ਪੰਜਾਬ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, RCB ਹੱਥੋਂ 60 ਦੌੜਾਂ ਨਾਲ ਹਾਰ ਕੇ ਪਲੇਆਫ਼ ਦੀ ਦੌੜ 'ਚੋਂ ਹੋਈ ਬਾਹਰ

ਪੰਜਾਬ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, RCB ਹੱਥੋਂ 60 ਦੌੜਾਂ ਨਾਲ ਹਾਰ ਕੇ ਪਲੇਆਫ਼ ਦੀ ਦੌੜ 'ਚੋਂ ਹੋਈ ਬਾਹਰ

ਸਪੋਰਟਸ ਡੈਸਕ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਕ੍ਰਿਕਟ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਬੈਂਗਲੁਰੂ ਨੇ ਪੰਜਾਬ ਨੂੰ 80 ਦੌੜਾਂ ਨਾਲ ਹਰਾ ਕੇ ਪਲੇਆਫ਼ ਦੀ ਰੇਸ 'ਚੋਂ ਬਾਹਰ ਕਰ ਦਿੱਤਾ ਹੈ। 

PunjabKesari

ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਕਪਤਾਨ ਸੈਮ ਕਰਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਆਰ.ਸੀ.ਬੀ. ਨੇ ਵਿਰਾਟ ਕੋਹਲੀ (92), ਰਜਤ ਪਾਟੀਦਾਰ (55) ਤੇ ਕੈਮਰੂਨ ਗ੍ਰੀਨ (46) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ ਸਨ।

PunjabKesari

ਇਸ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਓਪਨਰ ਪ੍ਰਭਸਿਮਰਨ ਸਿੰਘ 4 ਗੇਂਦਾਂ 'ਚ 6 ਦੌੜਾਂ ਬਣਾ ਕੇ ਸਵਪਨਿਲ ਸਿੰਘ ਦੀ ਗੇਂਦ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਏ। 

PunjabKesari

ਇਸ ਤੋਂ ਬਾਅਦ ਜਾਨੀ ਬੇਅਰਸਟਾ ਤੇ ਰਾਇਲੀ ਰੂਸੋ ਨੇ ਦੂਜੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ। ਜਾਨੀ ਬੇਅਰਸਟਾ 16 ਗੇਂਦਾਂ 'ਚ 4 ਚੌਕੇ ਤੇ 1 ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਲਾਕੀ ਫਾਰਗੁਸਨ ਦੀ ਗੇਂਦ 'ਤੇ ਆਊਟ ਹੋ ਗਿਆ। 

PunjabKesari

ਇਸ ਤੋਂ ਬਾਅਦ ਸ਼ਸ਼ਾਂਕ ਸਿੰਘ 19 ਗੇਂਦਾਂ 'ਚ 37 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਜਿਤੇਸ਼ ਸ਼ਰਮਾ ਵੀ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਲਿਆਮ ਲਿਵਿੰਗਸਟੋਨ ਤਾਂ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਿਆ। 

PunjabKesari

ਇਸ ਤੋਂ ਬਾਅਦ ਰਾਇਲੀ ਰੂਸੋ 27 ਗੇਂਦਾਂ 'ਚ 9 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾ ਕੇ ਕਰਨ ਸ਼ਰਮਾ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ। ਕਪਤਾਨ ਸੈਮ ਕਰਨ ਵੀ ਟੀਮ ਨੂੰ ਜਿਤਾਉਣ 'ਚ ਸਫ਼ਲ ਨਾ ਹੋ ਸਕੇ ਤੇ 16 ਗੇਂਦਾਂ 'ਚ 22 ਦੌੜਾਂ ਹੀ ਬਣਾ ਸਕੇ। 

PunjabKesari

ਇਸ ਤਰ੍ਹਾਂ ਅੰਤ 'ਚ ਟੀਮ ਦਾ ਕੋਈ ਵੀ ਬੱਲੇਬਾਜ਼ ਟਿਕ ਨਾ ਸਕਿਆ ਤੇ ਪੂਰੀ ਟੀਮ 17 ਓਵਰਾਂ 'ਚ 181 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਆਖ਼ਿਰ ਇਹ ਮੁਕਾਬਲਾ ਆਰ.ਸੀ.ਬੀ. ਨੇ ਇਹ ਮੁਕਾਬਲਾ 60 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਤੇ ਪਲੇਆਫ਼ ਵੱਲ ਇਕ ਕਦਮ ਹੋਰ ਵਧਾ ਲਿਆ, ਜਦਕਿ ਪੰਜਾਬ ਲਈ ਹੁਣ ਪਲੇਆਫ਼ 'ਚ ਪਹੁੰਚਣ ਦੇ ਰਾਹ ਬੰਦ ਹੋ ਗਏ ਹਨ। 

PunjabKesari

ਬੈਂਗਲੁਰੂ ਦੇ ਹੁਣ 12 ਮੈਚਾਂ 'ਚ 5 ਮੈਚ ਜਿੱਤ ਕੇ 10 ਅੰਕ ਹੋ ਗਏ ਹਨ ਤੇ ਉਹ ਹਾਲੇ ਵੀ ਕਿੰਤੂ-ਪਰੰਤੂ ਦੀ ਸਥਿਤੀ 'ਚ ਪਲੇਆਫ਼ ਦੀ ਰੇਸ 'ਚ ਬਣੀ ਹੋਈ ਹੈ, ਜਦਕਿ ਪੰਜਾਬ ਦੇ 12 ਮੈਚਾਂ 'ਚ ਸਿਰਫ਼ 8 ਅੰਕ ਹਨ ਤੇ ਉਨ੍ਹਾਂ ਲਈ ਪਲੇਆਫ਼ 'ਚ ਪਹੁੰਚਣਾ ਨਾਮੁਮਕਿਨ ਹੋ ਗਿਆ ਹੈ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS