ਤੜਕਸਾਰ ਵਾਪਰਿਆ ਦਰਦਨਾਕ ਹਾਦਸਾ, ਘੜੁੱਕੇ ਦੀ ਟੱਕਰ ਨਾਲ ਹਾਕਰ ਦੀ ਹੋਈ ਮੌਤ

ਤੜਕਸਾਰ ਵਾਪਰਿਆ ਦਰਦਨਾਕ ਹਾਦਸਾ, ਘੜੁੱਕੇ ਦੀ ਟੱਕਰ ਨਾਲ ਹਾਕਰ ਦੀ ਹੋਈ ਮੌਤ

ਅੱਚਲ ਸਾਹਿਬ (ਗੋਰਾ ਚਾਹਲ): ਬਟਾਲਾ ਮਹਿਤਾ ਰੋਡ 'ਤੇ ਬੁੱਧਵਾਰ 7 ਵਜੇ ਦੇ ਕਰੀਬ ਇਕ ਤੇਜ਼ ਰਫਤਾਰ ਟਿੱਪਰ ਨੇ ਲੱਕੜਾਂ ਨਾਲ ਲੱਦੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ। ਬੇਕਾਬੂ ਹੋਏ ਘੜੁੱਕੇ ਦੀ ਲਪੇਟ 'ਚ ਆਉਣ ਨਾਲ ਅਖ਼ਬਾਰ ਵੰਡਣ ਜਾ ਰਹੇ ਹਾਕਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸਤਨਾਮ ਸਿੰਘ (40) ਪੁੱਤਰ ਗੁਰਦੀਪ ਸਿੰਘ ਵਾਸੀ ਬਦੋਵਾਲ ਮਹਿਤਾ ਚੌਂਕ ਤੋਂ ਅਖਬਾਰਾਂ ਲੈ ਕੇ ਵੱਖ-ਵੱਖ ਪਿੰਡਾਂ 'ਚ ਅਖਬਾਰਾਂ ਵੰਡਣ ਜਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਕੋਵਿਸ਼ੀਲਡ ਦੇ Side Effects ਦੀ ਚਰਚਾ ਵਿਚਾਲੇ ਕੰਪਨੀ ਦਾ ਵੱਡਾ ਫ਼ੈਸਲਾ, ਦੁਨੀਆ ਭਰ ਤੋਂ ਵਾਪਸ ਮੰਗਵਾਈ ਵੈਕਸੀਨ

ਜਦ ਉਹ ਰੰਗੜ ਨੰਗਲ ਨਜ਼ਦੀਕ ਚੌਧਰੀਵਾਲ ਪੁੱਜਾ ਤਾਂ ਪਿੱਛਿਓਂ ਇਕ ਤੇਜ਼ ਰਫਤਾਰ ਟਿੱਪਰ ਨੇ ਲੱਕੜਾਂ ਲੱਦ ਕੇ ਜਾ ਰਹੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਲੱਕੜਾਂ ਨਾਲ ਲੱਦਿਆ ਘੜੁੱਕਾ ਬੇਕਾਬੂ ਹੋ ਗਿਆ ਅਤੇ ਉਸ ਨੇ ਹਾਕਰ ਸਤਨਾਮ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਹਾਕਰ ਸਤਨਾਮ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਣਪਛਾਤਾ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਘੜੁੱਕਾ ਚਾਲਕ ਤੇ ਉਸ ਦੇ ਨਾਲ ਬੈਠਾ ਇਕ ਹੋਰ ਵਿਅਕਤੀ ਅਤੇ ਇੱਕ ਛੋਟਾ ਬੱਚਾ ਵਾਲ-ਵਾਲ ਬਚ ਗਏ। ਹਾਕਰ ਸਤਨਾਮ ਸਿੰਘ ਦੀ ਮੌਤ ਦੇ ਨਾਲ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ। ਹਾਕਰ ਸਤਨਾਮ ਸਿੰਘ ਪਿਛਲੇ 20 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰਦਾ ਆ ਰਿਹਾ ਸੀ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS