਰ ਸ਼ਾਮ ਸੁੰਦਰ ਮਹੰਤ ਅਤੇ ਸੁਪ੍ਰੀਆ ਵਾਲੀਆ (55) ਪਤਨੀ ਨਰਿੰਦਰ ਵਾਲੀਆ ਵਾਸੀ ਬਾਗੋਵਾਲ ਵਾਰਡ ਨੰਬਰ 10 ਮੁਕੇਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS