'ਹਮ ਡੂਬ ਗਏ ਤੋ ਕਿਆ ਹੁਆ, ਤੁਮਹੇਂ ਭੀ ਨਾ ਪਾਰ ਜਾਨੇ ਦੇਂਗੇ', ਮੁੰਬਈ ਦੀ ਜਿੱਤ ਨੇ ਹੈਦਰਾਬਾਦ ਦਾ ਰਾਹ ਕੀਤਾ ਔਖਾ

'ਹਮ ਡੂਬ ਗਏ ਤੋ ਕਿਆ ਹੁਆ, ਤੁਮਹੇਂ ਭੀ ਨਾ ਪਾਰ ਜਾਨੇ ਦੇਂਗੇ', ਮੁੰਬਈ ਦੀ ਜਿੱਤ ਨੇ ਹੈਦਰਾਬਾਦ ਦਾ ਰਾਹ ਕੀਤਾ ਔਖਾ

ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਮੁੰਬਈ ਨੇ ਕੱਸੀ ਹੋਈ ਗੇਂਦਬਾਜ਼ੀ ਤੋਂ ਬਾਅਦ ਸੂਰਿਆਕੁਮਾਰ ਯਾਦਵ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹਾਰ ਤੋਂ ਬਾਅਦ ਹੈਦਰਾਬਾਦ ਦੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਤਕੜਾ ਝਟਕਾ ਲੱਗਾ ਹੈ।

PunjabKesari

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਹੈਦਰਾਬਾਦ ਦੀ ਟੀਮ ਮੁੰਬਈ ਦੀ ਤਿੱਖੀ ਗੇਂਦਬਾਜ਼ੀ ਦਾ ਸਾਹਮਣਾ ਕਰਦੇ ਹੋਏ ਟ੍ਰੈਵਿਸ ਹੈੱਡ (48) ਤੇ ਕਪਤਾਨ ਪੈਟ ਕਮਿੰਸ (35*) ਦੀਆਂ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 173 ਦੌੜਾਂ ਬਣਾਉਣ 'ਚ ਸਫ਼ਲ ਰਹੀ। 

PunjabKesari

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਟੀਮ ਦੇ ਦੋਵੇਂ ਓਪਨਰ ਇਸ਼ਾਨ ਕਿਸ਼ਨ (9) ਤੇ ਰੋਹਿਤ ਸ਼ਰਮਾ (4) ਇਕ ਵਾਰ ਫਿਰ ਫਲਾਪ ਰਹੇ। 

PunjabKesari

ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਆਏ ਨਮਨ ਧੀਰ ਵੀ 9 ਗੇਂਦਾਂ ਖੇਡਣ ਦੇ ਬਾਵਜੂਦ ਬਿਨਾਂ ਖਾਤਾ ਖੋਲ੍ਹੇ ਭੁਵਨੇਸ਼ਵਰ ਕੁਮਾਰ ਦਾ ਸ਼ਿਕਾਰ ਬਣਿਆ। 

PunjabKesari

ਇਸ ਤੋਂ ਬਾਅਦ ਆਏ ਸੂਰਿਆਕੁਮਾਰ ਯਾਦਵ ਤੇ ਤਿਲਕ ਵਰਮਾ ਨੇ 143 ਦੌੜਾਂ ਦੀ ਸਾਂਝੇਦਾਰੀ ਕਰ ਕੇ ਹੈਦਰਾਬਾਦ ਦੇ ਗੇਂਦਬਾਜ਼ਾਂ ਦੀ ਚੰਗੀ ਤਰ੍ਹਾਂ ਖ਼ਬਰ ਲਈ ਤੇ ਉਨ੍ਹਾਂ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। 

PunjabKesari

ਇਸ ਦੌਰਾਨ ਇਕ ਪਾਸੇ ਜਿੱਥੇ ਤਿਲਕ ਵਰਮਾ ਸੰਭਲ ਕੇ ਬੱਲੇਬਾਜ਼ੀ ਕਰ ਰਹੇ ਸਨ ਤਾਂ ਦੂਜੇ ਪਾਸੇ ਸੂਰਿਆਕੁਮਾਰ ਯਾਦਵ ਨੇ ਆਉਂਦਿਆਂ ਹੀ ਚੌਕਿਆਂ ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ। ਉਹ ਹੈਦਰਾਬਾਦ ਦੇ ਗੇਂਦਬਾਜ਼ਾਂ 'ਤੇ ਕਹਿਰ ਬਣ ਢਹਿ ਗਏ। 

PunjabKesari

ਸੂਰਿਆਕੁਮਾਰ ਨੇ 51 ਗੇਂਦਾਂ ਦੀ ਪਾਰੀ 'ਚ 12 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਤੂਫ਼ਾਨੀ ਸੈਂਕੜਾ ਜੜ ਦਿੱਤਾ ਤੇ ਆਈ.ਪੀ.ਐੱਲ. 'ਚ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ। ਉਹ 102 ਦੌੜਾਂ ਬਣਾ ਕੇ ਨਾਬਾਦ ਰਿਹਾ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ।

PunjabKesari

ਤਿਲਕ ਵਰਮਾ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ ਤੇ ਉਸ ਨੇ 32 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 37 ਦੌੜਾਂ ਦੀ ਸੂਝਬੂਝ ਭਰੀ ਪਾਰੀ ਖੇਡੀ। 

PunjabKesari

ਇਸ ਜਿੱਤ ਦੇ ਬਾਵਜੂਦ ਜਿੱਥੇ ਮੁੰਬਈ 8 ਅੰਕਾਂ ਨਾਲ ਪਲੇਆਫ਼ ਦੀ ਰੇਸ 'ਚੋਂ ਲਗਭਗ ਬਾਹਰ ਹੈ, ਉੱਥੇ ਹੀ ਹੈਦਰਾਬਾਦ 11 ਮੈਚਾਂ 'ਚ 5ਵੀਂ ਹਾਰ ਤੋਂ ਬਾਅਦ ਮੁਸ਼ਕਲ 'ਚ ਆ ਸਕਦੀ ਹੈ, ਜਿੱਥੇ ਉਸ ਨੂੰ ਹੁਣ ਨੈੱਟ-ਰਨ ਰੇਟ 'ਚ ਨੁਕਸਾਨ ਕਾਰਨ ਪੁਆਇੰਟ ਟੇਬਲ 'ਚ ਚੌਥੇ ਸਥਾਨ 'ਤੇ ਖਿਸਕਣਾ ਪਿਆ ਹੈ ਤੇ ਉਸ ਲਈ ਪਲੇਆਫ਼ ਦੀ ਦੌੜ ਔਖੀ ਹੋ ਗਈ ਹੈ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS