ਆਰ. ਟੀ. ਓ. ਵਿਭਾਗ ਦਾ ਨਵਾਂ ਕਾਰਨਾਮਾ, ਪਿਓ-ਪੁੱਤ ਦੇ ਲਾਇਸੈਂਸ ਦੇਖ ਪਰਿਵਾਰ ਦੇ ਉਡੇ ਹੋਸ਼

ਆਰ. ਟੀ. ਓ. ਵਿਭਾਗ ਦਾ ਨਵਾਂ ਕਾਰਨਾਮਾ, ਪਿਓ-ਪੁੱਤ ਦੇ ਲਾਇਸੈਂਸ ਦੇਖ ਪਰਿਵਾਰ ਦੇ ਉਡੇ ਹੋਸ਼

ਲੁਧਿਆਣਾ : ਆਰ. ਟੀ. ਓ. ਡਿਪਾਰਮੈਂਟ ਆਏ ਦਿਨ ਆਪਣੇ ਕਾਰਨਾਮਿਆਂ ਨੂੰ ਲੈ ਕੇ ਚਰਚਾ ’ਚ ਰਹਿੰਦਾ ਹੈ। ਨਵਾਂ ਕਾਰਨਾਮਾ ਪਿਤਾ ਅਤੇ ਬੇਟੇ ਦੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਸਾਹਮਣੇ ਆਇਆ ਹੈ। ਇਸ ’ਤੇ ਦੋਵਾਂ ਦੇ ਡੀ. ਐੱਲ ’ਤੇ ਫੋਟੋ ਦੀ ਅਦਲਾ-ਬਦਲੀ ਕਰ ਦਿੱਤੀ। ਵਿਭਾਗ ਵੱਲੋਂ ਜਾਰੀ ਪਿਤਾ ਦੇ ਲਾਇਸੈਂਸ ’ਤੇ ਬੇਟੇ ਦੀ ਫੋਟੋ ਅਤੇ ਬੇਟੇ ਦੇ ਲਾਇਸੈਂਸ ’ਤੇ ਪਿਤਾ ਦੀ ਫੋਟੋ ਲਗਾ ਦਿੱਤੀ। ਹੁਣ ਵਿਭਾਗ ਦੀ ਗਲਤੀ ਦਾ ਹਰਜ਼ਾਨਾ ਵੀ ਇਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਆਪਣੀ ਗਲਤੀ ਨੂੰ ਸੁਧਾਰਨ ਲਈ ਵੀ ਵਿਭਾਗ ਉਨ੍ਹਾਂ ਤੋਂ ਫੀਸ ਜਮ੍ਹਾ ਕਰਵਾਉਣ ਦੀ ਮੰਗ ਕਰ ਰਿਹਾ ਹੈ।

ਨਿਊ ਹਰਗੋਬਿੰਦ ਨਗਰ ਦੇ ਜਤਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਅਤੇ ਬੇਟੇ ਰਿਤਿਕ ਅਰੋੜਾ ਦਾ ਡਰਾਈਵਿੰਗ ਲਾਇਸੈਂਸ ਬੀਤੇ ਦਿਨੀਂ ਬਣ ਕੇ ਆਇਆ। ਇਸ ਦੌਰਾਨ ਜਦੋਂ ਉਨ੍ਹਾਂ ਨੇ ਦੋਵੇਂ ਲਾਇਸੈਂਸ ਦੇਖੇ ਤਾਂ ਦੋਵਾਂ ’ਤੇ ਫੋਟੋ ਗਲਤ ਸੀ ਜਦ ਇਸ ਦੀ ਸ਼ਿਕਾਇਤ ਕਰਕੇ ਇਸ ਨੂੰ ਸੁਧਾਰਨ ਦੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਦੋਬਾਰਾ ਫੀਸ ਜਮ੍ਹਾ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ।

ਜਤਿੰਦਰਪਾਲ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਜਦ ਐੱਸ. ਸੀ. ਡੀ. ਕਾਲਜ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ’ਤੇ ਫੋਟੋ ਕਰਵਾਉਣ ਗਏ ਸਨ, ਜਦ ਫੋਟੋ ਹੋਈ ਤਾਂ ਉਨ੍ਹਾਂ ਦਾ ਨੰਬਰ ਪਹਿਲਾਂ ਸੀ ਅਤੇ ਬੇਟੇ ਦਾ 3-4 ਲੋਕਾਂ ਤੋਂ ਬਾਅਦ ਸੀ। ਵਿਭਾਗ ਹੁਣ ਆਪਣੀ ਗਲਤੀ ਦਾ ਹਰਜ਼ਾਨਾ ਉਨ੍ਹਾਂ ਦੇ ਸਿਰ ’ਤੇ ਪਾ ਰਿਹਾ ਹੈ। ਉਨ੍ਹਾਂ ਨੂੰ ਦੋਬਾਰਾ ਫੀਸ ਭਰਨ ਨੂੰ ਕਿਹਾ ਜਾ ਰਿਹਾ ਹੈ, ਜਦਕਿ ਗਲਤੀ ਵਿਭਾਗ ਨੇ ਕੀਤੀ ਹੈ ਤਾਂ ਠੀਕ ਵੀ ਉਨ੍ਹਾਂ ਨੂੰ ਹੀ ਕਰਕੇ ਦੇਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS