ਪਾਊਡਰ ਨਾਲ ਕੈਂਸਰ ਹੋਣ ਦਾ ਦਾਅਵਾ ਕਬੂਲੀ J&J ਕੰਪਨੀ, ਕਰੇਗੀ ਹਜ਼ਾਰਾਂ ਮੁਕੱਦਮਿਆਂ ਦਾ ਭੁਗਤਾਨ

ਪਾਊਡਰ ਨਾਲ ਕੈਂਸਰ ਹੋਣ ਦਾ ਦਾਅਵਾ ਕਬੂਲੀ J&J ਕੰਪਨੀ, ਕਰੇਗੀ ਹਜ਼ਾਰਾਂ ਮੁਕੱਦਮਿਆਂ ਦਾ ਭੁਗਤਾਨ

ਜਲੰਧਰ  - ਜਾਨਸਨ ਐਂਡ ਜਾਨਸਨ ਕੰਪਨੀ ਉਨ੍ਹਾਂ ਮੁਕੱਦਮਿਆਂ ’ਚ ਪੈਸਿਆਂ ਦਾ ਭੁਗਤਾਨ ਕਰਨ ਲਈ ਤਿਆਰ ਹੋ ਗਈ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਟੈਲਕਮ ਬੇਬੀ ਪਾਊਡਰ ਨਾਲ ਕੈਂਸਰ ਹੁੰਦਾ ਹੈ। ਕੰਪਨੀ ਨੇ ਕਿਹਾ ਕਿ ਉਹ ਅਮਰੀਕਾ ’ਚ ਅਜਿਹੇ ਹਜ਼ਾਰਾਂ ਮੁਕੱਦਮਿਆਂ ਨਾਲ ਨਜਿੱਠਣ ਲਈ ਆਉਣ ਵਾਲੇ 25 ਸਾਲਾਂ ’ਚ 6.5 ਬਿਲੀਅਨ ਡਾਲਰ ਦਾ ਭੁਗਤਾਨ ਕਰੇਗੀ।

ਦਾਅਵਿਆਂ ਦੇ ਨਿਪਟਾਰੇ ਲਈ ਕੰਪਨੀ ਵਧਾ ਰਹੀ ਹੈ ਆਪਣਾ ਰਿਜ਼ਰਵ

ਇਕ ਰਿਪੋਰਟ ਮੁਤਾਬਿਕ ਜਾਨਸਨ ਐਂਡ ਜਾਨਸਨ ਨੂੰ ਉਨ੍ਹਾਂ ਮਾਮਲਿਆਂ ਨੇ ਦਹਾਕਿਆਂ ਤਕ ਵਿੱਤੀ ਅਤੇ ਜਨਸੰਪਰਕ ਸਬੰਧੀ ਪ੍ਰੇਸ਼ਾਨੀ ਪੈਦਾ ਕੀਤੀ ਹੈ, ਜਿਸ ’ਚ ਕੰਪਨੀ ਨੇ ਤਰਕ ਦਿੱਤਾ ਸੀ ਕਿ ਉਸ ਦੇ ਹੁਣ ਬੰਦ ਹੋ ਚੁੱਕੇੇ ਟੈਲਕ ਬੇਬੀ ਪਾਊਡਰ ਅਤੇ ਹੋਰ ਟੈਲਕ ਉਤਪਾਦ ਖਪਤਕਾਰਾਂ ਲਈ ਸੁਰੱਖਿਅਤ ਹਨ। ਜਾਨਸਨ ਐਂਡ ਜਾਨਸਨ ਅਤੇ ਉਸ ਦੀਆਂ ਸਹਾਇਕ ਕੰਪਨੀਆਂ ਖਿਲਾਫ ਦਾਇਰ ਕੀਤੇ ਲਗਭਗ 99 ਫੀਸਦੀ ਮੁਕੱਦਮਿਆਂ ’ਚ ਦੋਸ਼ ਹੈ ਕਿ ਉਸ ਦੇ ਟੈਲਕ ਪਾਊਡਰ ਨਾਲ ਕੈਂਸਰ ਹੁੰਦਾ ਹੈ। ਰਿਪੋਰਟ ਮੁਤਾਬਿਕ ਕੰਪਨੀ ਨੇ ਟੈਲਕ ਦਾਅਵਿਆਂ ਲਈ ਆਪਣਾ ਰਿਜ਼ਰਵ ਲਗਭਗ 11 ਬਿਲੀਅਨ ਡਾਲਰ ਤਕ ਵਧਾਉਣ ਲਈ ਪਹਿਲੀ ਤਿਮਾਹੀ ’ਚ ਲਗਭਗ 2.7 ਬਿਲੀਅਨ ਡਾਲਰ ਦੀ ਫੀਸ ਦਰਜ ਕੀਤੀ ਹੈ। ਇਹ ਸੌਦਾ ਦਾਅਵੇਦਾਰਾਂ ਵੱਲੋਂ ਮਨਜ਼ੂਰੀ ਲਈ ਪੈਂਡਿੰਗ ਹੈ। ਜਾਨਸਨ ਐਂਡ ਜਾਨਸਨ ਦੀ ਇਕ ਸਹਾਇਕ ਕੰਪਨੀ ਐੱਲ. ਟੀ. ਐੱਲ. ਪ੍ਰਬੰਧਨ ਦੀ ਤੀਜੀ ਦੀਵਾਲੀਆਪਨ ਫਾਈਲਿੰਗ ਰਾਹੀਂ ਮੁਕੱਦਮਿਆਂ ਨੂੰ ਹੱਲ ਕਰਨ ਲਈ ਇਜਾਜ਼ਤ ਦੇਵੇਗਾ।

ਅਦਾਲਤ ਨੇ ਉਸ ਸਹਾਇਕ ਕੰਪਨੀ ਦੇ ਦੀਵਾਲੀਆਪਨ ਰਾਹੀਂ ਮੁਕੱਦਮਿਆਂ ਨੂੰ ਹੱਲ ਕਰਨ ਦੀਆਂ ਜਾਨਸਨ ਐਂਡ ਜਾਨਸਨ ਦੀਆਂ ਪਿਛਲੀਆਂ 2 ਕੋਸ਼ਿਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਨੂੰ ਕੰਪਨੀ ਦੀਆਂ ਦੇਣਦਾਰੀਆਂ ਨੂੰ ਬਣਾਇਆ ਗਿਆ ਹੈ। ਕੰਪਨੀ ਦੇ ਅਧਿਕਾਰੀਆਂ ਨੇ ਨਿਵੇਸ਼ਕਾਂ ਨਾਲ ਇਕ ਕਾਲ ’ਤੇ ਕਿਹਾ ਕਿ ਦਾਅਵੇਦਾਰਾਂ ਨੂੰ ਐੱਲ. ਟੀ. ਐੱਲ. ਪ੍ਰਬੰਧਨ ਦੇ ਪਿਛਲੇ ਦੀਵਾਲੀਆਪਨ ਮਾਮਲਿਆਂ ’ਚ ਵੋਟਿੰਗ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਜਾਨਸਨ ਐਂਡ ਜਾਨਸਨ ਨੂੰ ਉਨ੍ਹਾਂ ਦੇ ਵਕੀਲਾਂ ਜਾ ਪ੍ਰਤੀਨਿਧੀਆਂ ਨਾਲ ਗੱਲਬਾਤ ਦੇ ਆਧਾਰ ’ਤੇ ਦਾਅਵੇਦਾਰਾਂ ਦੇ ਭਾਰੀ ਬਹੁਮਤ ਦਾ ਅਹਿਮ ਸਮਰਥਨ ਪ੍ਰਾਪਤ ਹੈ। ਕਾਲ ਦੌਰਾਨ ਜਾਨਸਨ ਐਂਡ ਜਾਨਸਨ ਦੀ ਵਿਸ਼ਵ ਵਿਆਪੀ ਮੁਕੱਦਮੇਬਾਜ਼ੀ ਨੂੰ ਦੇਖ ਰਹੇ ਏਰਿਕ ਹਾਸ ਨੇ ਕਿਹਾ ਕਿ ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਹ ਯੋਜਨਾ ਦਾਅਵੇਦਾਰਾਂ ਦੇ ਸਰਵ ਉੱਚੇ ਹਿੱਤ ’ਚ ਹੈ ਅਤੇ ਇਸ ਨੂੰ ਦੀਵਾਲੀਆਪਨ ਅਦਾਲਤ ਤੋਂ ਤੁਰੰਤ ਪੁਸ਼ਟੀ ਮਿਲਣੀ ਚਾਹੀਦੀ ਹੈ।

Credit : www.jagbani.com

  • TODAY TOP NEWS