ਦਿਲਜੀਤ ਦੇ ਇਲੂਮਿਨਾਟੀ ਹੋਣ ਨੂੰ ਲੈ ਛਿੜੀ ਜੰਗ, ਰੈਪਰ ਨਸੀਬ ਨੇ ਕਿਉਂ ਬੋਲੇ ਦੋਸਾਂਝਾਵਾਲੇ ਤੇ ਮੈਨੇਜਰ ਖ਼ਿਲਾਫ਼ ਕੋੜੇ ਬ

ਦਿਲਜੀਤ ਦੇ ਇਲੂਮਿਨਾਟੀ ਹੋਣ ਨੂੰ ਲੈ ਛਿੜੀ ਜੰਗ, ਰੈਪਰ ਨਸੀਬ ਨੇ ਕਿਉਂ ਬੋਲੇ ਦੋਸਾਂਝਾਵਾਲੇ ਤੇ ਮੈਨੇਜਰ ਖ਼ਿਲਾਫ਼ ਕੋੜੇ ਬ

ਜਲੰਧਰ : ਗਲੋਬਲ ਸਟਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੇ ਇਲੂਮਿਨਾਟੀ ਸ਼ੋਅ ਨੂੰ ਲੈ ਕੇ ਅੰਤਰ ਰਾਸ਼ਟਰੀ ਪੱਧਰ ਬੱਲੇ-ਬੱਲੇ ਕਰਵਾ ਰਹੇ ਹਨ। ਉਥੇ ਹੀ ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਵਿਵਾਦ ਵੀ ਖੜ੍ਹੇ ਹੋ ਰਹੇ ਹਨ। ਦਰਅਸਲ, ਰੈਪਰ ਨਸੀਬ ਵੱਲੋਂ ਦਿਲਜੀਤ ਦੇ ਇਲੂਮਿਨਾਟੀ ਸ਼ੋਅ 'ਤੇ ਲਗਾਤਾਰ ਕੁਮੈਂਟ ਕਰਕੇ ਉਸ ਖ਼ਿਲਾਫ਼ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦਿਲਜੀਤ ਦੇ ਜਵਾਬ ਮਗਰੋਂ ਵੀ ਨਸੀਬ ਨਹੀਂ ਟਲਿਆ। ਹਾਲ ਹੀ 'ਚ ਰੈਪਰ ਨਸੀਬ ਨੇ ਇੱਕ ਹੋਰ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਰੈਪਰ ਨੇ ਸਿਰਫ਼ ਦਿਲਜੀਤ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਵੀ ਇਸ ਵਿਵਾਦ 'ਚ ਘਸੀਟਿਆ।

ਹੁਣ ਦਿਲਜੀਤ ਦੀ ਮੈਨੇਜਰ ਨੂੰ ਘੇਰਿਆ ਵਿਵਾਦ 'ਚ
ਦੱਸ ਦਈਏ ਕਿ ਰੈਪਰ ਨਸੀਬ ਨੇ ਹਾਲ ਹੀ 'ਚ ਦਿਲਜੀਤ ਦੋਸਾਂਝ ਦੇ ਸ਼ੋਅ 'ਇਲੂਮਿਨਾਟੀ' ਹੋਣ ਨੂੰ ਲੈ ਕਈ ਸਵਾਲ ਚੁੱਕੇ, ਜਿਸ ਤੋਂ ਬਾਅਦ ਦਿਲਜੀਤ ਨੇ ਬੇਹੱਦ ਸ਼ਾਤ ਤਰੀਕੇ ਨਾਲ ਉਸ ਨੂੰ ਇਸਦਾ ਜਵਾਬ ਵੀ ਦਿੱਤਾ ਸੀ। ਹੁਣ ਨਸੀਬ ਵੱਲੋਂ ਇੱਕ ਹੋਰ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਸ਼ੇਅਰ ਕਰਦੀਆਂ ਉਸ ਨੇ ਲਿਖਿਆ, ''ਇੱਕ ਕੁਮੈਂਟ ਨੇ ਦਿਲਜੀਤ ਬਾਈ ਨੂੰ ਇੰਨਾ ਜੱਜ ਕਰਤਾ ਕਿ ਉਸ ਨੇ ਮਿਊਜ਼ਿਕ, ਟਿੱਕਟਾਕ ਲਗਾ-ਲਗਾ ਕੇ ਕਲੈਰੀਫਿਕੈਸ਼ਨ ਦਾ ਪੋਸਟਾਂ ਭਰਤੀਆਂ। ਉਸੇ ਇੱਕ ਕੁਮੈਂਟ ਨੇ ਉਸ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਇੰਨਾ ਚਾਰਜ ਕੀਤਾ ਕਿ ਉਹ ਸਨੀਕੀ ਮੂੰਹ ਚੱਲਣ ਲੱਗ ਗਈ ਮੇਰੇ ਖ਼ਿਲਾਫ਼ ਅਤੇ ਆਪਣੇ ਲਿੰਕਾਂ (ਜਾਣਕਾਰਾਂ) ਨੂੰ ਕਹਿ ਰਹੀ ਹੈ ਕਿ ਇਸ ਨੂੰ ਅਨਫਾਲੋ ਕਰੋ, ਇਸ ਨੂੰ ਐਂ ਕਰੋ ਉਹ ਕਰੋ...ਅਨਫਾਲੋ ਵਾਲਾ ਮੈਨੂੰ ਕੋਈ ਮਸਲਾ ਨਹੀਂ ਤੇ ਕੈਨੇਡਾ, ਅਮਰੀਕਾ ਅਤੇ ਪੰਜਾਬੀ ਤੁਹਾਨੂੰ ਅਜੇ ਮੈਂ ਮਾੜ੍ਹਾ ਲੱਗ ਰਿਹਾ। ਸਿਆਣੇ ਦਾ ਕਿਹਾ ਤੇ ਓਲੇ ਦਾ ਖਾਦਾ ਹੌਲੀ-ਹੌਲੀ ਪਤਾ ਲੱਗਦਾ ਹੁੰਦੇ। ਮੈਂ ਬੱਸ ਇਹੀ ਕਹਿਣਾ ਚਾਹੁੰਗਾ ਆਪਦਾ ਉਹ ਬੇਸਟ ਪੁੱਸ਼ ਕਰ ਰਹੇ ਆ...ਸਨੀਕੀ ਮੂੰਹ ਚੱਲ ਕੇ (ਗੁਪਤ ਤਰੀਕੇ ਨਾਲ) ਕਿ ਮੇਰਾ ਮੂੰਹ ਬੰਦ ਕੀਤਾ ਜਾਵੇ।''

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਸਲਮਾਨ ਖ਼ਾਨ ਦੇ ਘਰ ਫਾਇਰਿੰਗ ਕਰਨ ਵਾਲੇ ਅਨੁਜ ਥਾਪਨ ਦਾ ਮੁੜ ਹੋਵੇਗਾ ਪੋਸਟਮਾਰਟਮ

ਦਿਲਜੀਤ ਨੇ ਰੈਪਰ ਨਸੀਬ ਨੂੰ ਦਿੱਤਾ ਮੂੰਹ ਤੋੜ ਜਵਾਬ
ਦਿਲਜੀਤ ਦੋਸਾਂਝ ਵੱਲੋਂ ਰੈਪਰ ਨਸੀਬ ਨੂੰ ਤਿੱਖਾ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਆਪਣੇ ਸਾਦਗੀ ਭਰੇ ਅੰਦਾਜ਼ 'ਚ ਕਿਹਾ, ''ਸਭ ਗੋਵਿੰਦ ਹੈ, ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ...ਰੱਬ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ 'ਚ ਰੱਖੇ...ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ...ਮੇਰੇ ਵੱਲੋਂ ਸਿਰਫ਼ ਪਿਆਰ ਤੇ ਪਿਆਰ... ਸ਼ੁਕਰ...।''

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਹੱਥੀਂ ਤਿਆਰ ਕਰਕੇ ਵਿਦੇਸ਼ੀਆਂ ਨੂੰ ਪਿਲਾਈ ਪੰਜਾਬੀਆਂ ਦੀ ਮਸ਼ਹੂਰ ਡ੍ਰਿੰਕ 'ਸ਼ਰਦਾਈ'

ਕੀ ਹੈ ਇਲੂਮਿਨਾਟੀ ?
ਖ਼ਬਰਾਂ ਮੁਤਾਬਕ, ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਫ਼ਿਲਮੀ ਸਿਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ। ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ 'ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ। 

ਕੈਨੇਡਾ 'ਚ ਬਣਾਇਆ ਰਿਕਾਰਡ
ਦਿਲਜੀਤ ਦੋਸਾਂਝ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਉਨ੍ਹਾਂ ਦਾ ਵੈਨਕੁਵਰ ਬੀਸੀ ਪਲੇਸ 'ਚ ਸ਼ੋਅ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਸ਼ੋਅ ਰਾਹੀਂ ਕਲਾਕਾਰ ਨੇ ਖੂਬ ਸੁਰਖੀਆਂ ਬਟੋਰੀਆਂ। ਦਰਅਸਲ, ਇਸ ਸ਼ੋਅ 'ਚ 54 ਹਜ਼ਾਰ ਦਰਸ਼ਕਾਂ ਨੇ ਹਾਜ਼ਰੀ ਭਰੀ। ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਲਗਾਤਾਰ ਚਰਚਾ 'ਚ ਹਨ। ਵੈਨਕੁਵਰ ਬੀਸੀ ਪਲੇਸ 'ਚ ਭਾਰੀ ਇਕੱਠ ਕਰਕੇ ਦਿਲਜੀਤ ਨੇ ਆਪਣੇ ਆਪ 'ਚ ਵੱਡਾ ਰਿਕਾਰਡ ਕਾਇਮ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS