ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ ਸੋਨਾ-ਚਾਂਦੀ, ਚੈਕ ਕਰੋ ਅੱਜ ਦਾ ਰੇਟ

ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ ਸੋਨਾ-ਚਾਂਦੀ, ਚੈਕ ਕਰੋ ਅੱਜ ਦਾ ਰੇਟ

ਬਿਜ਼ਨੈੱਸ ਡੈਸਕ : ਅਕਸ਼ੈ ਤ੍ਰਿਤੀਆ ਦੇ ਦਿਨ ਅੱਜ ਸੋਨੇ ਅਤੇ ਚਾਂਦੀ ਦੇ ਵਾਇਦਾ ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ। ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਤੇਜ਼ੀ ਨਾਲ ਖੁੱਲ੍ਹੀਆਂ। ਖ਼ਬਰ ਲਿਖੇ ਜਾਣ ਦੇ ਸਮੇਂ ਸੋਨੇ ਦੇ ਵਾਇਦਾ ਭਾਅ 72,100 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੇ ਸਨ, ਜਦਕਿ ਚਾਂਦੀ ਦਾ ਵਾਇਦਾ ਭਾਅ 85 ਹਜ਼ਾਰ ਰੁਪਏ ਤੋਂ ਉੱਪਰ ਕਾਰੋਬਾਰ ਕਰ ਰਿਹਾ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੇ ਵਾਇਦਾ ਭਾਅ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ।

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਸੋਨਾ ਹੋਇਆ ਮਹਿੰਗਾ
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਬੈਂਚਮਾਰਕ ਜੂਨ ਕੰਟਰੈਕਟ ਅੱਜ 91 ਰੁਪਏ ਦੇ ਵਾਧੇ ਨਾਲ 71,730 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਦੇ ਸਮੇਂ ਇਹ ਕੰਟਰੈਕਟ 490 ਰੁਪਏ ਦੇ ਵਾਧੇ ਨਾਲ 72,129 ਰੁਪਏ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 72,140 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 71,730 ਰੁਪਏ ਨੂੰ ਛੂਹ ਗਿਆ। ਸੋਨੇ ਦੇ ਵਾਇਦਾ ਭਾਅ ਨੇ ਪਿਛਲੇ ਮਹੀਨੇ 73,958 ਰੁਪਏ ਦੇ ਭਾਅ ਨਾਲ ਉੱਚ ਪੱਧਰ ਨੂੰ ਛੂਹ ਲਿਆ।

ਇਹ ਵੀ ਪੜ੍ਹੋ - ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ

ਚਾਂਦੀ ਦੇ ਵਾਇਦਾ ਭਾਅ ਚਮਕੇ
MCX 'ਤੇ ਚਾਂਦੀ ਦਾ ਬੈਂਚਮਾਰਕ ਜੁਲਾਈ ਕੰਟਰੈਕਟ ਅੱਜ 262 ਰੁਪਏ ਦੇ ਵਾਧੇ ਨਾਲ 84,761 ਰੁਪਏ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਦੇ ਸਮੇਂ ਇਹ ਕੰਟਰੈਕਟ 636 ਰੁਪਏ ਦੇ ਵਾਧੇ ਨਾਲ 85,135 ਰੁਪਏ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 85,143 ਰੁਪਏ ਅਤੇ ਹੇਠਲੇ ਪੱਧਰ 84,761 ਰੁਪਏ ਨੂੰ ਛੂਹ ਗਿਆ। ਪਿਛਲੇ ਮਹੀਨੇ ਚਾਂਦੀ ਦੇ ਵਾਇਦਾ ਭਾਅ ਦੀ ਕੀਮਤ 86,126 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਈ ਸੀ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ 
ਕਾਮੈਕਸ 'ਤੇ ਸੋਨਾ 2,353.50 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,340.30 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 17 ਡਾਲਰ ਦੇ ਵਾਧੇ ਨਾਲ 2,357.30 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ ਭਾਅ 27.58 ਡਾਲਰ ਦੇ ਭਾਅ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 27.36 ਡਾਲਰ ਸੀ। ਖ਼ਬਰ ਲਿਖੇ ਜਾਣ ਦੇ ਸਮੇਂ ਇਹ 0.22 ਡਾਲਰ ਦੇ ਵਾਧੇ ਨਾਲ 27.58 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS