ਰਾਹੁਲ ਅਤੇ ਵਰੁਣ ਨੂੰ ਲੈ ਕੇ ਬੋਲੀ ਮੇਨਕਾ ਗਾਂਧੀ: ਸਾਰਿਆਂ ਦੇ ਆਪੋ-ਆਪਣੇ ਰਾਹ, ਆਪੋ-ਆਪਣੀ ਕਿਸਮਤ

ਰਾਹੁਲ ਅਤੇ ਵਰੁਣ ਨੂੰ ਲੈ ਕੇ ਬੋਲੀ ਮੇਨਕਾ ਗਾਂਧੀ: ਸਾਰਿਆਂ ਦੇ ਆਪੋ-ਆਪਣੇ ਰਾਹ, ਆਪੋ-ਆਪਣੀ ਕਿਸਮਤ

ਨਵੀਂ ਦਿੱਲੀ - ਭਾਜਪਾ ਵੱਲੋਂ ਟਿਕਟ ਕੱਟਣ ਤੋਂ ਬਾਅਦ ਲੰਬੇ ਸਮੇਂ ਤੱਕ ਪਾਰਟੀ ਅਤੇ ਚੋਣ ਪ੍ਰਚਾਰ ਤੋਂ ਦੂਰ ਰਹਿਣ ਤੋਂ ਬਾਅਦ ਵਰੁਣ ਗਾਂਧੀ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਪਹਿਲੀ ਵਾਰ ਆਪਣੀ ਮਾਂ ਅਤੇ ਸੁਲਤਾਨਪੁਰ ਤੋਂ ਭਾਜਪਾ ਉਮੀਦਵਾਰ ਮੇਨਕਾ ਗਾਂਧੀ ਲਈ ਵੋਟਾਂ ਮੰਗੀਆਂ। ਵਰੁਣ ਦੇ ਚੋਣ ਪ੍ਰਚਾਰ ਵਿਚ ਉਤਰਨ ਨੂੰ ਲੈ ਕੇ ਮੇਨਕਾ ਗਾਂਧੀ ਨੇ ਕਿਹਾ ਕਿ ਵਰੁਣ ਪ੍ਰਚਾਰ ਕਰਨ ਉਦੋਂ ਆਇਆ, ਜਦੋਂ ਮੈਂ ਉਸ ਨੂੰ ਕਿਹਾ। ਰਾਹੁਲ ਗਾਂਧੀ ਨਾਲ ਵਰੁਣ ਗਾਂਧੀ ਦੀ ਤੁਲਨਾ ਕਰਨ ’ਤੇ ਮੇਨਕਾ ਗਾਂਧੀ ਨੇ ਕਿਹਾ ਕਿ ਸਾਰਿਆਂ ਦੇ ਆਪਣੇ-ਆਪਣੇ ਰਸਤੇ ਹਨ ਅਤੇ ਆਪਣੀ-ਆਪਣੀ ਕਿਸਮਤ ਹੈ। ਮੈਂ ਇਸ ਤੋਂ ਜ਼ਿਆਦਾ ਕੀ ਕਹਿ ਸਕਦੀ ਹਾਂ? ਜੇਕਰ ਯੋਗਤਾ ਹੈ ਤਾਂ ਹਰ ਕੋਈ ਆਪਣਾ ਰਾਹ ਲੱਭੇਗਾ। ਸਾਰਿਆਂ ਦੇ ਆਪਣੇ-ਆਪਣੇ ਰਸਤੇ ਹਨ ਅਤੇ ਆਪਣੇ-ਆਪਣੇ ਤਰੀਕੇ ਹਨ। ਪੀਲੀਭੀਤ ਤੋਂ ਵਰੁਣ ਦੀ ਟਿਕਟ ਕੱਟੇ ਜਾਣ ’ਤੇ ਮੇਨਕਾ ਗਾਂਧੀ ਨੇ ਕਿਹਾ ਕਿ ਜੋ ਹੋ ਗਿਆ ਸੋ ਹੋ ਗਿਆ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਭਤੀਜੇ ਰਾਹੁਲ ਗਾਂਧੀ ਅਤੇ ਭਤੀਜੀ ਪ੍ਰਿਅੰਕਾ ਗਾਂਧੀ ਵਡੇਰਾ ਨੇ ਇੰਡੀਆ ਬਲਾਕ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਕਈ ਵਾਰ ਉੱਤਰ ਪ੍ਰਦੇਸ਼ ਦਾ ਦੌਰਾ ਕੀਤਾ ਹੈ ਪਰ ਉਨ੍ਹਾਂ ਦੇ ਖਿਲਾਫ ਪ੍ਰਚਾਰ ਨਹੀਂ ਕੀਤਾ।

ਮਾਤਾ ਜੀ ਦੇ ਨਾਂ ’ਤੇ ਬੁਲਾਉਂਦੇ ਹਨ ਸਾਰੇ ਇਲਾਕੇ ਦੇ ਲੋਕ

ਰੈਲੀ ਨੂੰ ਸੰਬੋਧਨ ਕਰਦਿਆਂ ਵਰੁਣ ਗਾਂਧੀ ਨੇ ਕਿਹਾ ਕਿ ਪੂਰੇ ਦੇਸ਼ ’ਚ 543 ਸੰਸਦ ਮੈਂਬਰਾਂ ਲਈ ਚੋਣਾਂ ਹੋ ਰਹੀਆਂ ਹਨ। ਕਈ ਥਾਵਾਂ ’ਤੇ ਵੱਡੇ-ਵੱਡੇ ਤਜਰਬੇਕਾਰ ਲੋਕ ਚੋਣ ਲੜ ਰਹੇ ਹਨ ਪਰ ਪੂਰੇ ਦੇਸ਼ ’ਚ ਇਕ ਹੀ ਇਲਾਕਾ ਹੈ, ਜਿੱਥੋਂ ਦੇ ਸੰਸਦ ਮੈਂਬਰ ਨੂੰ ਨਾ ਕੋਈ ਸੰਸਦ ਮੈਂਬਰ ਜੀ ਬੁਲਾਉਂਦਾ ਹੈ, ਨਾ ਮੰਤਰੀ ਕਹਿ ਕੇ ਬੁਲਾਉਂਦਾ ਹੈ ਅਤੇ ਨਾ ਹੀ ਕੋਈ ਨਾਂ ਲੈ ਕੇ ਬੁਲਾਉਂਦਾ ਹੈ। ਸਾਰੇ ਇਲਾਕੇ ਦੇ ਲੋਕ ਮਾਤਾ ਜੀ ਦੇ ਨਾਂ ਨਾਲ ਬੁਲਾਉਂਦੇ ਹਨ। ਵਰੁਣ ਗਾਂਧੀ ਨੇ ਕਿਹਾ ਕਿ ਮਾਂ ਪ੍ਰਮਾਤਮਾ ਦੇ ਬਰਾਬਰ ਸ਼ਕਤੀ ਹੁੰਦੀ ਹੈ। ਜਦੋਂ ਸਾਰੀ ਦੁਨੀਆ ਸਹਾਰਾ ਨਹੀਂ ਦਿੰਦੀ ਤਾਂ ਮਾਂ ਕਦੇ ਵੀ ਸਾਥ ਨਹੀਂ ਛੱਡਦੀ ਅਤੇ ਅੱਜ ਮੈਂ ਸਿਰਫ਼ ਆਪਣੀ ਮਾਂ ਦੇ ਲਈ ਸਮਰਥਨ ਜੁਟਾਉਣ ਨਹੀਂ ਆਇਆ ਬਲਕਿ ਸੁਲਤਾਨਪੁਰ ਦੀ ਮਾਂ ਦੇ ਲਈ ਸਮਰਥਨ ਜੁਟਾਉਣ ਆਇਆ ਹਾਂ। ਵਰੁਣ ਨੇ ਕਿਹਾ ਕਿ ਮਾਂ ਦੀ ਜੋ ਪਰਿਭਾਸ਼ਾ ਹੁੰਦੀ ਹੈ ਇਹ ਉਹ ਸ਼ਕਤੀ ਹੁੰਦੀ ਹੈ ਜੋ ਹਰ ਕਿਸੇ ਦੀ ਰੱਖਿਆ ਕਰੇ, ਜੋ ਭੇਦਭਾਵ ਨਾ ਕਰੇ ਅਤੇ ਜੋ ਔਖੇ ਸਮੇਂ ’ਚ ਕੰਮ ਆਏ ਅਤੇ ਜੋ ਹਮੇਸ਼ਾ ਸਾਰਿਆਂ ਲਈ ਆਪਣੇ ਦਿਲ ਵਿਚ ਪਿਆਰ ਰੱਖਦੀ ਹੈ। ਮਾਂ ਦਾ ਝਿੜਕਣਾ ਇਕ ਆਸ਼ੀਰਵਾਦ ਹੁੰਦਾ ਹੈ।

ਵਰੁਣ ਗਾਂਧੀ ਨੇ ਕਿਹਾ ਕਿ ਅਸੀਂ ਕੁਝ ਸਾਲ ਪਹਿਲਾਂ ਜਦੋਂ ਚੋਣ ਲੜਨ ਲਈ ਸੁਲਤਾਨਪੁਰ ਆਏ ਸਨ ਤਾਂ ਪਹਿਲੀ ਵਾਰ ਲੋਕਾਂ ਨੇ ਕਿਹਾ ਸੀ ਕਿ ਜੋ ਅਮੇਠੀ ’ਚ ਰੌਣਕ ਹੈ, ਜੋ ਰਾਏਬਰੇਲੀ ’ਚ ਰੌਣਕ ਹੈ, ਅਸੀਂ ਚਾਹੁੰਦੇ ਹਾਂ ਕਿ ਸੁਲਤਾਨਪੁਰ ’ਚ ਵੀ ਅਜਿਹੀ ਰੌਣਕ ਆਏ। ਅੱਜ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ’ਚ ਸੁਲਤਾਨਪੁਰ ਦਾ ਜਦੋਂ ਨਾਂ ਲਿਆ ਜਾਂਦਾ ਹੈ ਤਾਂ ਉਹ ਇਸ ਨੂੰ ਮੁੱਖ ਧਾਰਾ ’ਚ ਪਹਿਲੀ ਕਤਾਰ ਵਿਚ ਲਿਆ ਜਾਂਦਾ ਹੈ।

Credit : www.jagbani.com

  • TODAY TOP NEWS