ਮੈਨੂੰ ਬੋਲਣ ਦੀ ਲੋੜ ਨਹੀਂ, ਸਾਡੀ ਸਰਕਾਰ ਦੇ ਜ਼ੀਰੋ ਬਿੱਲ ਤੇ 43 ਹਜ਼ਾਰ ਨੌਕਰੀਆਂ ਬੋਲਦੀਆਂ ਹਨ : ਭਗਵੰਤ ਮਾਨ

ਮੈਨੂੰ ਬੋਲਣ ਦੀ ਲੋੜ ਨਹੀਂ, ਸਾਡੀ ਸਰਕਾਰ ਦੇ ਜ਼ੀਰੋ ਬਿੱਲ ਤੇ 43 ਹਜ਼ਾਰ ਨੌਕਰੀਆਂ ਬੋਲਦੀਆਂ ਹਨ : ਭਗਵੰਤ ਮਾਨ

ਜਲੰਧਰ/ਚੰਡੀਗੜ੍ਹ - ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਸ਼ਾਹਕੋਟ ’ਚ ਚੋਣ ਪ੍ਰਚਾਰ ਕੀਤਾ। ਮਾਨ ਨੇ ਕਿਹਾ ਕਿ ਉਹ ਇਸ ਪਿਆਰ ਦੇ ਰਿਣੀ ਹਨ। ਰੱਬ ਦੀ ਮਿਹਰ ਹੈ ਕਿ ਉਸ ਨੂੰ ਇਹ ਪਿਆਰ ਮਿਲਿਆ ਹੈ, ਨਹੀਂ ਤਾਂ ਲੋਕ ਦੂਜੇ ਸਿਆਸਤਦਾਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਮਿਲਣਾ ਬੁਰਾ ਸ਼ਗਨ ਸਮਝਦੇ ਹਨ। ਮਾਨ ਨੇ ਰਤਨ ਸਿੰਘ ਕਾਕੜ ਕਲਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਉਹ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਿਲੇ।

ਉਨ੍ਹਾਂ ਕਿਹਾ ਕਿ ਉਹ ਖ਼ੁਸ਼ ਹਨ ਕਿ ਵੋਟਾਂ ਮੰਗਣ ਲਈ ਉਨ੍ਹਾਂ ਨੂੰ ਕੁਝ ਬੋਲਣਾ ਨਹੀਂ ਪੈਂਦਾ। ਉਨ੍ਹਾਂ ਦੀ ਸਰਕਾਰ ਦਾ ਕੰਮ ਹੀ ਖੁਦ ਬੋਲਦਾ ਹੈ। ਤੁਹਾਡਾ ਜ਼ੀਰੋ ਬਿਜਲੀ ਦਾ ਬਿੱਲ ਸਾਡੇ ਲਈ ਬੋਲ ਰਿਹਾ ਹੈ। 43,000 ਸਰਕਾਰੀ ਨੌਕਰੀਆਂ ਬੋਲ ਰਹੀਆਂ ਹਨ। ਬੰਦ ਪਏ ਟੋਲ ਪਲਾਜ਼ੇ ਅਤੇ ਤੁਹਾਡੇ ਰਾਸ਼ਨ ਕਾਰਡ ਸਾਡੇ ਲਈ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ’ਚ 16 ਟੋਲ ਪਲਾਜ਼ੇ ਬੰਦ ਕੀਤੇ ਹਨ, ਜਿਸ ਕਾਰਨ ਪੰਜਾਬੀਆਂ ਦੀ ਰੋਜ਼ਾਨਾ ਕਰੀਬ 60 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਇਸ ਦੇ ਨਾਲ ਹੀ ਜ਼ੀਰੋ ਬਿਜਲੀ ਬਿੱਲ ਨੇ ਆਮ ਲੋਕਾਂ ਦਾ ਆਰਥਿਕ ਬੋਝ ਹਲਕਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹੋਰ ਮੁੱਖ ਮੰਤਰੀਆਂ ਜਾਂ ਸਿਆਸੀ ਆਗੂਆਂ ਵਾਂਗ ਨਹੀਂ ਹਨ। ਉਨ੍ਹਾਂ ਕਿਹਾ ਕਿ ਦੂਜੇ ਮੁੱਖ ਮੰਤਰੀ ਜਨਤਾ ਤੋਂ ਦੂਰ ਰਹਿੰਦੇ ਸਨ ਜਦਕਿ ਉਹ ਹਮੇਸ਼ਾ ਜਨਤਾ ਵਿਚਕਾਰ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS