ਦੁਬਈ 'ਚ ਕਤਲ ਹੋਏ ਜਲੰਧਰ ਦੇ ਨੌਜਵਾਨ ਦਾ ਪਰਿਵਾਰ ਆਇਆ ਸਾਹਮਣੇ, ਰੋਂਦੀ ਮਾਂ ਬੋਲੀ, ਖ਼ੂਨ ਦੇ ਬਦਲੇ ਚਾਹੀਦਾ ਖ਼ੂਨ

ਦੁਬਈ 'ਚ ਕਤਲ ਹੋਏ ਜਲੰਧਰ ਦੇ ਨੌਜਵਾਨ ਦਾ ਪਰਿਵਾਰ ਆਇਆ ਸਾਹਮਣੇ, ਰੋਂਦੀ ਮਾਂ ਬੋਲੀ, ਖ਼ੂਨ ਦੇ ਬਦਲੇ ਚਾਹੀਦਾ ਖ਼ੂਨ

ਜਲੰਧਰ–ਦੁਬਈ ਵਿਚ ਕਤਲ ਕੀਤੇ ਗਏ ਜਮਸ਼ੇਰ ਖਾਸ ਦੀ ਪੱਤੀ ਸੇਖੋਂ ਦੇ ਰਹਿਣ ਵਾਲੇ ਪੰਕਜ ਡੌਲ ਦੀ ਲਾਸ਼ ਐਤਵਾਰ ਤਕ ਭਾਰਤ ਆਉਣ ਦੀ ਉਮੀਦ ਹੈ। ਇਸ ਗੱਲ ਦੀ ਜਾਣਕਾਰੀ ਪੰਕਜ ਦੇ ਦੁਬਈ ਵਿਚ ਮੌਜੂਦ ਭਰਾ ਗੁਰਪ੍ਰੀਤ ਡੌਲ ਨੇ ਆਪਣੇ ਪਰਿਵਾਰ ਨੂੰ ਫੋਨ ’ਤੇ ਦਿੱਤੀ ਹੈ। ਪੰਕਜ ਦੀ ਲਾਸ਼ ਅਲਕੋਜ ਪੁਲਸ ਦੇ ਕਬਜ਼ੇ ਵਿਚ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪੰਕਜ ਦੇ ਕਤਲ ਦੇ ਮਾਮਲੇ ਵਿਚ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਅਲਕੋਜ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਪੰਕਜ ਦਾ ਕਤਲ ਕਿਉਂ ਕੀਤਾ। ਕਾਤਲਾਂ ਦੇ ਨਾਂ ਵੀ ਪੁਲਸ ਕੋਲ ਆ ਚੁੱਕੇ ਹਨ।

PunjabKesari

ਰੋਂਦੀ ਮਾਂ ਬੋਲੀ, ਖ਼ੂਨ ਦੇ ਬਦਲੇ ਚਾਹੀਦਾ ਖ਼ੂਨ
ਪੰਕਜ ਦੇ ਪਰਿਵਾਰ ਵਿਚ ਮਾਹੌਲ ਗਮਗੀਨ ਬਣਿਆ ਹੋਇਆ ਹੈ। ਮਾਂ ਅਤੇ ਭੈਣ ਸਮੇਤ ਪਰਿਵਾਰ ਦੇ ਹੋਰ ਲੋਕ ਪੰਕਜ ਦੀ ਲਾਸ਼ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਸ ਦੇ ਆਖਰੀ ਦਰਸ਼ਨ ਕਰ ਸਕਣ। ਮਾਂ ਬੋਲੀ ਉਨ੍ਹਾਂ ਨੂੰ ਖ਼ੂਨ ਦੇ ਬਦਲੇ ਖ਼ੂਨ ਚਾਹੀਦਾ ਹੈ, ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਪੁੱਤ ਮਰਿਆ, ਉਸੇ ਤਰ੍ਹਾਂ ਹੀ ਉਹ ਵੀ ਮਰੇ ਜਿਸ ਨੇ ਉਸ ਦਾ ਕਤਲ ਕੀਤਾ ਹੈ। ਭੈਣ ਨੇ ਦੱਸਿਆ ਕਿ ਪੰਕਜ ਗੁਰਦੁਆਰਾ ਸਾਹਿਬ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਇਕ ਸ਼ੋਅ ਰੂਮ ਵਿਚੋਂ ਸਾਮਾਨ ਖ਼ਰੀਦ ਕੇ ਦੋਸਤਾਂ ਨਾਲ ਚਾਹ ਪੀਤੀ ਅਤੇ ਫਿਰ ਉਹ ਪਾਰਕਿੰਗ ਵਿਚੋਂ ਗੱਡੀ ਨੂੰ ਲੈਣ ਲਈ ਗਿਆ ਸੀ। ਉਥੇ ਪਾਰਕਿੰਗ ਵਿਚ ਪਹਿਲਾਂ ਤੋਂ ਕੁਝ ਨੌਜਵਾਨ ਖੜ੍ਹੇ ਸਨ, ਜੋਕਿ ਆਪਸ ਵਿਚ ਝਗੜਾ ਕਰ ਰਹੇ ਸਨ।

PunjabKesari

ਪੰਕਜ ਨੇ ਉਨ੍ਹਾਂ ਨੂੰ ਇੰਨਾ ਹੀ ਕਿਹਾ ਕਿ ਕਿਹੜੀ ਗੱਲ ਤੋਂ ਝਗੜਾ ਕਰ ਰਹੇ ਹੋ, ਜੋ ਵੀ ਗੱਲ ਹੈ, ਉਹ ਬੈਠ ਕੇ ਇਕ ਪਾਸੇ ਹੋ ਕੇ ਕਰ ਲਵੋ। ਇੰਨਾ ਵਿਚ ਹੀ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਕੱਢ ਲਿਆ ਅਤੇ ਪੰਕਜ ਦੀ ਬਾਂਹ 'ਤੇ ਹਮਲਾ ਕਰ ਦਿੱਤਾ। ਸਾਨੂੰ ਐਤਵਾਰ ਰਾਤ ਨੂੰ ਮੇਰੇ ਛੋਟੇ ਭਰਾ ਦਾ ਮੈਨੂੰ ਫੋਨ ਆਇਆ ਅਤੇ ਦੱਸਿਆ ਕਿ ਪੰਕਜ ਦੇ ਸੱਟ ਲੱਗੀ ਹੋਈ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਫਿਰ ਅਸੀਂ ਵੀ ਛੋਟੇ ਭਰਾ ਨੂੰ ਫੋਨ ਕਰਦੇ ਰਹੇ ਅਤੇ ਹਾਲ-ਚਾਲ ਪੁੱਛਦੇ ਰਹੇ। ਥੋੜ੍ਹੀ ਦੇਰ ਬਾਅਦ ਛੋਟੇ ਭਰਾ ਦਾ ਫੋਨ ਆਇਆ ਅਤੇ ਉਸ ਨੇ ਦੱਸਿਆ ਕਿ ਪੰਕਜ ਦੀ ਮੌਤ ਹੋ ਗਈ ਹੈ। 

PunjabKesari

ਪੰਕਜ ਨੂੰ ਦੁਬਈ ਵਿਚ ਕੰਮ ਕਰਦੇ ਨੂੰ ਕਰੀਬ 12 ਸਾਲ ਹੋ ਗਏ ਸਨ ਅਤੇ ਕਰੀਬ 6 ਮਹੀਨੇ ਪਹਿਲਾਂ ਹੀ ਉਹ ਛੁੱਟੀ ਕੱਟ ਕੇ ਵਾਪਸ ਗਿਆ ਸੀ। ਮਾਂ ਨੇ ਕਿਹਾ ਕਿ ਮੇਰੀ ਵੀ ਐਤਵਾਰ ਨੂੰ ਪੰਕਜ ਦੇ ਨਾਲ ਆਖ਼ਰੀ ਵਾਰ ਗੱਲਬਾਤ ਹੋਈ ਸੀ। ਸ਼ਾਮ ਨੂੰ ਇਸ ਘਟਨਾ ਬਾਰੇ ਪਤਾ ਲੱਗ ਗਿਆ। ਜਿਵੇਂ ਸਾਡਾ ਪੁੱਤ ਮਾਰਿਆ ਹੈ, ਉਵੇ ਹੀ ਸਾਨੂੰ ਖ਼ੂਨ ਦਾ ਬਦਲਾ ਖ਼ੂਨ ਹੀ ਚਾਹੀਦਾ ਹੈ। ਪੰਕਜ ਦਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਸੀ। ਭੈਣ ਨੇ ਦੱਸਿਆ ਕਿ ਉਸ ਦਾ ਸਹੁਰੇ ਪਰਿਵਾਰ ਨਾਲ ਹੀ ਝਗੜਾ ਚੱਲਦਾ ਸੀ ਅਤੇ ਉਸ ਦਾ ਪਤੀ ਵਿਦੇਸ਼ ਚਲਾ ਗਿਆ ਸੀ। ਉਸ ਦੇ ਪਤੀ ਵੱਲੋਂ ਪੰਕਜ ਨੂੰ ਇਹ ਕਿਹਾ ਗਿਆ ਸੀ ਕਿ ਆਪਣੀ ਭੈਣ ਨੂੰ ਕਹਿ ਕੇ ਪਰਚਾ ਵਾਪਸ ਲੈ ਲਵੇ, ਨਹੀਂ ਤਾਂ ਅੰਜਾਮ ਬੇਹੱਦ ਭਿਆਨਕ ਹੋਵੇਗਾ। ਇਕ ਕਾਤਲਸ ਰੱਈਏ ਦਾ ਦੱਸਿਆ ਜਾ ਰਿਹਾ ਹੈ ਜਦਕਿ ਬਾਕੀਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

PunjabKesari

ਪੰਕਜ ਦਾ ਛੋਟਾ ਭਰਾ ਗੋਪੀ ਹੀ ਦੁਬਈ ਵਿਚ ਪੰਕਜ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਪੂਰੇ ਮਾਮਲੇ ਦੀ ਪੈਰਵੀ ਕਰ ਰਿਹਾ ਹੈ। ਪੰਕਜ ਜਦੋਂ ਐਤਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰਦਿਆਂ ਕੁਝ ਨੌਜਵਾਨਾਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS