ਜਲੰਧਰ 'ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਹੋਇਆ ਵਿਅਕਤੀ ਦਾ ਕਤਲ, ਬੈੱਡ 'ਚੋਂ ਨਗਨ ਹਾਲਤ 'ਚ ਮਿਲੀ ਲਾਸ਼

ਜਲੰਧਰ 'ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਹੋਇਆ ਵਿਅਕਤੀ ਦਾ ਕਤਲ, ਬੈੱਡ 'ਚੋਂ ਨਗਨ ਹਾਲਤ 'ਚ ਮਿਲੀ ਲਾਸ਼

ਜਲੰਧਰ- ਗਦਾਈਪੁਰ ਵਿਚ ਰਹਿੰਦੀ ਸ਼ਹਿਰ ਦੇ ਲਾਟਰੀ ਕਾਰੋਬਾਰੀ ਦੀ ਕਥਿਤ ਪਤਨੀ ਦੇ ਘਰ ’ਚ ਬੈੱਡ ਦੇ ਬਾਕਸ ’ਚੋਂ ਗਲ਼ੀ-ਸੜੀ ਹਾਲਤ ’ਚ ਲਾਸ਼ ਮਿਲੀ ਹੈ। ਲਾਸ਼ 4 ਤੋਂ 5 ਦਿਨ ਪੁਰਾਣੀ ਲੱਗ ਰਹੀ ਹੈ, ਜਿਸ ’ਤੇ ਕੀੜੇ ਰੇਂਗ ਰਹੇ ਸਨ। ਸੂਤਰਾਂ ਦੀ ਮੰਨੀਏ ਤਾਂ ਲਾਟਰੀ ਕਾਰੋਬਾਰੀ ਦੀ ਕਥਿਤ ਪਤਨੀ ਨੇ ਹੀ ਸੀ. ਪੀ. ਆਫਿਸ ਜਾ ਕੇ ਮੰਗਲਵਾਰ ਸਵੇਰੇ ਘਰ ’ਚ ਲਾਸ਼ ਲੁਕਾ ਕੇ ਰੱਖੇ ਹੋਣ ਦੀ ਸੂਚਨਾ ਦਿੱਤੀ ਸੀ। ਉਛੇ ਹੀ ਇਸ ਮਾਮਲੇ ਵਿਚ ਨਾਜਾਇਜ਼ ਸੰਬੰਧਾਂ ਦੇ ਤੌਰ 'ਤੇ ਵੀ ਪੁਲਸ ਜਾਂਚ ਕਰ ਰਹੀ ਹੈ। 

ਚਰਚਾ ਹੈ ਕਿ ਔਰਤ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਨੇ ਹੀ ਕਿਰਾਏਦਾਰਾਂ ਨੂੰ ਕੱਢ ਦਿੱਤਾ ਸੀ ਅਤੇ ਉਸ ਨੂੰ ਵੀ ਘਰੋਂ ਕੱਢ ਕੇ ਬਾਹਰ ਗੇਟ ਨੂੰ ਤਾਲਾ ਲਾ ਦਿੱਤਾ ਸੀ। ਇਸ ਘਰ ਦੀਆਂ ਦੋ ਮੰਜ਼ਿਲਾਂ ਬਣਾਈਆਂ ਹੋਈਆਂ ਹਨ, ਜਿਨ੍ਹਾਂ ’ਚੋਂ ਇਕ ’ਚ ਔਰਤ ਰਹਿੰਦੀ ਹੈ ਅਤੇ ਦੂਜਾ ਕਿਰਾਏਦਾਰਾਂ ਨੇ ਲਿਆ ਹੋਇਆ ਸੀ। ਕਿਰਾਏਦਾਰ ਵਾਲੇ ਪੋਰਸ਼ਨ ’ਚ ਸੋਮਵਾਰ ਨੂੰ ਮਜ਼ਦੂਰਾਂ ਨੇ ਲੈਂਟਰ ਵੀ ਪਾਇਆ ਸੀ। ਨੇੜਲੇ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਔਰਤ ਹਿਮਾਚਲੀ ਦੇ ਘਰ ਦੇ ਬਾਹਰ ਕੈਮਰੇ ਵੀ ਲੁਆਏ ਗਏ ਸਨ, ਜਿਉਂ ਹੀ ਪੁਲਸ ਨੂੰ ਘਰ ’ਚ ਲਾਸ਼ ਪਏ ਹੋਣ ਦੀ ਸੂਚਨਾ ਮਿਲੀ ਤਾਂ ਤੁਰੰਤ ਥਾਣਾ ਨੰ. 8 'ਤੇ ਫੋਕਲ ਪੁਆਇੰਟ ਚੌਂਕੀ ਦੀ ਪੁਲਸ ਡਾਗ ਸਕੁਐਡ ਟੀਮ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨਾਲ ਮੌਕੇ ’ਤੇ ਪਹੁੰਚ ਗਈ। ਘਰ ਦੇ ਬਾਹਰ ਹੀ ਕਾਫ਼ੀ ਬਦਬੂ ਆ ਰਹੀ ਸੀ।

PunjabKesari

ਪੁਲਸ ਨੇ ਕਟਰ ਨਾਲ ਗੇਟ ਦਾ ਤਾਲਾ ਕੱਟਿਆ ਅਤੇ ਘਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ ’ਚ ਜਾ ਕੇ ਵੇਖਿਆ ਤਾਂ ਉਥੋਂ ਹੀ ਜ਼ਿਆਦਾ ਬਦਬੂ ਆ ਰਹੀ ਸੀ। ਪੁਲਸ ਨੇ ਬੈੱਡ ਦਾ ਬਾਕਸ ਖੋਲ੍ਹ ਕੇ ਵੇਖਿਆ ਤਾਂ ਅੰਦਰ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ ਅਤੇ ਸਰੀਰ ’ਤੇ ਕੋਈ ਕੱਪੜਾ ਤਕ ਨਹੀਂ ਸੀ। ਪੁਲਸ ਨੇ ਫਿਨਾਈਲ ਪਾ ਕੇ ਬਦਬੂ ਤੋਂ ਬਚਣ ਦਾ ਯਤਨ ਕੀਤਾ ਪਰ ਉਸ ਦਾ ਵੀ ਕੋਈ ਅਸਰ ਨਹੀਂ ਹੋਇਆ। ਲਾਸ਼ ’ਤੇ ਕੀੜੇ ਰੇਂਗ ਰਹੇ ਸਨ ਅਤੇ ਇਹ 4 ਤੋਂ 5 ਦਿਨ ਪੁਰਾਣੀ ਲੱਗ ਰਹੀ ਸੀ। ਪੁਲਸ ਨੇ ਕਟਰ ਨਾਲ ਬੈੱਡ ਨੂੰ ਕੱਟਿਆ ਅਤੇ ਫਿਰ ਲਾਸ਼ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ, ਕਿਉਂਕਿ ਲਾਸ਼ ਬੁਰੀ ਤਰ੍ਹਾਂ ਨਾਲ ਗਲ਼ ਚੁੱਕੀ ਸੀ।

PunjabKesari

ਪੁਲਸ ਨੇ ਲਾਟਰੀ ਕਾਰੋਬਾਰੀ ਦੀ ਕਥਿਤ ਪਤਨੀ ਹਿਮਾਚਲੀ ਨੂੰ ਫੋਨ ਕਰਕੇ ਮੌਕੇ ’ਤੇ ਬੁਲਾਇਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ। ਇਸ ਸਾਰੀ ਕੜੀ ’ਚ ਹਿਮਾਚਲੀ ਦਾ ਕਥਿਤ ਪਤੀ ਮੌਕੇ ’ਤੇ ਨਹੀਂ ਪੁੱਜਾ। ਪੁਲਸ ਇਸ ਮਾਮਲੇ ਨੂੰ ਨਾਜਾਇਜ਼ ਸੰਬੰਧਾਂ ਨਾਲ ਜੋੜ ਕੇ ਵੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਨੰ. 8 ਦੇ ਐੱਸ. ਐੱਚ. ਓ. ਅਤੇ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ।

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS