ਪਾਰਾ 45 ਡਿਗਰੀ ਪਾਰ! ਸੜਕਾਂ ’ਤੇ ਪਸਰੀ ਸੁੰਨ, ਮਨੁੱਖੀ ਜੀਵਨ ’ਚ ਵਧੀ ‘ਪਿਆਸ’

ਪਾਰਾ 45 ਡਿਗਰੀ ਪਾਰ! ਸੜਕਾਂ ’ਤੇ ਪਸਰੀ ਸੁੰਨ, ਮਨੁੱਖੀ ਜੀਵਨ ’ਚ ਵਧੀ ‘ਪਿਆਸ’

ਪਟਿਆਲਾ/ਰੱਖੜਾ – ਮਈ ਮਹੀਨਾ ਸ਼ੁਰੂ ਹੁੰਦਿਆਂ ਹੀ ਸੂਰਜ ਦੇਵਤਾ ਨੇ ਜਿਉਂ ਹੀ ਆਪਣੇ ਤੇਵਰ ਦਿਖਾਏ, ਮਨੁੱਖੀ ਜੀਵਨ ਦੀ ਪਿਆਸ ਵਧਦੀ ਦਿਖਾਈ ਦਿੱਤੀ। ਦੁਪਹਿਰ ਹੁੰਦਿਆਂ ਹੀ ਪਾਰਾ 45 ਡਿਗਰੀ ਪਹੁੰਚ ਗਿਆ, ਜਿਸ ਕਾਰਨ ਵਗਦੀ ਲੂ ਤੋਂ ਬਚਣ ਲਈ ਲੋਕ ਘਰਾਂ ’ਚ ਦੁਬਚ ਕੇ ਰਹਿ ਗਏ। ਜਿਥੇ ਸ਼ਹਿਰ ਦੀਆਂ ਮੇਨ ਸੜਕਾਂ ’ਤੇ ਸੁੰਨ ਪਸਰੀ ਰਹੀ, ਉਥੇ ਮੇਨ ਬਾਜ਼ਾਰਾਂ ’ਚ ਗਾਹਕਾਂ ਦੀ ਆਵਾਜਾਈ ਨਾਮਾਤਰ ਹੀ ਦੇਖੀ ਗਈ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਛੱਡ ਰਹੇ ਨਾਗਰਿਕ, ਦੇਸ਼ ਛੱਡਣ ਵਾਲਿਆਂ ’ਤੇ ਜੁਰਮਾਨਾ ਲਗਾ ਸਕਦੀ ਹੈ ਟਰੂਡੋ ਸਰਕਾਰ, ਜਾਣੋ ਕੀ ਨੇ ਕਾਰਨ

ਲਗਾਤਾਰ ਤਾਪਮਾਨ ਦੇ ਵਧਣ ਨਾਲ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ, ਪਿਛਲੇ ਇਕ ਹਫ਼ਤੇ ਤੋਂ ਮੌਸਮ ’ਚ ਆ ਰਹੀ ਵਾਰ-ਵਾਰ ਤਬਦੀਲੀ ਕਾਰਨ ਇਹ ਠੰਡਾ ਬਣਿਆ ਹੋਇਆ ਸੀ। ਹਾਲ ਹੀ ’ਚ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਤਾਪਮਾਨ ’ਚ ਵਾਧਾ ਨਹੀਂ ਹੋ ਰਿਹਾ ਸੀ। ਜਿਥੇ ਰਾਤ ਦਾ ਤਾਪਮਾਨ 18 ਤੋਂ 19 ਡਿਗਰੀ ਦੇ ਵਿਚਕਾਰ ਚੱਲ ਰਿਹਾ ਸੀ, ਉਥੇ ਹੀ ਦਿਨ ਦਾ ਤਾਪਮਾਨ 30 ਡਿਗਰੀ ਦੇ ਆਲੇ-ਦੁਆਲੇ ਰਹਿੰਦਾ ਸੀ ਪਰ ਹੁਣ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਦਰਜ ਕੀਤਾ ਜਾ ਰਿਹਾ ਹੈ, ਜਿਥੇ ਰਾਤ ਦੇ ਤਾਪਮਾਨ ’ਚ ਉਛਾਲ ਦੇਖਿਆ ਗਿਆ।

ਮੌਸਮ ਮਾਹਿਰਾਂ ਅਨੁਸਾਰ ਅਗਲੇ 5 ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ ਤਾਪਮਾਨ ’ਚ ਹੋਰ ਵਾਧਾ ਦੇਖਣ ਨੂੰ ਮਿਲੇਗਾ। ਤਾਪਮਾਨ ਦੇ ਦਿਨ ਵੇਲੇ ਲਗਾਤਾਰ ਹੁੰਦੇ ਵਾਧੇ ਨੂੰ ਦੇਖ ਹੋਣ ਵਾਲੇ ਕੰਮਾਂ ’ਤੇ ਅਸਰ ਪੈਣਾ ਲਾਜ਼ਮੀ ਹੈ। ਗਰਮੀ ਦੀ ਲੂ ਤੋਂ ਬਚਣ ਲਈ ਅੱਖਾਂ ਦੇ ਮਾਹਿਰ ਡਾਕਟਰ ਦਵਿੰਦਰਪਾਲ ਸਿੰਘ ਸੋਢੀ ਨੇ ਦੱਸਿਆ ਕਿ ਲੋਕਾਂ ਨੂੰ ਵਗਦੀ ਲੂ ਤੋਂ ਬਚਣ ਲਈ ਗਿੱਲੇ ਕੱਪੜੇ ਨਾਲ ਮੂੰਹ ਢਕ ਕੇ ਰੱਖਣਾ ਚਾਹੀਦਾ ਹੈ ਤੇ ਅੱਖਾਂ ’ਤੇ ਐਨਕਾਂ ਲਾਉਣੀਆਂ ਚਾਹੀਦੀਆਂ ਹਨ ਤੇ ਅੱਖਾਂ ਨੂੰ ਠੰਡੇ ਪਾਣੀ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ ਤਾਂ ਜੋ ਅੱਖਾਂ ਦੀ ਨਮੀ ਬਰਕਰਾਰ ਰਹਿ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS