ਖੇਤਾਂ ’ਚ ਅੱਗ ਲੱਗਣ ਕਾਰਨ ਕਿਸਾਨ ਦੀ 35 ਟਰਾਲੀਆਂ ਤੂੜੀ ਸੜ ਕੇ ਸੁਆਹ, ਕਬਾੜੀਏ ਨੂੰ ਵੀ ਹੋਇਆ ਲੱਖਾਂ ਦਾ ਨੁਕਸਾਨ

ਖੇਤਾਂ ’ਚ ਅੱਗ ਲੱਗਣ ਕਾਰਨ ਕਿਸਾਨ ਦੀ 35 ਟਰਾਲੀਆਂ ਤੂੜੀ ਸੜ ਕੇ ਸੁਆਹ, ਕਬਾੜੀਏ ਨੂੰ ਵੀ ਹੋਇਆ ਲੱਖਾਂ ਦਾ ਨੁਕਸਾਨ

ਭਵਾਨੀਗੜ੍ਹ : ਸੰਗਰੂਰ ਦੇ ਪਿੰਡ ਹਰਕਿਸ਼ਨਪੁਰਾ ਵਿਖੇ ਖੇਤਾਂ ਵਿੱਚ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰੀ। ਇਸ ਘਟਨਾ ਵਿੱਚ ਇਕ ਕਿਸਾਨ ਦੀ 35 ਟਰਾਲੀਆਂ ਦੇ ਕਰੀਬ ਤੂੜੀ ਅਤੇ ਇਕ ਕਬਾੜੀਏ ਦੀ ਦੁਕਾਨ ਦਾ ਸਮਾਨ ਸੜ ਗਿਆ, ਜਿਸ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। 

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਹਰਭਜਨ ਸਿੰਘ ਵਾਸੀ ਪਿੰਡ ਝਨੇੜੀ ਨੇ ਦੱਸਿਆ ਕਿ ਉਨ੍ਹਾਂ ਪਿੰਡ ਹਰਕਿਸ਼ਨਪੁਰਾ ਵਿਖੇ ਸੈਂਡੀ ਮਾਨ ਦੀ ਠੇਕੇ ’ਤੇ ਜ਼ਮੀਨ ਲਈ ਹੈ। ਜਿਸ ’ਚ ਉਨ੍ਹਾਂ ਵਲੋਂ ਰੀਪਰ ਰਾਹੀਂ ਤੂੜੀ ਇਕ ਥਾਂ ’ਤੇ ਇਕੱਠੀ ਕੀਤੀ ਜਾ ਰਹੀ ਸੀ। ਇਸ ਦੌਰਾਨ ਤੂੜੀ ਨਾਲ ਭਰੀ ਟਰਾਲੀ ‘ਚ ਅਚਾਨਕ ਅੱਗ ਲੱਗ ਗਈ, ਜਿਸ ਦਾ ਉਨ੍ਹਾਂ ਨੂੰ ਮੌਕੇ ’ਤੇ ਪਤਾ ਨਹੀਂ ਲੱਗਿਆ ਅਤੇ ਜਦੋਂ ਉਨ੍ਹਾਂ ਨੇ ਤੂੜੀ ਨਾਲ ਭਰੀ ਟਰਾਲੀ ਢੇਰੀ ਕੀਤੀ ਤਾਂ ਤੇਜ ਹਵਾ ਕਾਰਨ ਅੱਗ ਭੜਕ ਗਈ। ਬੇਕਾਬੂ ਹੋਈ ਇਸ ਅੱਗ ਨੇ ਤੂੜੀ ਦੇ ਨਾਲ-ਨਾਲ ਖੇਤਾਂ ਖੜੇ ਕਰਚਿਆਂ ਅਤੇ ਨੇੜੇ ਹੀ ਸਥਿਤ ਇਕ ਕਬਾੜੀਏ ਦੀ ਦੁਕਾਨ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਕਿਸਾਨਾਂ ਨੇ ਇਹ ਦੋਸ਼ ਲਗਾਇਆ ਕਿ ਤੂੜੀ ਵਾਲੀ ਟਰਾਲੀ ’ਚ ਅੱਗ ਕਥਿਤ ਤੌਰ ’ਤੇ ਬਿਜਲੀ ਦੇ ਸ਼ਾਟ ਸਰਕਟ ਨਾਲ ਲੱਗੀ।

PunjabKesari

ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਆਪਣੇ ਤੌਰ ’ਤੇ ਅੱਗ ਬੁਝਾਉਣ ਦੇ ਯਤਨ ਕਰਦਿਆਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਇਸ ਘਟਨਾ ਸਬੰਧੀ ਸੂਚਿਤ ਕੀਤਾ, ਪਰ ਅੱਗ ਬੁਝਾਊ ਗੱਡੀ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀਆਂ ਕਰੀਬ 35 ਟਰਾਲੀਆਂ ਤੂੜੀ ਸੜ ਕੇ ਸੁਆਹ ਹੋ ਗਈ। ਕਬਾੜ ਦੀ ਦੁਕਾਨ ਦੇ ਮਾਲਕ ਮਨਜੀਤ ਸਿੰਘ ਪੁੱਤਰ ਲਾਲ ਚੰਦ ਨੇ ਦੱਸਿਆ ਕਿ ਅੱਗ ਲੱਗਣ ਦੀ ਇਸ ਘਟਨਾ ’ਚ ਉਸ ਦਾ ਵੀ ਕਰੀਬ ਢਾਈ ਲੱਖ ਰੁਪਏ ਦਾ ਕਬਾੜ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

PunjabKesari

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS