ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਕਰਦੇ ਸੀ ਲੋਕਾਂ ਨਾਲ ਠੱਗੀ, ਪੁਲਸ ਨੇ ਇੰਝ ਕੀਤੇ ਕਾਬੂ

ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਕਰਦੇ ਸੀ ਲੋਕਾਂ ਨਾਲ ਠੱਗੀ, ਪੁਲਸ ਨੇ ਇੰਝ ਕੀਤੇ ਕਾਬੂ

ਚੰਡੀਗੜ੍ਹ: ਸਾਈਬਰ ਸੈੱਲ ਨੇ ਕ੍ਰੈਡਿਟ ਕਾਰਡ ਅਪਡੇਟ ਕਰਨ ਦੇ ਨਾਮ ’ਤੇ ਇਕ ਲੱਖ 90 ਹਜ਼ਾਰ 762 ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਿੱਲੀ ਦੇ ਤੈਮੂਰ ਨਗਰ ਨਿਵਾਸੀ ਸ਼ਾਹਿਦੁਲ ਅਤੇ ਬਿਹਾਰ ਦੇ ਪਟਨਾ ਨਿਵਾਸੀ ਗੌਤਮ ਕੁਮਾਰ, ਬਬਲੂ ਕੁਮਾਰ ਅਤੇ ਸਰਵਨ ਕੁਮਾਰ ਦੇ ਰੂਪ ਵਿਚ ਹੋਈ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਠੱਗੀ ਵਿਚ ਵਰਤੇ 62 ਮੋਬਾਈਲ ਫੋਨ ਅਤੇ 6 ਸਿਮ ਕਾਰਡ ਬਰਾਮਦ ਕੀਤੇ ਹਨ। ਸਾਈਬਰ ਸੈੱਲ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਦੇ ਬਾਰੇ ਵਿਚ ਪੁੱਛਗਿੱਛ ਕਰ ਰਹੀ ਹੈ।

ਇਸ ਦੇ ਬਾਅਦ ਕ੍ਰੈਡਿਟ ਕਾਰਡ ਤੋਂ ਤਿੰਨ ਬਾਰ ਵਿਚ ਇਕ ਲੱਖ 90 ਹਜ਼ਾਰ 762 ਰੁਪਏ ਕੱਟ ਗਏ। ਰਾਜਬੀਰ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਦੇ ਲਈ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਵਿਚ ਸਪੈਸ਼ਲ ਟੀਮ ਬਣਾਈ। ਜਾਂਚ ਵਿਚ ਪਤਾ ਲੱਗਾ ਕਿ ਗਿਰੋਹ ਦੇ ਮੈਂਬਰ ਬੈਂਕ ਕਰਮਚਾਰੀ ਬਣ ਬਿਹਾਰ ਦੇ ਪਟਨਾ ਵਿਚ ਫਰਜ਼ੀ ਕਾਲ ਸੈਂਟਰ ਚਲਾ ਲੋਕਾਂ ਨਾਲ ਠੱਗੀ ਕਰ ਰਹੇ ਹਨ। ਪੁਲਸ ਨੇ ਪਟਨਾ ਦੇ ਵੀਣਾ ਕੰਪਲੈਂਕਸ ਦੇ ਕਮਰਾ ਨੰ. 401 ਵਿਚ ਛਾਪਾ ਮਾਰਿਆਅਤੇ ਚਾਰਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 62 ਮੋਬਾਈਲ ਫੋਨ ਅਤੇ 6 ਸਿਮ ਕਾਰਡ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਚਾਰੋਂ ਠੱਗ 8ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹੇ ਹੋਏ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS