ਕੈਨੇਡਾ ਛੱਡ ਰਹੇ ਨਾਗਰਿਕ, ਦੇਸ਼ ਛੱਡਣ ਵਾਲਿਆਂ ’ਤੇ ਜੁਰਮਾਨਾ ਲਗਾ ਸਕਦੀ ਹੈ ਟਰੂਡੋ ਸਰਕਾਰ, ਜਾਣੋ ਕੀ ਨੇ ਕਾਰਨ

ਕੈਨੇਡਾ ਛੱਡ ਰਹੇ ਨਾਗਰਿਕ, ਦੇਸ਼ ਛੱਡਣ ਵਾਲਿਆਂ ’ਤੇ ਜੁਰਮਾਨਾ ਲਗਾ ਸਕਦੀ ਹੈ ਟਰੂਡੋ ਸਰਕਾਰ, ਜਾਣੋ ਕੀ ਨੇ ਕਾਰਨ

ਜਲੰਧਰ– ਕੈਨੇਡਾ ’ਚ ਰਹਿਣਾ ਇੰਨਾ ਮਹਿੰਗਾ ਹੋ ਗਿਆ ਹੈ ਕਿ ਇਥੋਂ ਦੇ ਨਾਗਰਿਕ ਹੁਣ ਦੇਸ਼ ਛੱਡ ਕੇ ਵਿਦੇਸ਼ਾਂ ’ਚ ਵੱਸਣ ਲੱਗੇ ਹਨ। ਰਿਹਾਇਸ਼ੀ ਕੰਪਲੈਕਸਾਂ ਦੀਆਂ ਵਧਦੀਆਂ ਕੀਮਤਾਂ ਲੋਕਾਂ ਨੂੰ ਦੂਜੇ ਦੇਸ਼ਾਂ ’ਚ ਜਾਣ ਲਈ ਮਜਬੂਰ ਕਰ ਰਹੀਆਂ ਹਨ। ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੈਨੇਡੀਅਨ ਸਰਕਾਰ ਵੀ ਨਵੇਂ ਨਾਗਰਿਕਾਂ ਨੂੰ ਵਸਾਉਣ ਲਈ ਸੰਘਰਸ਼ ਕਰ ਰਹੀ ਹੈ।

ਇਕ ਤਾਜ਼ਾ ਅਧਿਐਨ ’ਚ ਕਿਹਾ ਗਿਆ ਹੈ ਕਿ 2017 ਤੋਂ 2019 ਦਰਮਿਆਨ ਕੈਨੇਡਾ ਆਏ ਲੋਕਾਂ ਵਲੋਂ ਦੇਸ਼ ਛੱਡਣ ਦੀ ਗਿਣਤੀ ’ਚ 31 ਫ਼ੀਸਦੀ ਵਾਧਾ ਹੋਇਆ ਹੈ। ਇਕ ਹੋਰ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਸਟਿਨ ਟਰੂਡੋ ਸਰਕਾਰ ਆਪਣੇ ਨਾਗਰਿਕਾਂ ਵਲੋਂ ਦੇਸ਼ ਛੱਡਣ ਨੂੰ ਰੋਕਣ ਲਈ ਮਹੱਤਵਪੂਰਨ ਉਪਾਵਾਂ ’ਤੇ ਚਰਚਾ ਕਰ ਰਹੀ ਹੈ। ਅੰਦਰੂਨੀ ਸੂਤਰਾਂ ਮੁਤਾਬਕ ਸਰਕਾਰ ਦੇਸ਼ ਛੱਡਣ ਵਾਲੇ ਲੋਕਾਂ ’ਤੇ 25,000 ਡਾਲਰ ਦਾ ਜੁਰਮਾਨਾ ਲਗਾ ਸਕਦੀ ਹੈ।

ਰਿਹਾਇਸ਼ੀ ਸਹੂਲਤਾਂ ਤੇ ਰੋਜ਼ਗਾਰ ਬਣਿਆ ਪ੍ਰੇਸ਼ਾਨੀ
ਅਧਿਐਨ ਅਨੁਸਾਰ ਰਿਹਾਇਸ਼ ਦੀ ਉੱਚ ਕੀਮਤ ਕਈ ਕੈਨੇਡੀਅਨਾਂ ਨੂੰ ਬਿਹਤਰ ਕੰਮ ਲਈ ਵਿਦੇਸ਼ ਜਾਣ ਲਈ ਪ੍ਰੇਰਿਤ ਕਰ ਰਹੀ ਹੈ। ਮੈਕਗਿਲ ਇੰਸਟੀਚਿਊਟ ਫਾਰ ਦਿ ਸਟੱਡੀ ਆਫ਼ ਕੈਨੇਡਾ ਵਲੋਂ ਕਰਵਾਏ ਗਏ ਅਧਿਐਨ ’ਚ ਕਿਹਾ ਗਿਆ ਹੈ ਕਿ ਰੋਜ਼ਗਾਰ ਦੇ ਮੌਕੇ ਵੀ ਮੁੱਖ ਕਾਰਨ ਹਨ ਕਿ ਕਈ ਕੈਨੇਡੀਅਨਾਂ ਨੇ ਕੈਨੇਡਾ ’ਚ ਆਉਣ ਤੋਂ 4 ਤੋਂ 7 ਸਾਲਾਂ ਬਾਅਦ ਦੇਸ਼ ਛੱਡਣ ਦਾ ਫ਼ੈਸਲਾ ਕੀਤਾ। ਲੋਕਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਹੋਣ ਦੇ ਮੌਕੇ ਨਹੀਂ ਮਿਲ ਰਹੇ ਸਨ। ਇਹੀ ਕਾਰਨ ਹੈ ਕਿ ਉਹ ਦੂਜੇ ਦੇਸ਼ਾਂ ਵੱਲ ਰੁਖ਼ ਕਰਨ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰ ਗਈ ਅਣਹੋਣੀ, ਭੈਣ-ਭਰਾ ਤੇ ਮਾਂ ਦੀ ਹੋਈ ਮੌਤ

ਕੈਨੇਡੀਅਨ ਨਿਯਮ ਵੀ ਹਨ ਕਾਰਨ
ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਦੇਸ਼ੀ ਡਿਗਰੀਆਂ ਨੂੰ ਮਾਨਤਾ ਦੇਣ ਲਈ ਕੈਨੇਡੀਅਨ ਸਰਕਾਰ ਦੇ ਗੁੰਝਲਦਾਰ ਨਿਯਮ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਚੁਣੇ ਹੋਏ ਖ਼ੇਤਰਾਂ ’ਚ ਨੌਕਰੀਆਂ ਲੱਭਣ ਤੇ ਉਨ੍ਹਾਂ ਦੇ ਨਵੇਂ ਦੇਸ਼ ’ਚ ਕਰੀਅਰ ਬਣਾਉਣ ’ਚ ਰੁਕਾਵਟ ਪਾਉਂਦੇ ਹਨ। ਅਧਿਐਨ ’ਚ ਕਿਹਾ ਗਿਆ ਹੈ ਕਿ ਕੈਨੇਡਾ ਛੱਡਣ ਵਾਲਿਆਂ ’ਚੋਂ ਅੱਧਿਆਂ ਨੇ ਕੈਨੇਡੀਅਨ ਮਾਪਿਆਂ ਰਾਹੀਂ ਆਪਣੀ ਨਾਗਰਿਕਤਾ ਹਾਸਲ ਕੀਤੀ, ਜਦਕਿ ਇਕ ਤਿਹਾਈ ਕੈਨੇਡਾ ’ਚ ਪੈਦਾ ਹੋਏ ਸਨ।

ਕੈਨੇਡੀਅਨ ਮੂਲ ਦੇ ਨਾਗਰਿਕ ਵਿਦੇਸ਼ ’ਚ ਰਹਿਣ ਲਈ ਜਿਨ੍ਹਾਂ ਕਾਰਨਾਂ ਦਾ ਹਵਾਲਾ ਦਿੰਦੇ ਹਨ, ਉਨ੍ਹਾਂ ’ਚ ਨੌਕਰੀ ਤੇ ਅਧਿਐਨ ਦੇ ਮੌਕਿਆਂ ਦੇ ਨਾਲ-ਨਾਲ ਯਾਤਰਾ ਵੀ ਸ਼ਾਮਲ ਹੈ। ਰਿਪੋਰਟ ’ਚ ਸੁਝਾਅ ਦਿੱਤਾ ਗਿਆ ਹੈ ਕਿ ਵਿਦੇਸ਼ਾਂ ’ਚ ਪ੍ਰਵਾਸੀ ਕੈਨੇਡੀਅਨਾਂ ਨਾਲ ਜੁੜਨਾ ਸਰਕਾਰ ਦੀ ਘੱਟ ਤਰਜੀਹ ਰਹੀ ਹੈ।

ਇਨ੍ਹਾਂ ਦੇਸ਼ਾਂ ’ਚ ਵੱਸ ਗਏ ਹਨ ਕੈਨੇਡੀਅਨ
ਵਿਦੇਸ਼ਾਂ ’ਚ ਰਹਿਣ ਵਾਲੇ ਜ਼ਿਆਦਾਤਰ ਕੈਨੇਡੀਅਨ ਅਮਰੀਕਾ, ਹਾਂਗਕਾਂਗ ਤੇ ਯੂਨਾਈਟਿਡ ਕਿੰਗਡਮ ’ਚ ਰਹਿੰਦੇ ਹਨ। ਸਟੈਟਿਸਟਿਕਸ ਕੈਨੇਡਾ ਦੇ ਇਕ ਵੱਖਰੇ ਅਧਿਐਨ ਦਾ ਅੰਦਾਜ਼ਾ ਹੈ ਕਿ 2016 ’ਚ ਲਗਭਗ 4 ਮਿਲੀਅਨ ਕੈਨੇਡੀਅਨ ਨਾਗਰਿਕ ਵਿਦੇਸ਼ ’ਚ ਰਹਿ ਰਹੇ ਸਨ, ਜੋ ਕਿ ਆਬਾਦੀ ਦਾ ਲਗਭਗ 11 ਫ਼ੀਸਦੀ ਜਾਂ 9 ’ਚੋਂ ਇਕ ਕੈਨੇਡੀਅਨ ਨਾਗਰਿਕ ਹੋਵੇਗਾ। ਅਧਿਐਨ ’ਚ ਪਤਾ ਲੱਗਾ ਹੈ ਕਿ ਵਿਦੇਸ਼ਾਂ ’ਚ ਰਹਿਣ ਵਾਲੇ ਕੈਨੇਡੀਅਨ ਲੋਕਾਂ ਦੀ ਔਸਤ ਉਮਰ 46.2 ਹੈ, ਜੋ ਕਿ ਰਾਸ਼ਟਰੀ ਔਸਤ ਤੋਂ ਥੋੜ੍ਹੀ ਜ਼ਿਆਦਾ ਹੈ। ਵਿਦੇਸ਼ਾਂ ’ਚ ਰਹਿਣ ਵਾਲੇ ਲੋਕਾਂ ਦਾ ਸਭ ਤੋਂ ਵੱਡਾ ਸਮੂਹ 45 ਤੋਂ 54 ਸਾਲ ਵਿਚਕਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS