ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ

ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ

ਬਿਜ਼ਨੈੱਸ ਡੈਸਕ : ਬੁੱਧਵਾਰ ਸਵੇਰੇ ਘਰੇਲੂ ਵਾਇਦਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਹੁੰਦਾ ਵਿਖਾਈ ਦਿੱਤਾ। MCX ਐਕਸਚੇਂਜ 'ਤੇ 5 ਜੂਨ, 2024 ਨੂੰ ਡਿਲੀਵਰੀ ਵਾਲਾ ਸੋਨਾ 0.08 ਫ਼ੀਸਦੀ ਦੇ ਵਾਧੇ ਨਾਲ 71,203 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਵਿਸ਼ਵ ਪੱਧਰ 'ਤੇ ਵੀ ਸੋਨੇ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ MCX 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗ ਰਹੀਆਂ ਸਨ। HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂ) ਸੌਮਿਲ ਗਾਂਧੀ ਨੇ ਕਿਹਾ, "ਵਿਦੇਸ਼ੀ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤ ਲੈਂਦੇ ਹੋਏ ਦਿੱਲੀ ਵਿੱਚ ਸਪਾਟ ਸੋਨਾ (24 ਕੈਰੇਟ) ਮੰਗਲਵਾਰ ਨੂੰ 72,450 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੀ ਬੰਦ ਕੀਮਤ ਨਾਲੋਂ 200 ਰੁਪਏ ਵੱਧ ਹੈ।" 

ਇਹ ਵੀ ਪੜ੍ਹੋ - UPI ਦੇ ਇਸਤੇਮਾਲ ਨਾਲ ਲੋੜ ਤੋਂ ਵੱਧ ਖ਼ਰਚ ਕਰ ਰਹੇ ਨੇ 75 ਫ਼ੀਸਦੀ ਭਾਰਤੀ, ਬਣੀ ਚਿੰਤਾ ਦਾ ਵਿਸ਼ਾ

ਸੁਰੱਖਿਅਤ ਪਨਾਹਗਾਹ ਸੰਪਤੀਆਂ ਦੀ ਮੰਗ ਵਧੀ
ਗਾਂਧੀ ਨੇ ਕਿਹਾ, "ਇਸ ਸਾਲ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਕੀਤੇ ਜਾਣ ਦੇ ਸੰਕੇਤ ਮਿਲਣ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਅਮਰੀਕੀ ਨੀਤੀ ਨਿਰਮਾਤਾਵਾਂ ਦੀਆਂ ਨਰਮ ਰੁੱਖ ਵਾਲੀਆਂ ਟਿੱਪਣੀਆਂ ਨੇ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਹੈ। ਉਸ ਨੇ ਕਿਹਾ ਕਿ ਇਸ ਤੋਂ ਇਲਾਵਾ ਪੱਛਮੀ ਏਸ਼ੀਆ ਵਿੱਚ ਵਧ ਰਹੀ ਭੂ-ਰਾਜਨੀਤਿਕ ਚਿੰਤਾਵਾਂ ਨੇ ਵੀ ਸੋਨੇ ਨੂੰ ਸਮਰਥਨ ਦਿੱਤਾ। ਗਾਜ਼ਾ ਵਿੱਚ ਲੜਾਈ ਨੂੰ ਖ਼ਤਮ ਕਰਨ ਲਈ ਹਮਾਸ-ਸਮਰਥਿਤ ਜੰਗਬੰਦੀ ਪ੍ਰਸਤਾਵ ਨੂੰ ਇਜ਼ਰਾਈਲ ਵੱਲੋਂ ਰੱਦ ਕਰਨ ਨਾਲ ਸੁਰੱਖਿਅਤ ਪਨਾਹਗਾਹ ਸੰਪਤੀਆਂ ਦੀ ਮੰਗ ਵਿੱਚ ਵਾਧਾ ਹੋਇਆ ਹੈ।"

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ 
ਘਰੇਲੂ ਵਾਇਦਾ ਬਾਜ਼ਾਰ 'ਚ ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। MCX ਐਕਸਚੇਂਜ 'ਤੇ 5 ਜੁਲਾਈ, 2024 ਨੂੰ ਡਿਲੀਵਰੀ ਵਾਲੀ ਚਾਂਦੀ 0.18 ਫ਼ੀਸਦੀ ਦੇ ਵਾਧੇ ਨਾਲ 83,030 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਦੀ ਕੀਮਤ 700 ਰੁਪਏ ਦੇ ਵਾਧੇ ਨਾਲ 85,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਸੋਨੇ ਦੀ ਗਲੋਬਲ ਕੀਮਤ
ਇਸ ਦੌਰਾਨ ਜੇਕਰ ਗਲੋਬਲ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਬੁੱਧਵਾਰ ਸਵੇਰੇ ਕਾਮੈਕਸ 'ਤੇ ਸੋਨਾ 0.03 ਫ਼ੀਸਦੀ ਜਾਂ 0.80 ਡਾਲਰ ਦੇ ਵਾਧੇ ਨਾਲ 2,325 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਸੋਨੇ ਦੀ ਗਲੋਬਲ ਸਪਾਟ ਕੀਮਤ 0.18 ਫ਼ੀਸਦੀ ਜਾਂ 4.21 ਡਾਲਰ ਦੇ ਵਾਧੇ ਨਾਲ 2,318.31 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਚਾਂਦੀ ਦੀ ਗਲੋਬਲ ਕੀਮਤ
ਵਿਸ਼ਵ ਪੱਧਰ 'ਤੇ ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਕਾਮੈਕਸ 'ਤੇ ਗਲੋਬਲ ਚਾਂਦੀ 0.22 ਫ਼ੀਸਦੀ ਜਾਂ 0.06 ਡਾਲਰ ਦੇ ਵਾਧੇ ਨਾਲ 27.60 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਚਾਂਦੀ ਹਾਜ਼ਿਰ 0.58 ਫ਼ੀਸਦੀ ਜਾਂ 0.16 ਡਾਲਰ ਦੇ ਵਾਧੇ ਨਾਲ 27.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS