'ਬੁਲੇਟ' ਦੀ ਮੰਗ ਨੇ ਉਜਾੜਿਆ ਪਰਿਵਾਰ, ਜ਼ਿੱਦ ਪੂਰੀ ਨਾ ਹੋਣ 'ਤੇ ਲਾਲਚੀ ਪਤੀ ਨੇ ਪਤਨੀ ਨਾਲ ਕਰ'ਤਾ ਸ਼ੈਤਾਨੀ ਕੰਮ

'ਬੁਲੇਟ' ਦੀ ਮੰਗ ਨੇ ਉਜਾੜਿਆ ਪਰਿਵਾਰ, ਜ਼ਿੱਦ ਪੂਰੀ ਨਾ ਹੋਣ 'ਤੇ ਲਾਲਚੀ ਪਤੀ ਨੇ ਪਤਨੀ ਨਾਲ ਕਰ'ਤਾ ਸ਼ੈਤਾਨੀ ਕੰਮ

ਜਲੰਧਰ- ਲਾਲਚ ਇਨਸਾਨ ਤੋਂ ਬਹੁਤ ਕੁਝ ਕਰਵਾ ਦਿੰਦਾ ਹੈ। ਕਈ ਵਾਰ ਇਨਸਾਨ ਆਪਣੇ ਲਾਲਚ ਹੱਥੋਂ ਇੰਨਾ ਮਜਬੂਰ ਹੋ ਜਾਂਦਾ ਹੈ ਕਿ ਉਸ ਨੂੰ ਰਿਸ਼ਤਿਆਂ ਦੀ ਵੀ ਕਦਰ ਨਹੀਂ ਰਹਿੰਦੀ। ਅਜਿਹਾ ਹੀ ਇਕ ਮਾਮਲਾ ਆਇਆ ਹੈ ਫਤਿਹਗੜ੍ਹ ਸਾਹਿਬ ਤੋਂ, ਜਿੱਥੋਂ ਦੇ ਮੰਡੀ ਗੋਬਿੰਦਗੜ੍ਹ ਵਿਖੇ ਵਿਆਹੀ ਗਈ ਇਕ ਕੁੜੀ ਦਾ ਪਤੀ ਇਕ ਬੁਲੇਟ ਮੋਟਰਸਾਈਕਲ ਦੇ ਲਾਲਚ 'ਚ ਹੈਵਾਨ ਬਣ ਗਿਆ। 

ਪਰ ਕੁਝ ਮਹੀਨਿਆਂ ਬਾਅਦ ਜਦੋਂ ਲੜਕੀ ਦਾ ਪਿਤਾ ਆ ਕੇ ਆਪਣਾ ਬੁਲੇਟ ਲੈ ਗਿਆ ਤਾਂ ਉਸ ਦਾ ਪਤੀ ਉਸ ਨੂੰ ਹੋਰ ਜ਼ਿਆਦਾ ਤੰਗ ਕਰਨ ਲੱਗਾ ਤੇ ਦੋਵਾਂ ਵਿਚਾਲੇ ਲੜਾਈ-ਝਗੜਾ ਹੋਣ ਲੱਗ ਪਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਬੀਤੇ ਦਿਨੀਂ ਉਸ ਨੇ ਲੜਾਈ ਦੌਰਾਨ ਗੁੱਸੇ 'ਚ ਆ ਕੇ ਆਪਣੀ ਪਤਨੀ 'ਤੇ ਉੱਬਲਦਾ ਹੋਇਆ ਪਾਣੀ ਡੋਲ੍ਹ ਦਿੱਤਾ, ਜਿਸ ਕਾਰਨ ਉਸ ਦੇ ਸਰੀਰ ਦਾ ਵੱਡਾ ਹਿੱਸਾ ਸੜ ਗਿਆ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿੱਥੇ ਡਾਕਟਰਾਂ ਨੇ ਉਸ ਦੀ ਸਥਿਤੀ ਗੰਭੀਰ ਦੱਸੀ ਹੈ। 

ਪੀੜਤ ਕੁੜੀ ਨੇ ਦੱਸਿਆ ਕਿ ਉਸ ਦੇ ਵਿਆਹ 'ਚ ਉਸ ਦੇ ਮਾਪਿਆਂ ਨੇ ਉਸ ਨੂੰ ਕਾਫ਼ੀ ਦਾਜ ਵੀ ਦਿੱਤਾ ਸੀ, ਪਰ ਉਸ ਨਾਲ ਵੀ ਉਸ ਦੇ ਸਹੁਰਿਆਂ ਦਾ ਢਿੱਡ ਨਾ ਭਰਿਆ ਤਾਂ ਉਹ ਫਿਰ ਬੁਲੇਟ ਦੀ ਮੰਗ ਕਰਨ ਲੱਗੇ। ਅਜਿਹਾ ਨਾ ਕਰਨ 'ਤੇ ਉਹ ਉਸ ਨਾਲ ਲੜਾਈ-ਝਗੜਾ ਕਰਨ ਲੱਗਾ ਤੇ ਉਸ ਨੂੰ ਤਲਾਕ ਦੀਆਂ ਧਮਕੀਆਂ ਦੇਣ ਲੱਗ ਪਿਆ। ਫਿਰ ਜਦੋਂ ਇਸ ਘਟਨਾ ਤੋਂ ਬਾਅਦ ਉਸ ਨੇ ਆਪਣੇ ਮਾਪਿਆਂ ਨੂੰ ਫ਼ੋਨ ਕੀਤਾ ਤਾਂ ਉਹੀ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਪਹੁੰਚੇ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

Credit : www.jagbani.com

  • TODAY TOP NEWS