ਆਯੂਸ਼ਮਾਨ ਕਾਰਡ ਦਾ ਲਾਭ ਲੈਣ ਵਾਲੇ ਲੋਕ ਦੇਣ ਧਿਆਨ, ਯੋਜਨਾ 'ਚ ਸ਼ਾਮਲ ਹੋਵੇਗਾ ਇਹ ਮਹਿੰਗਾ ਇਲਾਜ!

ਆਯੂਸ਼ਮਾਨ ਕਾਰਡ ਦਾ ਲਾਭ ਲੈਣ ਵਾਲੇ ਲੋਕ ਦੇਣ ਧਿਆਨ, ਯੋਜਨਾ 'ਚ ਸ਼ਾਮਲ ਹੋਵੇਗਾ ਇਹ ਮਹਿੰਗਾ ਇਲਾਜ!

ਚੰਡੀਗੜ੍ਹ : ਆਯੂਸ਼ਮਾਨ ਭਾਰਤ ਤਹਿਤ ਪੀ. ਜੀ. ਆਈ. ’ਚ ਕੈਂਸਰ ਵਰਗੀਆਂ ਕਈ ਬਿਮਾਰੀਆਂ ਦਾ ਇਲਾਜ ਹੋ ਰਿਹਾ ਹੈ। ਹੁਣ ਪੀ. ਜੀ. ਆਈ. ਅਪਲਾਸਟਿਕ ਐਨੀਮੀਆ ਨਾਮਕ ਬਿਮਾਰੀ ਨੂੰ ਵੀ ਆਯੂਸ਼ਮਾਨ ਭਾਰਤ ’ਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਰੇਅਰ ਬਲੱਡ ਡਿਸਆਰਡਰ ਹੈ। ਇਸ ਬਿਮਾਰੀ ’ਚ ਮਰੀਜ਼ ਦੇ ਸਰੀਰ ’ਚ ਖ਼ੂਨ ਬਣਨਾ ਬੰਦ ਹੋ ਜਾਂਦਾ ਹੈ। ਇਹ ਬਿਮਾਰੀ ਤਾਂ ਦੁਰਲੱਭ ਹੈ ਹੀ ਪਰ ਇਸ ਦਾ ਇਲਾਜ ਬਹੁਤ ਮਹਿੰਗਾ ਹੈ। ਹੁਣ ਪੀ. ਜੀ. ਆਈ. ਕਲੀਨੀਕਲ ਹੈਮੇਟੋਲੋਜੀ ਵਿਭਾਗ ਦੇ ਮੁਖੀ ਡਾ. ਪੰਕਜ ਮਲਹੋਤਰਾ ਅਨੁਸਾਰ ਸਰਕਾਰੀ ਹਸਪਤਾਲਾਂ ’ਚ ਇਸ ਬਿਮਾਰੀ ਦਾ ਇਲਾਜ 10 ਲੱਖ ਰੁਪਏ ਜਾਂ ਇਸ ਤੋਂ ਵੀ ਉੱਪਰ ਚਲਾ ਜਾਂਦਾ ਹੈ। ਹਾਲੇ ਕੇਂਦਰ ਸਰਕਾਰ ਦੀ ਆਯੂਸ਼ਮਾਨ ਯੋਜਨਾ ਦੇ ਪੈਨਲ ’ਚ ਪੀ. ਜੀ. ਆਈ. ਵੀ ਸ਼ਾਮਲ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਬਿਮਾਰੀ ਨੂੰ ਆਯੂਸ਼ਮਾਨ ਅਧੀਨ ਲਿਆਂਦਾ ਜਾ ਸਕੇ ਤਾਂ ਜੋ ਇਸ ਬਿਮਾਰੀ ਦੇ ਮਰੀਜ਼ ਇਲਾਜ ਕਰਵਾ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS